Breaking NewsD5 specialNewsPunjabSports

ਕਿਸਾਨਾਂ ਦੇ ਹੱਕ ‘ਚ ਰੈਸਲਰ ਗਰੇਟ ਖਲੀ ਦਾ ਵੱਡਾ ਬਿਆਨ || The Great Khali ||

ਪਟਿਆਲਾ : ਕਰਜੇ ਦੇ ਬੋਝ ਥੱਲੇ ਦਬਕੇ ਅੰਨਦਾਤਾ ਖੁਦਕੁਸ਼ੀਆਂ ਦੇ ਰਾਹ ਤੇ ਤੁਰਿਆ ਹੋਇਆ ਹੈ। ਜਿਸ ਨੂੰ ਬਚਾਉਣ ਦੇ ਲਈ ਕਈ ਕੰਪਨੀਆਂ ਕਿਸਾਨਾਂ ਦੇ ਲਈ ਅਜਿਹੇ ਸੰਦ ਬਣਾਉਂਦੀਆਂ ਹਨ। ਜਿਸ ਦੇ ਨਾਲ ਕਿਸਾਨਾਂ ਨੂੰ ਘੱਟ ਖਰਚ ‘ ਵਾਧੂ ਆਮਦਨ ਹੋ ਸਕੇ। ਅਜਿਹੀ ਹੀ ਸੋਚ ਨੂੰ ਲੈ ਕੇ ਨਾਭਾ ਵਿਖੇ ਕਿਸਾਨਾਂ ਦੀ ਪਹਿਲੀ ਪਸੰਦ ਐਂਗਰੀਜੋਨ ਕੰਪਨੀ ਵੱਲੋਂ ਸੁਪਰ ਸੀਡਰ ਸ਼ੋਅਰੂਮ ਖੋਲ੍ਹਿਆ ਗਿਆ।

ਕੈਪਟਨ ਸਾਬ੍ਹ ਆਹ ਸਿੱਖ ਨੌਜਵਾਨ ਦੀ ਸੁਣੋ ਕਹਾਣੀ, ਕਿਡਨੀ ਵੇਚਣ ਲਈ ਹੋਇਆ ਮਜ਼ਬੂਰ

ਇਸ ਸ਼ੋਅਰੂਮ ਦੇ ਉਦਘਾਟਨ ਸਮੇਂ ਵਿਦੇਸ਼ੀ ਧਰਤੀ ‘ਤੇ ਵੱਡੇ ਵੱਡੇ ਰੈਸਲਰਾਂ ਨੂੰ ਧੂਲ ਚਟਾਉਣ ਵਾਲੇ ਇੰਟਰਨੈਸ਼ਨਲ ਸਟਾਰ ਦਾ ਗ੍ਰੇਟ ਖਲੀ ਮੌਜੂਦ ਰਹੇ। ਗ੍ਰੇਟ ਖਲੀ ਨੇ ਦੱਸਿਆ ਕਿ ਜੀ ਇਹ ਹੈਪੀ ਸੀਡਰ ਬਣਾਇਆ ਗਿਆ ਹੈ। ਉਹ ਬਹੁਤ ਤਾਕਤਵਰ ਹੈ ਤੇ ਇਸਦਾ ਕਿਸਾਨਾਂ ਨੂੰ ਫਾਇਦਾ ਮਿਲੇਗਾ। ਇਸਦੇ ਨਾਲ ਹੀ ਗ੍ਰੇਟ ਖਲੀ ਨੇ ਖੇਤੀ ਆਰਡੀਨੈਂਸ ਨੂੰ ਲੈ ਕੇ ਕਿਹਾ ਕਿ ਇਹ ਬਿਲਕੁਲ ਗ਼ਲਤ ਹੈ। ਤੇ ਕਿਹਾ ਕਿ ਕੋਈ ਵੀ ਫੈਸਲਾ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਕਰਨਾ ਚਾਹੀਦਾ।

🔴 Live 🔴ਖ਼ਾਲਿਸਤਾਨੀਆਂ ਦਾ ਪੰਜਾਬ ‘ਚ ਫਿਰ ਵੱਡਾ ਕਾਂਡ?| ਭਗਵੰਤ ਮਾਨ ਤੇ ਸੁਖਬੀਰ ਪਾਰਲੀਮੈਂਟ ‘ਚ ਆਹਮੋ ਸਾਹਮਣੇ!

ਡਰੱਗਸ ਤੇ ਬੋਲਦੇ ਉਨ੍ਹਾਂ ਨੇ ਕਿਹਾ ਕਿ ਡਰੱਗਸ ਅਤੇ ਹੋਰ ਨਸ਼ੇ ਜਿਹੜਾ ਪੰਜਾਬ ਹਰਿਆਣਾ ਹਿਮਾਚਲ ਸਾਰੇ ਕਿਤੇ ਕੀਤਾ ਜਾਂਦਾ ਹੈ ਪਰ ਇਸ ਤੇ ਵੀ ਸਿਆਸਤ ਕਰਦੇ ਰਹਿੰਦੇ ਹਨ। ਸਭ ਤੋਂ ਪਹਿਲਾਂ ਲੀਡਰਾਂ ਤੇ ਮੰਤਰੀਆਂ ਦੇ ਟੈਸਟ ਹੋਣੇ ਚਾਹੀਦੇ ਹਨ ਤਾਂ ਕੀ ਪਤਾ ਲੱਗ ਸਕੇ ਕਿ ਉਹ ਕਿਹੜੇ ਕਿਹੜੇ ਨਸ਼ੇ ਦੀ ਵਰਤੋਂ ਕਰਦੇ ਹਨ। ਆਮ ਬੰਦੇ ਤੇ ਕਿਸਾਨਾਂ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ ਕੀਤੀ ਤਾਂ ਸਿਰਫ ਸਿਆਸਤ ਕੀਤੀ ਜਾਂਦੀ ਹੈ। ਨੌਜਵਾਨਾਂ ਨੂੰ ਨਸ਼ਾ ਛੱਡ ਕੇ ਖੇਡਾਂ ਵੱਲ ਆਪਣਾ ਝੁਕਾਅ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਚਾ ਸਕਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button