ਪੇਲੇ ਨੂੰ ਇੰਫੈਕਸ਼ਨ ਕਾਰਨ ਅਜੇ ਰਹਿਣਾ ਪਵੇਗਾ ਹਸਪਤਾਲ
ਸਾਓ ਪਾਉਲੋ : ਸਾਬਕਾ ਧਾਕੜ ਫੁੱਟਬਾਲਰ ਪੇਲੇ ਨੂੰ ਪਿਸ਼ਾਬ ‘ਚ ਇਨਫੈਕਸ਼ਨ ਕਾਰਨ ਅਜੇ ਕੁਝ ਹੋਰ ਦਿਨ ਹਸਪਤਾਲ ‘ਚ ਹੀ ਰਹਿਣਾ ਹੋਵੇਗਾ। ਸਾਓ ਪਾਓਲੋ ਸਥਿਤ ਅਲਬਰਟ ਆਈਂਸਟੀਨ ਹਸਪਤਾਲ ਨੇ ਸੋਮਵਾਰ ਨੂੰ ਕਿਹਾ ਕਿ 81 ਸਾਲਾ ਪੇਲੇ ਨੂੰ ਅੰਤੜੀਆਂ ਦੇ ਕੈਂਸਰ ਦਾ ਇਲਾਜ ਜਾਰੀ ਰੱਖਣ ਲਈ 13 ਫਰਵਰੀ ਨੂੰ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਸੀ ਪਰ ਬਾਅਦ ‘ਚ ਡਾਕਟਰਾਂ ਨੇ ਪਾਇਆ ਕਿ ਉਹ ਇਨਫੈਕਸ਼ਨ ਨਾਲ ਪੀੜਿਤ ਹੈ।
Ram Rahim Case : 3 ਹਲਕਿਆ ’ਚ ਮੁੜ ਹੋਣਗੀਆਂ ਚੋਣਾਂ! Ram Rahim ਦੀ ਵਧਾਈ ਸੁਰੱਖਿਆ | D5 Channel Punjabi
ਹਸਪਤਾਲ ਨੇ ਕਿਹਾ ਉਨ੍ਹਾਂ ਦੀ ਸਥਿਤੀ ਸਥਿਰ ਹੈ ਤੇ ਉਨ੍ਹਾਂ ਨੂੰ ਅਗਲੇ ਕੁਝ ਦਿਨਾਂ ‘ਚ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ । ਪਿਛਲੇ ਸਾਲ ਅਗਸਤ ‘ਚ ਨਿਯਮਿਤ ਜਾਂਚ ਦੇ ਦੌਰਾਨ ਪੇਲੇ ਦੇ ਢਿੱਡ ਚ ਕੈਂਸਰ ਦਾ ਪਤਾ ਲੱਗਾ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਕੀਮੋਥੈਰਪੀ ਕੀਤੀ ਗਈ ਸੀ । ਉਨ੍ਹਾਂ ਨੂੰ ਉਦੋਂ ਲਗਭਗ ਇਕ ਮਹੀਨੇ ਤਕ ਹਸਪਤਾਲ ਚ ਰਹਿਣਾ ਪਿਆ ਸੀ । ਪੇਲੇ ਦੇ ਰਹਿੰਦੇ ਹੋਏ ਬ੍ਰਾਜ਼ੀਲ ਨੇ 1958 , 1962 ਤੇ 1970 ਚ ਵਿਸ਼ਵ ਕੱਪ ਜਿੱਤੇ ਸਨ । ਉਨ੍ਹਾਂ ਨੇ 92 ਮੈਚਾਂ ਚ 77 ਗੋਲ ਕੀਤੇ ਜੋ ਬ੍ਰਾਜ਼ੀਲ ਵਲੋਂ ਰਿਕਾਰਡ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.