ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਅਨੁਵੰਸ਼ਕ ਤੌਰ ਤੇ ਸੋਧੇ ਹੋਏ ਜੀਵਾਂਦਾ ਨਿਰੀਖਣ ਅਤੇ ਪ੍ਰਭਾਵਾਂ ਦੇ ਵਿਸ਼ੇ ‘ਤੇ ਵੈਬੀਨਾਰ
ਕਪੂਰਥਲਾ: ਗੁਜਰਾਲ ਸਾਇੰਸ ਸਿਟੀ ਵਲੋਂ ਸੰਯੁਕਤ ਰਾਬਟਰ ਦੀਆਂ ਸੇਧ ਲੀਹਾਂ ਤੇ ਕੌਮਾਂਤਰੀ ਜੈਵਿਕ ਵਿਭਿੰਨਤਾਂ ਦਿਵਸ ਮਨਾਉਣ ਦੇ ਉਲੀਕੇ ਗਏ ਪ੍ਰੋਗਰਾਮਾਂ ਦੇ ਹਿੱਸੇ ਵਜੋਂ 01 ਮਈ 2022 ਤੋਂ 22 ਮਈ 2022 ਤੱਕ 22 ਦਿਨ 22 ਕੰਮਾਂ ਦੀ ਸ਼ੁਰੂ ਕੀਤੀ ਗਈ ਮੁਹਿੰਮ ਦੇ ਅਧੀਨ ਗਤੀਵਿਧੀਆ ਅਤੇ ਵੈਬਨਾਰਾਂ ਦੀ ਲੜੀ ਚਲਾਈ ਜਾ ਰਹੀ ਹੈ। ਇਹ ਮੁਹਿੰਮ ਜੈਵਿਕ ਵਿਭਿੰਨਤਾ ਨੂੰ ਬਚਾਉਣ ਅਤੇ ਧਰਤੀ ਨੂੰ ਸਿਹਤਮੰਦ ਰੱਖਣ ਦੇ ਆਸ਼ੇ ਨਾਲ ਚਲਾਈ ਜਾ ਰਹੀ ਹੈ।ਇਸੇ ਹੀ ਮੁਹਿੰਮ ਦੇ ਤਹਿਤ “ਅਨੁਵੰਸ਼ਕ ਤੌਰ ਤੇ ਸੋਧੇ ਹੋਏ ਜੀਵਾਂ (ਜੈਨੇਟਿਕ ਮੋਡੀਫ਼ਿਕੇਸ਼ਨ ਆਰਗੇਨਿਜ਼ਮ) ਦਾ ਨਿਰੀਖਣ ਅਤੇ ਪ੍ਰਭਵਾ” ਦੇ ਵਿਸ਼ੇ *ਤੇ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ।
ਵੈਬਨਾਰ ਵਿਚ ਰਾਸ਼ਟਰੀ ਖੇਤੀਬਾੜੀ ਵਿਗਿਆਨ ਅਕੈਡਮੀ ਦੇ ਸਕੱਤਰ ਅਤੇ ਗਲੋਬਲ ਪਲਾਂਟ ਕੌਂਸਲ ਦੇ ਬੋਰਡ ਆਫ਼ ਡਾਇਰੈਕਟਰ ਦੇ ਮੈਂਬਰ ਡਾ.ਪ੍ਰੋਫ਼ੈਸਰ ਕੇ.ਸੀ. ਬਾਂਸਲ ਮੁਖ ਬੁਲਾਰੇ ਦੇ ਤੌਰ *ਤੇ ਹਾਜ਼ਰ ਹੋਏ। ਆਪਣੇ ਲੈਕਚਰ ਦੌਰਾਨ ਡਾ. ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀ ਦੇ ਪੌਦੇ ਸੋਧੇ ਹੋਏ ਜੀਵਾਂ ਦੀ ਇਕ ਸਭ ਤੋਂ ਵਧੀਆਂ ਉਦਾਹਣ ਹੈ । ਖੇਤੀਬਾੜੀ ਵਿਚ ਅਨੁੰਵਸ਼ਕ ਇੰਜੀਨੀਅਰਿੰਗ ਤਕਨੀਕਾਂ ਜਿੱਥੇ ਖੇਤੀ ਦੀਆਂ ਫ਼ਸਲਾਂ ਦੀ ਪੈਦਾਵਾਰ ਵਧਾਉਣ, ਭੋਜਨ ਜਾਂ ਦਵਾਈਆਂ ਦੀ ਉਤਪਾਦਨ ਲਾਗਤ ਘਟਾਉਣ ਵਿਚ ਸਹਾਇਕ ਹਨ ਉੱਥੇ ਹੀ ਇਹਨਾਂ ਨਾਲ ਕੀਟਨਾਸ਼ਕ ਦਵਾਈਆ ਦੀ ਘੱਟਦੀ ਲੋੜ ਨੇ ਪੌਸ਼ਟਿਕ ਤੱਤਾ ਰਚਨਾ, ਕੀੜਿਆਂ ਅਤੇ ਬਿਮਾਰੀਆਂ ਦੀਆਂ ਰੋਧਕਤਾ, ਵਧੇਰੇ ਭੋਜਨ ਸੁਰੱਖਿਆ ਅਤੇ ਦੁਨੀਆਂ ਦੀ ਵਧਦੀ ਜਨ ਸੰਖਿਆ ਲਈ ਡਾਕਟਰੀ ਸਹੂਲਤਾਵਾਂ ਵਿਚ ਵਾਧਾ ਹੋਇਆ ਹੈ।
ਇਸ ਤੋਂ ਇਲਾਵਾ ਅਜਿਹੀਆਂ ਤਕਨੀਕਾਂ ਨਾਲ ਥੋੜੇ ਸਮੇਂ ਦੌਰਾਨ ਪੱਕਣ ਵਾਲੀਆਂ ਫ਼ਸਲਾਂ ਵਿਚ ਬੇਹੱਦ ਤਰੱਕੀ ਕੀਤੀ ਹੋਈ ਹੈ ਅਤੇ ਇਹ ਫ਼ਸਲਾਂ ਐਲਮੂਨੀਅਮਨ,ਬੋਰਨ, ਨਮਕ,ਸੋਕਾਂ,ਠੰਡ ਅਤੇ ਹੋਰ ਵਾਤਾਵਰਣ ਤਬਦੀਲੀਆਂ ਨੂੰ ਵੀ ਸਹਿਣ ਕਰ ਸਕਦੀਆਂ ਹਨ। ਪੈਦਾਵਾਰ ਨੂੰ ਵਧਾਉਣ ਅਤੇ ਬਿਮਾਰੀਆਂ ਦੇ ਖਤਰਿਆਂ ਨੂੰ ਘਟਾਉਣ ਲਈ ਬਹੁਤ ਸਾਰੇ ਜਾਨਵਾਰਾਂ ਨੂੰ ਵੀ ਅਨੁਵੰਸ਼ਕ ਤੌਰ ‘ਤੇ ਇਸ ਦੇ ਘੇਰੇ ਵਿਚ ਲਿਆਂਦਾ ਜਾਂ ਰਿਹਾ ਹੈ। ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਕੁਝ ਸਾਲਾਂ ਦੇ ਦੌਰਾਨ ਸਿੰਥੈਟਿਕ (ਸੰਜੋਯਗਾਤਮਕ) ਤਕਨੀਕਾਂ ਅਨਕੂਲ ਤਕਨੀਕਾਂ ਦੇ ਇਕ ਅਜਿਹੇ ਸਾਧਨ ਵਜੋ ਉਭਰ ਕੇ ਸਾਹਮਣੇ ਆਈਆ ਹਨ ਜਿਹਨਾਂ ਸਦਕਾ ਮਨੁੱਖ ਡੀ.ਐਨ.ਏ ਦਾ ਅਧਿਐਨ, ਵਿਆਖਿਆ,ਸੋਧ ਅਤੇ ਡਿਜ਼ਾਇਨ ਤਿਆਰ ਕਰਨ ਦੇ ਯੋਗ ਬਣਿਆਂ ਹੈ ।
ਇਹਨਾਂ ਨਾਲ ਹੀ ਧਰਤੀ ਦੇ ਜੀਵਾਂ ਦੀਆਂ ਪ੍ਰਜਾਤੀਆਂ ਅਤੇ ਵਾਤਾਵਰਣ ਤੱਕ ਪਹੁੰਚ ਕਰਕੇ ਇਨਾਂ ਸੈਲਾਂ ਅਤੇ ਰੁਪਾਂ ਤੇ ਕਾਰਜਾਂ ਦੇ ਪ੍ਰਭਾਵਾਂ ਬਾਰੇ ਤੇਜੀ ਨਾਲ ਪਤਾ ਲਗਾਇਆ ਜਾਂਦਾ ਹੈ। । ਇਸ ਤੋਂ ਇਲਾਵਾ ਅਨੁਵੰਸ਼ਕ ਤੌਰ ‘ਤੇ ਸੋਧੀਆਂ ਹੋਈਆਂ ਫ਼ਸਲਾਂ ਨੇ ਸਾਂਭ-ਸੰਭਾਲ ਦੇ ਅਜਿਹੇ ਤਰੀਕਿਆਂ ਨੂੰ ਅਪਣਾਇਆ ਹੈ ਜਿਹਨਾਂ ਨਾਲ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨੂੰ ਘਟਾ ਕੇ ਜੜੀ—ਬੂਟੀਆਂ ਲਈ ਸਖਾਵਾਂ ਵਾਤਾਵਰਣ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੋ ਕਿਹਾ ਕਿ ਇਹਨਾਂ ਤਕਨੀਕਾਂ ਦੇ ਵਤਾਵਰਣ ਅਤੇ ਸਾਡੀ ਸਿਹਤ ‘ਤੇ ਵੱਧ ਤੋਂ ਵੱਧ ਸਾਕਾਰਾਤਮਕ ਪ੍ਰਭਾਵ ਹੋਣੇ ਚਾਹੀਦੇ ਹਨ ਜੇਕਰ ਕੋਈ ਨਾਕਾਰਾਤਮਕ ਪ੍ਰਭਾਵ ਹੈ ਤਾਂ ਉਸ ਨੂੰ ਘੱਟ ਕਰਨ ਲਈ ਹਰ ਤਕਨਾਲੌਜੀ ਦੀ ਵਰਤੋਂ ਬੜੇ ਧਿਆਨ ਤੇ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਇਸ ਮੁਹਿੰਮ ਦੇ ਤਹਿਤ “ਕਾਰੋਬਾਰੀ ਘਰਾਣਿਆਂ ਦਾ ਸਮਾਜਕ ਵਿਵਹਾਰ ਅਤੇ ਜ਼ਿੰਮੇਵਾਰੀ” ਦੇ ਵਿਸ਼ੇ ਤੇ ਵੀ ਇਕ ਵੇਬਨਾਰ ਦਾ ਆਯੋਜਨ ਕੀਤਾ ਗਿਆ ਹੈ । ਇਸ ਵੈਬਨਾਰ ਵਿਚ ਕੰਨਿਆਂ ਮਹਾਂ ਵਿਦਿਅਲਿਆ ਕਾਲਜ ਜਲੰਧਰ ਦੀ ਸਹਾਇਕ ਪ੍ਰੋਫ਼ੈਸਰ ਡਾ. ਨਰਿੰਦਰਜੀਤ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਹੁਤ ਸਾਰੇ ਕਾਰੋਬਾਰੀ ਜੈਵ—ਵਿਭਿੰਨਤਾ ਤੇ ਨਿਰਭਰ ਹਨ। ਨਿਰਭਰਤਾ ਦਾ ਪੱਧਰ ਵੱਖ—ਵੱਖ ਖੇਤਰਾਂ ਲਈ ਵੱਖ—ਵੱਖ ਹੋ ਸਕਦਾ ਹੈ ਪਰ ਜੈਵਿਕ ਵਿਭਿੰਨਤਾ ਦਾ ਨੁਕਸਾਨ ਸਾਡੇ ਸਾਰਿਆ ਲਈ ਖਤਰਾ ਹੈ। ਜੇਕਰ ਵਿਭਿੰਨਤਾ ਨੂੰ ਬਚਾਉਣ ਲਈ ਲੋੜੀਂਦੇ ਕਦਮ ਨਾ ਚੁੱਕੇ ਗਏ ਤਾਂ ਇਸ ਨਾਲ ਭੋਜਨ ਸਪਲਈ ਦੀ ਕਮੀ ਦੇ ਨਾਲ —ਨਾਲ ਸਾਡੇ ਅਰਥ—ਚਾਰੇ ਨੂੰ ਵੱਡਾ ਨੁਕਸਾਨ ਸਹਿਣ ਕਰਨਾ ਪੈ ਸਕਦਾ ਹੈ।
ਉਨ੍ਹਾਂ ਅੱਗੋਂ ਕਿਹਾ ਸ਼ਿੰਗਾਰ (ਕੋਸਮੈਟਿਕ) ਅਤੇ ਦਵਾਈਆਂ ਦੇ ਉਦਯੋਗਾਂ ਆਦਿ ਵਿਚ ਬਹੁਤ ਸਾਰੇ ਹਾਨੀਕਾਰਕ ਰਸਾਇਣਾਂ ਦੀ ਵਰਤੋਂ ਵਾਤਾਵਰਣ ਨੂੰ ਨੁਕਸਾਨ ਪੰਹਚਾ ਸਕਦੀ ਹੈ ਇਸ ਲਈ ਇਹਨਾਂ ਉਦਯੋਗਾਂ ਨੂੰ ਸ਼ਾਕਾਹਾਰੀ ਬਦਲ ਲਭੱਣੇ ਚਾਹੀਦੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.