Breaking NewsD5 specialIndiaNewsTop News

ਪੈਸੇ ਖੁੱਲ੍ਹੇ ਕਰਵਾ ਰਾਤੋ ਰਾਤ ਕਰੋੜਪਤੀ ਬਣਿਆ ਪੇਂਟਰ

ਨਵੀਂ ਦਿੱਲੀ : ਕੇਰਲ ਦੇ ਇੱਕ ਪੇਂਟਰ ਦੀ ਕਿਸਮਤ ਕੁਝ ਹੀ ਪਲਾਂ ਵਿੱਚ ਚਮਕ ਗਈ ਅਤੇ ਉਹ ਇੱਕਦਮ ਹੀ ਕਰੋੜਪਤੀ ਬਣ ਗਿਆ। ਸਦਾਨੰਦਨ ਨੇ ਲਾਟਰੀ ਦੀ ਟਿਕਟ ਦੀ ਖਰੀਦਦਾਰੀ ਕੀਤੀ ਸੀ ਦਰਅਸਲ ਉਸ ਨੇ ਇਹ ਟਿਕਟ ਪੈਸੇ ਖੁੱਲ੍ਹੇ ਕਰਵਾਉਣ ਲਈ ਖਰੀਦੀ ਸੀ ਅਤੇ ਉਸ ਨੂੰ ਇਸ ਟਿਕਟ ਤੋਂ 12 ਕਰੋੜ ਰੁਪਏ ਦਾ ਜੈਕਪਾਟ ਮਿਿਲਆ। ਉਸ ਲਈ ਇਸ ਗੱਲ ਦਾ ਵਿਸ਼ਵਾਸ ਕਰਨਾ ਬਹੁਤ ਹੀ ਮੁਸ਼ਕਲ ਸੀ ਕਿ ਉਹ ਕਰੋੜਪਤੀ ਬਣ ਗਿਆ ਹੈ।

CM ਚਿਹਰਾ ਐਲਾਨਣ ਤੋਂ ਬਾਅਦ ਭਗਵੰਤ ਮਾਨ ਦਾ ਪਹਿਲਾਂ ਵੱਡਾ ਧਮਾਕਾ! D5 Channel Punjabi

ਉਸ ਨੇ 12 ਕਰੋੜ ਰੁਪਏ ਆਪਣੇ ਨਾਂ ਕਰ ਲਏ ਹਨ। ਮਿਲੀ ਜਾਣਕਾਰੀ ਮੁਤਾਬਿਕ ਅਯਮਨਮ ਦੇ ਕੁਦਾਯਮਪਾੜੀ ਦੇ ਰਹਿਣ ਵਾਲੇ ਪੇਂਟਰ ਸਦਾਨੰਦਨ ਨੇ ਬੀਤੀ ਕੱਲ ਦੀ ਸਵੇਰ 300 ਰੁਪਏ ਦੀ ਲਾਟਰੀ ਟਿਕਟ ਦੀ ਖਰੀਦੀਦਾਰੀ ਕੀਤੀ ਸੀ। ਸਦਾਨੰਦਨ ਨੇ ਲਾਟਰੀ ਦੀ ਟਿਕਟ ਡਰਾਅ ਤੋਂ ਕੁਝ ਸਮਾਂ ਪਹਿਲਾਂ ਹੀ ਖਰੀਦੀ ਸੀ ਅਤੇ ਕੁਝ ਘੰਟਿਆਂ ਵਿੱਚ ਹੀ ਸਦਾਨੰਦਨ ਉਹ ਟਿਕਟ ਖਰੀਦ ਕੇ ਕਰੋੜਪਤੀ ਬਣ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button