NewsBreaking NewsD5 specialIndiaPunjab

ਪੁੱਠਾ ਫਸਿਆ ਕੁੜੀਆਂ ਨਚਾਉਣ ਵਾਲਾ ਨੀਲਧਾਰੀ ਬਾਬਾ, ਮਾਂਜਣੇ ਪੈ ਸਕਦੇ ਨੇ ਭਾਂਡੇ ? (ਵੀਡੀਓ)

ਅੰਮ੍ਰਿਤਸਰ : ਬੀਤੇ ਦਿਨੀਂ ਨੀਲਧਾਰੀ ਸੰਪਰਦਾ ਦੇ ਮੁਖੀ ਬਾਬਾ ਸਤਨਾਮ ਸਿੰਘ ਦੀ ਬਾਹੂਬਲੀ ਬਣ ਕੇ ਤਖ਼ਤ ‘ਤੇ ਬੈਠੇ ਦਿਖਾਈ ਦਿੰਦੇ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਸ ਨੇ ਬਾਬੇ ਦੀ ਜਾਨ ਨੂੰ ਵੱਡਾ ਪੰਗਾ ਛੇੜ ਦਿੱਤਾ ਹੈ। ਜਿੱਥੇ ਇਹ ਵੀਡੀਓ ਦੇਖ ਕੇ ਸ਼ੋਸ਼ਲ ਮੀਡੀਆ ਤੇ ਦੇਸ਼ ਵਿਦੇਸ਼ ਦੇ ਲੋਕਾਂ ਨੇ ਬਾਬੇ ਨੂੰ ਭੱਧੀ ਸ਼ਬਦਾਵਲੀ ਵਿੱਚ ਨਿੰਦਿਆ ਹੈ ਉੱਥੇ ਕੁਝ ਲੋਕ ਤਾਂ ਇਸ ਤੋਂ ਵੀ ਅੱਗੇ ਲੰਘ ਕੇ ਬਾਬੇ ਦੇ ਖ਼ਿਲਾਫ ਸ਼ਕਾਇਤ ਲੈ ਕੇ ਅਕਾਲ ਤਖ਼ਤ ਸਾਹਿਬ ਪਹੁੰਚ ਗਏ ਹਨ। ਪਤਾ ਲੱਗਾ ਹੈ ਕਿ ਅਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਕੱਤਰੇਤ ਨਹੀਂ ਪਹੁੰਚੇ ਤੇ ਉਨ੍ਹਾਂ ਦੇ ਪਹੁੰਚਦਿਆਂ ਹੀ ਇਸ ਮਸਲੇ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਤੋਂ ਬਾਅਦ ਨੀਲਧਾਰੀ ਬਾਬਾ ਸੱਤਨਾਮ ਸਿੰਘ ਨੂੰ ਅਜਿਹਾ ਕੀਤੇ ਜਾਣ ਬਾਰੇ ਸਪੱਸ਼ਟੀਕਰਨ ਮੰਗਿਆ ਜਾਵੇਗਾ।

Read Also ਨੀਲਧਾਰੀ ਬਾਬੇ ਦੀ ਵੀਡੀਓ ਵਾਇਰਲ, ਲੱਛਣ ਵੇਖਲੋ! (ਵੀਡੀਓ)

ਇਸ ਸਬੰਧ ਵਿੱਚ ਗਿਆਨੀਂ ਹਰਪ੍ਰੀਤ ਸਿੰਘ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਨੀਆਂ ਭਰ ‘ਚ ਵਸਦੀ ਸਿੱਖ ਸੰਗਤ ਦੇ ਮਨਾਂ ਅੰਦਰ ਬਾਬੇ ਦੀ ਇਹ ਵੀਡੀਓ ਦੇਖ ਕੇ ਬੜਾ ਰੋਸ ਹੈ ਤੇ ਇਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਦਫਤਰ ਸਕੱਤਰੇਤ ਵਿਖੇ ਬਹੁਤ ਸਾਰੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਅਜੇ ਸਕੱਤਰੇਤ ਪਹੁੰਚੇ ਨਹੀਂ ਹਨ ਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਇਹ ਸਾਰਾ ਮਾਮਲਾ ਜਥੇਦਾਰ ਦੇ ਅੱਗੇ ਰੱਖ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਇਹ ਮਸਲਾ 5 ਸਿੰਘ ਸਹਿਬਾਨਾਂ ਦੀ ਮੀਟਿੰਗ ਅੰਦਰ ਵਿਚਾਰੇ ਜਾਣ ਦੀ ਉਮੀਦ ਹੈ। ਕਿਆਸ ਲਾਏ ਜਾ ਰਹੇ ਹਨ ਕਿ ਬਹੁਤ ਜਲਦ ਨੀਲਧਾਰੀ ਬਾਬੇ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦੇਣਾਂ ਹੋਵੇਗਾ ਕਿਉਂਕਿ ਬਾਬਾ ਸੱਤਨਾਮ ਸਿੰਘ ਆਪ ਖੁਦ ਅੰਮ੍ਰਿਤਧਾਰੀ ਸਿੰਘ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button