Opinion

ਪੁਸਤਕ ਸੱਭਿਆਚਾਰ ਅਤੇ ਪੁਸਤਕ ਮੇਲਿਆਂ ਦਾ ਮੌਸਮ

ਸੂਰਯ ਕਾਂਤ ਸ਼ਰਮਾ

ਦੁਨੀਆ ਦੇ ਚੋਟੀ ਦੇ ਦਸ ਦੇਸ਼ਾਂ ਵਿੱਚ ਭਾਰਤ ਦਾ ਸਥਾਨ ਲੰਬੇ ਸਮੇਂ ਤੋਂ ਕਾਇਮ ਹੈ। ਹੋਵੇ ਵੀ ਕਿਉਂ ਨਾ, ਪੁਸਤਕ ਨੂੰ ਸਾਡੇ ਸੱਭਿਆਚਾਰ ਵਿੱਚ ਰੱਬ ਜਾਂ ਉਸ ਵਾਂਗ ਪੂਜਿਆ ਜਾਂਦਾ ਹੈ ਅਤੇ ਉਸ ਨੂੰ ਮੰਨਿਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ, ਰਮਾਇਣ, ਗੀਤਾ, ਕੁਰਾਨ, ਬਾਈਬਲ ਅਤੇ ਜ਼ੇਂਦ ਅਵੇਸਤਾ- ਪਾਰਸੀ ਧਰਮ-ਗ੍ਰੰਥ ਇਸ ਦੀਆਂ ਜੀਵਤ ਅਤੇ ਪ੍ਰਚਲਿਤ ਮਿਸਾਲਾਂ ਹਨ। ਸਾਡੇ ਵੱਡੀ ਅਬਾਦੀ ਵਾਲੇ ਦੇਸ਼ ਵਿੱਚ ਪੁਸਤਕਾਂ ਗਿਆਨ ਅਤੇ ਮਨੋਰੰਜਨ ਦੇ ਨਾਲ-ਨਾਲ ਆਜੀਵਿਕਾ ਦਾ ਸਾਧਨ ਵੀ ਬਣੀਆਂ ਰਹੀਆਂ ਹਨ। ਅਜੋਕੇ ਸਮੇਂ ਵਿੱਚ ਜਦੋਂ ਆਜ਼ਾਦੀ ਕਾ ਅੰਮ੍ਰਿਤ ਆਪਣੇ ਸਿਖਰ ’ਤੇ ਹੈ ਅਤੇ ਅੰਮ੍ਰਿਤ ਕਾਲ ਦੀ ਗੂੰਜ ਸੁਣੀ ਜਾ ਸਕਦੀ ਹੈ।

ਇਸ ਦੇ ਨਾਲ ਹੀ ਇੱਕ ਹੋਰ ਗੱਲ ਜੋ ਸਾਡੇ ਦੇਸ਼ ਵਿੱਚ ਪੁਸਤਕਾਂ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ, ਉਹ ਇਹ ਹੈ ਕਿ ਸਾਡੇ ਦੇਸ਼ ਵਿੱਚ ਪੁਸਤਕਾਂ ਦੀ ਰਚਨਾ, ਪੜ੍ਹਨਾ ਅਤੇ ਸੰਭਾਲ਼ਣਾ ਸਾਨੂੰ ਭਾਰਤੀਆਂ ਨੂੰ ਪੁਸਤਕ ਸੱਭਿਆਚਾਰ ਦੇ ਮੋਢੀਆਂ ਵਿੱਚੋਂ ਇੱਕ ਬਣਾਉਂਦਾ ਹੈ। ਵਰਤਮਾਨ ਵਿੱਚ ਕੋਵਿਡ 19 ਦੀ ਪਕੜ ਤੋਂ ਉਭਰ ਰਿਹਾ ਭਾਰਤ, ਸਵੈ-ਨਿਰਭਰਤਾ ਦੇ ਸ਼ੁਰੂਆਤੀ ਪੜਾਵਾਂ ਵਿੱਚੋਂ ਲੰਘਦਾ ਹੋਇਆ ਇੱਕ ਪਰਿਪੱਕ ਪੜਾਅ ‘ਤੇ ਪਹੁੰਚਣ ਲਈ ਦ੍ਰਿੜ੍ਹ ਸੰਕਲਪ ਹੈ ਅਤੇ ਇਸ ਵਿੱਚ ਸਾਡੇ ਪੁਸਤਕ ਸੱਭਿਆਚਾਰ ਦਾ ਵੀ ਮਹੱਤਵਪੂਰਨ ਯੋਗਦਾਨ ਹੈ।

ਜੇ ਗੱਲ ਪੁਸਤਕ ਸੱਭਿਆਚਾਰ ਦੀ ਹੋਵੇ ਤੇ ਪੁਸਤਕ ਮੇਲਿਆਂ ਦੀ ਚਰਚਾ ਹੀ ਨਾ ਹੋਵੇ ਤਾਂ ਸਾਡੇ ਲੋਕਾਂ ਅਤੇ ਦੇਸ਼ ਨੂੰ ਪ੍ਰਸੰਨਚਿੱਤ ਅਤੇ ਤਿਉਹਾਰਾਂ ਵਾਲੀ ਆਬਾਦੀ ਵਾਲਾ ਕਿਵੇਂ ਕਿਹਾ ਜਾ ਸਕਦਾ ਹੈ?! ਤਾਂ ਲਓ, ਇਸ ਵਾਰ ਪੁਸਤਕ ਮੇਲੇ ਸ਼ੁਰੂ ਹੋਣ ਵਾਲੇ ਹਨ। ਪਬਲਿਸ਼ਰਜ਼ ਐਸੋਸੀਏਸ਼ਨ ਆਵੑ ਇੰਡੀਆ ਸਤੰਬਰ ਮਹੀਨੇ ਵਿੱਚ ਦਿੱਲੀ ਪੁਸਤਕ ਮੇਲਾ ਆਈਟੀਪੀਓ ਦੇ ਸਹਿਯੋਗ ਨਾਲ ਸੰਭਾਵਤ ਤੌਰ ‘ਤੇ 13 ਤੋਂ 17 ਸਤੰਬਰ ਤੱਕ ਵਰਚੁਅਲ ਮੋਡ/ਔਨਲਾਈਨ ਮੋਡ ਰਾਹੀਂ ਆਯੋਜਿਤ ਕਰਨ ਜਾ ਰਹੀ ਹੈ ਅਤੇ ਇਹ 21 ਤੋਂ 25 ਦਸੰਬਰ 2022 ਤੱਕ ਭੌਤਿਕ ਰੂਪ ਵਿੱਚ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਇਹ ਦੋਵੇਂ ਫੌਰਮੈਟ ਦਿੱਲੀ ਅਤੇ ਪੂਰੇ ਭਾਰਤ ਨੂੰ ਇਨ੍ਹਾਂ ਆਯੋਜਨਾਂ ਲਈ ਕਿੰਨਾ ਆਕਰਸ਼ਿਤ ਕਰਨਗੇ, ਇਸ ਸਵਾਲ ਦਾ ਜਵਾਬ ਤਾਂ ਆਉਣ ਵਾਲਾ ਸਮਾਂ ਹੀ ਦੇ ਸਕੇਗਾ।

ਪਰ ਏਨਾ ਤਾਂ ਤੈਅ ਹੋ ਗਿਆ ਹੈ ਕਿ ਹੁਣ ਪ੍ਰਾਈਵੇਟ ਸੈਕਟਰ ਨੇ ਪੁਸਤਕ ਮੇਲੇ ਦੇ ਆਯੋਜਨ ਵਿੱਚ ਪਹਿਲ ਕਰਕੇ ਸਰਕਾਰੀ ਆਯੋਜਨ ਯਾਨੀ ਨਵੀਂ ਦਿੱਲੀ ਵਿਸ਼ਵ ਪੁਸਤਕ ਮੇਲੇ ਲਈ ਪਿਛੋਕੜ ਤਿਆਰ ਕਰ ਦਿੱਤਾ ਹੈ। ਨੈਸ਼ਨਲ ਬੁੱਕ ਟਰੱਸਟ ਨੇ ਵੀ ਆਪਣੇ ਚੇਅਰਮੈਨ ਪ੍ਰੋਫੈਸਰ ਗੋਵਿੰਦ ਪ੍ਰਸਾਦ ਸ਼ਰਮਾ ਅਤੇ ਲੈਫਟੀਨੈਂਟ ਕਰਨਲ ਸ਼੍ਰੀ ਯੁਵਰਾਜ ਮਲਿਕ ਡਾਇਰੈਕਟਰ ਦੇ ਪੱਧਰ ਤੋਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਸਾਲ 2022 ਵਿੱਚ ਨਾ ਸਹੀ, ਪਰ ਫਰਵਰੀ 2023 ਵਿਚ ਵਿਸ਼ਵ ਪੁਸਤਕ ਮੇਲਾ ਆਈਟੀਪੀਓ ਦੇ ਸਹਿਯੋਗ ਨਾਲ ਨਵੀਂ ਦਿੱਲੀ ਵਿਸ਼ਵ ਪੱਧਰ ਦੇ ਨਵੇਂ ਬਣੇ ਪ੍ਰਗਤੀ ਮੈਦਾਨ ਵਿੱਚ ਜ਼ਰੂਰ ਆਯੋਜਿਤ ਕੀਤਾ ਜਾਵੇਗਾ; ਤਰੀਕਾਂ ਦਾ ਐਲਾਨ ਹੋਣਾ ਅਜੇ ਬਾਕੀ ਹੈ ਅਤੇ ਇਹ ਸੁਭਾਵਿਕ ਹੀ ਹੈ ਕਿਉਂਕਿ ਵਿਸ਼ਵ ਪੱਧਰੀ ਪੁਸਤਕ ਮੇਲੇ ਦੇ ਆਯੋਜਨ ਵਿਚ ਕਈ ਪ੍ਰਬੰਧਾਂ ਦਾ ਮੁਲਾਂਕਣ ਅਤੇ ਇਕਸੁਰਤਾ ਬਹੁਤ ਜ਼ਰੂਰੀ ਹੈ। ਇੱਕ ਕੌੜਾ ਤੱਥ ਇਹ ਵੀ ਹੈ ਕਿ ਸਾਡਾ ਦੇਸ਼ ਜਦੋਂ ਕਿ ਕੋਵਿਡ ਮਹਾਮਾਰੀ ਕਾਰਨ ਰਿਕਾਰਡ ਟੀਕੇ ਲਗਾਉਣ ਤੋਂ ਬਾਅਦ ਇਨ੍ਹਾਂ ਮੈਗਾ-ਈਵੈਂਟਾਂ ਦੀ ਮੇਜ਼ਬਾਨੀ ਕਰਨ ਦੀ ਸਥਿਤੀ ਵਿੱਚ ਆਇਆ ਹੈ ਅਤੇ ਸਾਡੇ ਵਿਦੇਸ਼ੀ ਮਹਿਮਾਨਾਂ ਨੂੰ ਵੀ ਇਹ ਯਕੀਨ ਦਿਵਾਉਣਾ ਹੈ ਕਿ ਹੁਣ ਭਾਰਤ ਜਾਣ ਵਿੱਚ ਕੋਈ ਝਿਜਕ ਨਹੀਂ ਹੈ।

ਹੁਣ ਜਦੋਂਕਿ ਪੁਸਤਕ ਮੇਲਿਆਂ ਦੀ ਮਿਤੀ ਅਤੇ ਸਮਾਂ ਪਤਾ ਲੱਗ ਗਿਆ ਹੈ, ਤਾਂ ਹੁਣ ਸਾਡੇ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੀ ਗੱਲ ਆਉਂਦੀ ਹੈ ਕਿ ਪੁਸਤਕ ਪੜ੍ਹਨ ਦੀ ਰੁਚੀ ਨੂੰ ਕਿਵੇਂ ਵਧਾਇਆ ਜਾਵੇ ਅਤੇ ਇਸ ਨੂੰ ਲਗਾਤਾਰ ਮਜ਼ਬੂਤ ਰੱਖਿਆ ਜਾਵੇ। ਉਂਜ ਵੀ ਸਾਡਾ ਦੇਸ਼ ਨੌਜਵਾਨਾਂ ਦਾ ਦੇਸ਼ ਹੈ ਅਤੇ ਅੰਦਾਜ਼ਾ ਲਗਾਇਆ ਗਿਆ ਹੈ ਕਿ ਨੌਜਵਾਨਾਂ ਦੀ ਸਤਰੰਗੀ ਪੀਂਘ 2047 ਤੱਕ ਜਾਰੀ ਰਹੇਗੀ, ਉਸ ਤੋਂ ਬਾਅਦ ਅਸੀਂ ਸਮਝਦਾਰ ਰਾਸ਼ਟਰ ਦੀ ਸ਼੍ਰੇਣੀ ਵਿੱਚ ਆਵਾਂਗੇ। ਅਤੇ ਡਿਜੀਟਲ ਪ੍ਰਕਾਸ਼ਨ ਵੀ ਅੱਜ-ਕੱਲ੍ਹ ਬਹੁਤ ਪ੍ਰਚਲਿਤ ਹੈ ਅਤੇ ਇਹ ਹੁਣ ਇੱਕ ਜ਼ਰੂਰੀ ਹਿੱਸਾ ਬਣ ਗਿਆ ਹੈ ਅਤੇ ਸਾਡੇ ਨੌਜਵਾਨ ਵੀ ਇਸਨੂੰ ਬਹੁਤ ਪਸੰਦ ਕਰਦੇ ਹਨ। ਸਾਡੀ ਮੌਜੂਦਾ ਸਰਕਾਰ ਨੇ ਇਸ ਬਾਰੇ ਬਹੁਤ ਗਹਿਰਾਈ ਨਾਲ ਸੋਚ-ਵਿਚਾਰ ਕਰਨ ਤੋਂ ਬਾਅਦ ਕਈ ਕਾਰਜ ਯੋਜਨਾਵਾਂ ਉਲੀਕੀਆਂ ਹਨ ਅਤੇ ਕਰੋਨਾ ਦੇ ਦੌਰ ਵਿੱਚ ਡਿਜੀਟਲ ਮੋਡ ਇੱਕ ਸਮੱਸਿਆ ਨਿਵਾਰਕ ਵਜੋਂ ਉਭਰ ਕੇ ਆਇਆ ਹੈ ਅਤੇ ਪੁਸਤਕ ਸੱਭਿਆਚਾਰ ਅਤੇ ਪੜ੍ਹਨ ਦੀ ਆਦਤ ਨੂੰ ਬਹੁਤ ਹੱਦ ਤੱਕ ਬਚਾਇਆ ਅਤੇ ਸੰਭਾਲਿਆ ਵੀ ਹੈ।

ਪਰ ਇਸ ਨੂੰ ਇੱਕ ਵਿਕਲਪ ਵਜੋਂ ਵਰਤਿਆ ਜਾਣਾ ਚਾਹੀਦਾ ਹੈ। ਸਹੀ ਅਰਥਾਂ ਵਿੱਚ ਸਾਨੂੰ ਆਪਣੇ ਜਨ-ਮਾਨਸ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੋੜਨਾ ਪਵੇਗਾ ਕਿਉਂਕਿ ਕਿਤਾਬਾਂ ਦੇ ਪੰਨੇ ਪਲਟਣ ਨਾਲ, ਸ਼ਬਦਕੋਸ਼ ਵਿੱਚ ਸ਼ਬਦਾਂ ਦੇ ਅਰਥਾਂ ਨੂੰ ਦੇਖਣ ਨਾਲ, ਮਾਨਸਿਕ ਕਸਰਤ ਦਾ ਮੌਕਾ ਮਿਲਦਾ ਹੈ ਅਤੇ ਯੋਗਤਾ ਨੂੰ ਵਧਾਉਣ ਦਾ ਮੌਕਾ, ਦੋਵੇਂ ਹੀ ਮਿਲਦੇ ਹਨ ਅਤੇ ਇਸ ਦੀ ਜ਼ਰੂਰਤ ਅੱਜ ਦੇ ਲੋਕਲ ਤੋਂ ਗਲੋਬਲ ਬਣ ਰਹੇ ਭਾਰਤ ਨੂੰ ਵੀ ਹੈ।
ਇੱਕ ਹੋਰ ਪਹਿਲੂ ਜੋ ਸਾਡੇ ਪੁਸਤਕ ਪ੍ਰਕਾਸ਼ਨ ਉਦਯੋਗ ਨਾਲ ਸਬੰਧਿਤ ਹੈ ਅਤੇ ਜਿਸ ਉੱਤੇ ਬਹੁਤ ਧਿਆਨ ਦੇਣ ਦੀ ਲੋੜ ਹੈ ਉਹ ਹੈ ਕਾਪੀ ਰਾਈਟਸ! ਅਤੇ ਸਖਤੀ ਨਾਲ ਇਸ ਦੀ ਪਾਲਣਾ। ਜੇਕਰ ਅਸੀਂ ਅਜਿਹਾ ਕਰ ਸਕੀਏ ਤਾਂ ਸਥਾਨਕ, ਖੇਤਰੀ ਅਤੇ ਰਾਸ਼ਟਰੀ ਪੱਧਰ ‘ਤੇ ਹੀ ਨਹੀਂ ਬਲਕਿ ਅੰਤਰਰਾਸ਼ਟਰੀ ਪੱਧਰ ‘ਤੇ ਵੀ ਇਹ ਪੁਸਤਕ ਸੰਸਕ੍ਰਿਤੀ ਅਤੇ ਪੜ੍ਹਨ ਦੀ ਆਦਤ ਸਾਨੂੰ ਦੁਨੀਆ ਦੇ ਸਰਵੋਤਮ ਦੇਸ਼ਾਂ ਦੀ ਕਤਾਰ ਵਿੱਚ ਸ਼ਾਮਲ ਕਰੇਗੀ।

ਇਸ ਤੋਂ ਇਲਾਵਾ ਵਿਸ਼ਵ ਪੱਧਰੀ ਪ੍ਰਕਾਸ਼ਕਾਂ ਅਤੇ ਕਈ ਵਿਸ਼ਵ ਪੱਧਰੀ ਪੁਸਤਕ ਮੈਗਾ ਗਤੀਵਿਧੀਆਂ ਅਤੇ ਮੇਲਿਆਂ ਦਾ ਰਾਹ ਪੱਧਰਾ ਹੋ ਜਾਵੇਗਾ ਅਤੇ ਦੇਸ਼ ਵਿੱਚ ਵਿਦੇਸ਼ੀ ਪੂੰਜੀ ਨਿਵੇਸ਼ ਦੀਆਂ ਸੰਭਾਵਨਾਵਾਂ ਵੀ ਵਧ ਸਕਦੀਆਂ ਹਨ।
ਇਸ ਲਈ, ਹਰ ਹਾਲਤ ਵਿੱਚ ਪੁਸਤਕ ਪੜ੍ਹਨਾ ਅਤੇ ਪ੍ਰਚਲਿਤ ਸ਼ੈਲੀ ਵਿੱਚ ਬੁੱਕ ਰੀਡਿੰਗ ਕਲਚਰ ਦਾ ਨਿਰੰਤਰ ਵਿਕਾਸ ਸਾਡੇ ਦੇਸ਼ ਅਤੇ ਆਮ ਲੋਕਾਂ ਦੇ ਹਿੱਤ ਵਿੱਚ ਹੀ ਹੋਵੇਗਾ। ਇਹੀ ਉਹ ਥਾਂ ਹੈ ਜਿੱਥੇ ਕੁਝ ਪਰਿਪੱਕ ਅਤੇ ਦੂਰਗਾਮੀ ਐਕਸ਼ਨ ਪਲਾਨ ਜਾਂ ਕਾਰਜ ਯੋਜਨਾ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ। ਇੱਥੇ ਕੁਝ ਸੁਝਾਅ ਬਹੁਤ ਜ਼ਰੂਰੀ ਹਨ, ਜਿਵੇਂ ਕਿ

1. ਸਾਡੀ ਪੁਸਤਕ ਨੀਤੀ ਦਾ ਨਿਰਮਾਣ ਅਤੇ ਇਸ ਨੂੰ ਲਾਗੂ ਕਰਨਾ ਰਾਸ਼ਟਰੀ ਸਿੱਖਿਆ ਨੀਤੀ ਦੇ ਸੰਦਰਭ ਵਿੱਚ ਹੋਣਾ।

2. ਪ੍ਰਾਈਵੇਟ ਅਤੇ ਪਬਲਿਕ ਸੈਕਟਰ ਦਾ ਤਾਲਮੇਲ ਅਤੇ ਫਿਰ ਇੱਕ ਜੁਆਇੰਟ ਵੈਂਚਰ ਅਰਥਾਤ ਸੰਯੁਕਤ ਸੰਸਥਾ ਦਾ ਸੰਚਾਲਨ ਵਿੱਚ ਆਉਣਾ।

3. ਦੋਵਾਂ ਖੇਤਰਾਂ ਨੂੰ ਬਰਾਬਰ ਦਾ ਸਰਕਾਰੀ ਫਤਵਾ ਦਿਵਾਉਣਾ ਅਤੇ ਖਰੀਦੀਆਂ ਕਿਤਾਬਾਂ ਨੂੰ ਆਮ ਆਦਮੀ ਤੱਕ ਪਹੁੰਚਾਉਣ ਲਈ ਇੱਕ ਮਜ਼ਬੂਤ ਪ੍ਰਣਾਲੀ ਵਿੱਚ ਕੰਮ ਕਰਨ ਲਈ ਅਮਲੀ ਸਥਿਤੀ ਵਿੱਚ ਆਉਣਾ।

4. ਮੀਡੀਆ ਦੁਆਰਾ ਉਚਿਤ ਕਵਰੇਜ ਅਤੇ ਆਮ ਲੋਕਾਂ ਵਿੱਚੋਂ ਨਵੇਂ ਲੇਖਕਾਂ ਦੀ ਚੋਣ, ਰੁਚੀ ਅਨੁਸਾਰ ਕਿਤਾਬਾਂ ਦੀ ਰਚਨਾ ਅਤੇ ਮਾਰਕੀਟਿੰਗ।

5. ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਨੂੰ ਆਪਣੀ ਪ੍ਰਕਾਸ਼ਨ ਅਤੇ ਰਾਇਲਟੀ ਨੀਤੀ ਨੂੰ ਸਪੱਸ਼ਟ ਤੌਰ ‘ਤੇ ਸੋਸ਼ਲ ਮੀਡੀਆ ‘ਤੇ ਪੇਸ਼ ਕਰਨਾ।

6. ਸਿੱਖਿਆ ਮੰਤਰਾਲੇ ਦੁਆਰਾ ਵਿਦਿਅਕ ਸੰਸਥਾਵਾਂ ਦੇ ਸਾਰੇ ਹਿਤਧਾਰਕਾਂ ਦੁਆਰਾ ਕਿਤਾਬੀ ਗਤੀਵਿਧੀਆਂ ਵਿੱਚ ਸ਼ਮੂਲੀਅਤ ਅਤੇ ਉਸ ਦੀ ਸਮੀਖਿਆ।

7. ਡਿਜੀਟਲ ਪ੍ਰਕਾਸ਼ਨ ਮਾਰਕੀਟ ਦੇ ਇੱਕ ਲੋੜੀਂਦੇ ਪਹਿਲੂ ਦੇ ਰੂਪ ਵਿੱਚ ਉਭਰਿਆ ਹੈ ਅਤੇ ਇਹ ਸਾਡੇ ਦੇਸ਼ ਲਈ ਵੀ ਬਹੁਤ ਮਹੱਤਵਪੂਰਨ ਹੈ, ਇੱਕ ਪੇਸ਼ੇਵਰ ਪਹੁੰਚ ਨਾਲ ਇਸ ਦਿਸ਼ਾ ਵਿੱਚ ਵਿਸ਼ੇਸ਼ ਪ੍ਰਯਤਨ ਕੀਤੇ ਜਾਣੇ ਚਾਹੀਦੇ ਹਨ।

8. ਖੇਤਰੀ ਭਾਸ਼ਾਵਾਂ ਵਿਚ ਪੁਸਤਕ ਪ੍ਰਕਾਸ਼ਨ ਅਤੇ ਉਨ੍ਹਾਂ ਦੀ ਉਪਲਬਧਤਾ ਵੀ ਸਥਾਨਕ ਅਤੇ ਖੇਤਰੀ ਪੱਧਰ ‘ਤੇ ਪੁਸਤਕ ਸੱਭਿਆਚਾਰ ਅਤੇ ਪੜ੍ਹਨ ਦੀ ਆਦਤ ਨੂੰ ਇਕ ਨਵਾਂ ਆਯਾਮ ਅਤੇ ਦਿਸ਼ਾ ਪ੍ਰਦਾਨ ਕਰ ਸਕਦੀ ਹੈ, ਇਸ ਲਈ ਸਾਨੂੰ ਇਸ ਤਰ੍ਹਾਂ ਦੀ ਨਵੀਨਤਾ/ਇਨੋਵੇਸ਼ਨ ਕਰਨੀ ਪਵੇਗੀ ਅਤੇ ਇੱਥੋਂ ਹੀ ਸਥਾਨਕ ਅਤੇ ਖੇਤਰੀ ਪੱਧਰ ਅਤੇ ਭਾਸ਼ਾਵਾਂ ‘ਤੇ ਪੁਸਤਕ ਮੇਲਿਆਂ ਅਤੇ ਗਤੀਵਿਧੀਆਂ ਦਾ ਰਾਹ ਵੀ ਉਭਰੇਗਾ।

9. ਲੀਕ ਤੋਂ ਹੱਟ ਕੇ ਇੱਕ ਸੁਝਾਅ ਇਹ ਹੈ ਕਿ ਪੁਸਤਕ ਪ੍ਰਕਾਸ਼ਨ ਦੇ ਤਕਨੀਕੀ ਕੰਮ ਵਿੱਚ ਸ਼ਾਮਲ ਤਜਰਬੇਕਾਰ ਵਿਅਕਤੀਆਂ ਨੂੰ ਪੁਸਤਕ ਮੇਲਿਆਂ ਜਾਂ ਸਬੰਧਿਤ ਗਤੀਵਿਧੀਆਂ ਵਿੱਚ ਬੋਲਣ ਅਤੇ ਲਿਖਣ ਲਈ ਪ੍ਰੇਰਿਤ ਕੀਤਾ ਜਾਵੇ ਕਿਉਂਕਿ ਇਹ ਉਹ ਲੋਕ ਹਨ ਜੋ ਆਮ ਲੋਕਾਂ ਨੂੰ ਸਪਸ਼ਟ, ਸਰਲ ਭਾਸ਼ਾ ਵਿੱਚ ਆਪਣੀ ਗੱਲ ਸਮਝਾ ਸਕਦੇ ਹਨ ਅਤੇ ਪੁਸਤਕ ਸੱਭਿਆਚਾਰ ਅਤੇ ਪੁਸਤਕ ਪੜ੍ਹਨ ਦੀ ਇੱਛਾ ਸ਼ਕਤੀ ਜਾਂ ਲਗਨ ਨੂੰ ਵਧਾ ਸਕਦੇ ਹਨ।
ਅੱਜ ਦਾ ਨੌਜਵਾਨ ਅਤੇ ਆਮ ਆਦਮੀ ਹੁਣ ਵੱਡੀਆਂ ਲਿਖਤਾਂ ਦੀ ਬਜਾਏ ਛੋਟੀਆਂ ਪਰ ਸੰਖੇਪ ਕਿਤਾਬਾਂ ਪੜ੍ਹਨਾ ਚਾਹੁੰਦਾ ਹੈ, ਇਸ ਲਈ ਕਿਤਾਬਾਂ ਨੂੰ ਵੀ ਇਸੇ ਤਰ੍ਹਾਂ ਸੋਚ ਸਮਝ ਕੇ ਸਿਰਜਣਾ ਚਾਹੀਦਾ ਹੈ। ਤਾਂ ਹੀ ਸਾਡਾ ਪੁਸਤਕ ਸੱਭਿਆਚਾਰ ਵਿਸ਼ਵ ਪੱਧਰ ’ਤੇ ਗਹਿਰਾ ਪ੍ਰਭਾਵ ਛੱਡ ਸਕੇਗਾ।

ਇਸ ਲਈ ਆਓ ਹੁਣ ਸਤੰਬਰ ਤੋਂ ਫਰਵਰੀ 2023 ਤੱਕ ਪੁਸਤਕ ਮੇਲਿਆਂ ਦਾ ਇੰਤਜ਼ਾਰ ਕਰੀਏ ਅਤੇ ਪੜ੍ਹਨ ਦੀ ਆਦਤ ਨੂੰ ਹੋਰ ਸੁਧਾਰਨ ਲਈ ਪ੍ਰਯਤਨ ਕਰੀਏ। ਉਂਜ ਵੀ, ਸਾਡੇ ਦੇਸ਼ ਦੀ ਰਾਜਧਾਨੀ ਦਿੱਲੀ ਸਾਲ 2003 ਵਿੱਚ ਵਿਸ਼ਵ ਪੁਸਤਕ ਰਾਜਧਾਨੀ ਹੋਣ ਦਾ ਮਾਣ ਪ੍ਰਾਪਤ ਕਰ ਚੁੱਕੀ ਹੈ ਅਤੇ ਇਹ ਮਾਣ ਦੁਬਾਰਾ ਪ੍ਰਾਪਤ ਕਰਨਾ ਅਜੇ ਬਾਕੀ ਹੈ, ਉਮੀਦ ਕੀਤੀ ਜਾਂਦੀ ਹੈ ਕਿ ਨੈਸ਼ਨਲ ਬੁੱਕ ਟਰੱਸਟ, ਹੋਰ ਸੰਸਥਾਵਾਂ, ਸਰਕਾਰੀ ਜਾਂ ਗੈਰ-ਸਰਕਾਰੀ, ਸਭ ਮਿਲ ਕੇ ਪੁਸਤਕ ਸੱਭਿਆਚਾਰ ਅਤੇ ਪੜ੍ਹਨ ਦੀ ਆਦਤ ਨੂੰ ਸਥਿਰਤਾ ਪ੍ਰਦਾਨ ਕਰਨਗੇ ਅਤੇ ਉਨ੍ਹਾਂ ਨੂੰ ਦਿੱਲੀ ਜਾਂ ਦੇਸ਼ ਦੇ ਕਿਸੇ ਵੀ ਹੋਰ ਸ਼ਹਿਰ ਨੂੰ ਵਿਸ਼ਵ ਪੁਸਤਕ ਰਾਜਧਾਨੀ ਵਜੋਂ ਤਾਜ ਪਹਿਨਾਉਣ ਦੇ ਸਮਰੱਥ ਬਣਾ ਸਕਣਗੇ।

(ਸੂਰਯ ਕਾਂਤ ਸ਼ਰਮਾ ਪਿਛਲੇ 35-36 ਸਾਲਾਂ ਤੋਂ ਸਮਕਾਲੀ ਵਿਸ਼ਿਆਂ ਅਤੇ ਸਰਕਾਰੀ ਸਕੀਮਾਂ ਅਤੇ ਸਮਾਜ ਦੀਆਂ ਸਮੱਸਿਆਵਾਂ ‘ਤੇ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਲਿਖਦੇ ਰਹੇ ਹਨ। ਉਹ ਖੇਤੀਬਾੜੀ ਮੰਤਰਾਲੇ, ਸਿੱਖਿਆ ਮੰਤਰਾਲੇ, ਐੱਨਸੀਈਆਰਟੀ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪ੍ਰਕਾਸ਼ਨ ਵਿਭਾਗ ਵਿੱਚ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਦੇ ਬਹੁਤ ਸਾਰੇ ਫੀਚਰ ਸਾਰੇ ਨਾਮਵਰ ਅਖਬਾਰਾਂ, ਰਸਾਲਿਆਂ ਅਤੇ ਪੀਆਈਬੀ ਵਿੱਚ ਪ੍ਰਕਾਸ਼ਤ ਹੋ ਚੁੱਕੇ ਹਨ।)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button