EntertainmentTop News

ਪੁਲਿਸ ਨੇ ਰਾਖੀ ਸਾਵੰਤ ਦੇ ਪਤੀ ਆਦਿਲ ਨੂੰ ਕੀਤਾ ਗ੍ਰਿਫਤਾਰ, ਧੋਖਾਧੜੀ ਦਾ ਇਲਜ਼ਾਮ, FIR ਦਰਜ

ਰਾਖੀ ਸਾਵੰਤ ਦੇ ਪਤੀ ਆਦਿਲ ਖਾਨ ਦੁਰਾਨੀ ਨੂੰ ਓਸ਼ੀਵਾਰਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਬੀਤੀ ਰਾਤ ਰਾਖੀ ਨੇ ਆਦਿਲ ‘ਤੇ ਐਕਸਟਰ ਮੈਰਿਟਲ ਅਫੇਅਰ ਅਤੇ ਧੋਖਾਧੜੀ ਦਾ ਇਲਜ਼ਾਮ ਲਗਾਉਂਦੇ ਹੋਏ ਐੱਫਆਈਆਰ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਅੱਜ ਆਦਿਲ ਨੂੰ ਰਾਖੀ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਹੈ।ਰਾਖੀ ਨੇ ਪੁਲਸ ਨੂੰ ਇਹ ਵੀ ਦੱਸਿਆ ਹੈ ਕਿ ਆਦਿਲ ਨੇ ਉਸ ਨਾਲ ਵਿਆਹ ਕਰਾਉਣ ਦੇ ਨਾਂ ‘ਤੇ ਸਾਰੇ ਗਹਿਣੇ ਅਤੇ ਪੈਸੇ ਲੈ ਲਏ। ਪੁਲਿਸ ਕੋਲ ਐਫਆਈਆਰ ਦਰਜ ਕਰਵਾਉਣ ਤੋਂ ਪਹਿਲਾਂ ਰਾਖੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਦਿਲ ਬਾਰੇ ਕਿਹਾ ਕਿ ਆਦਿਲ ਨੇ ਮੇਰੇ ਤੋਂ ਮੇਰੇ ਆਪਣੇ ਘਰ ਦੀਆਂ ਚਾਬੀਆਂ ਖੋਹ ਲਈਆਂ ਹਨ ਅਤੇ ਉਨ੍ਹਾਂ ਨੂੰ ਵਾਪਸ ਕਰਨ ਤੋਂ ਇਨਕਾਰ ਕਰ ਰਿਹਾ ਹੈ।ਰਾਖੀ ਨੇ ਅੱਗੇ ਕਿਹਾ ਕਿ ਉਹ ਮੇਰੇ ‘ਤੇ ਤਸ਼ੱਦਦ ਕਰ ਰਿਹਾ ਹੈ। ਉਸਨੇ ਮੈਨੂੰ ਬਾਲੀਵੁੱਡ ਵਿੱਚ ਨਾਮ ਕਮਾਉਣ ਲਈ ਵਰਤਿਆ ਹੈ। ਉਹ ਮੇਰੇ ਕੋਲ ਸਾਰੇ ਪੈਸੇ ਲੈ ਗਿਆ। ਇਸ ਦੇ ਨਾਲ ਹੀ ਰਾਖੀ ਨੇ ਇਹ ਵੀ ਦਾਅਵਾ ਕੀਤਾ ਕਿ ਆਦਿਲ ਨੇ ਉਸ ਨੂੰ ਦੱਸਿਆ ਕਿ ਉਹ ਰਾਖੀ ਤੋਂ ਵੱਖ ਹੋ ਗਿਆ ਹੈ ਅਤੇ ਆਪਣੀ ਗਰਲਫਰੈਂਡ ਤਨੂ ਨਾਲ ਰਹਿ ਰਿਹਾ ਹੈ।ਰਾਖੀ ਸਾਵੰਤ ਅਤੇ ਆਦਿਲ ਦੁਰਾਨੀ ਨੇ ਪਿਛਲੇ ਮਹੀਨੇ ਕੋਰਟ ਮੈਰਿਜ ਕੀਤੀ ਸੀ। ਆਦਿਲ ਖਾਨ ਦੁਰਾਨੀ 27 ਸਾਲ ਦਾ ਹੈ ਅਤੇ ਕਰਨਾਟਕ ਦਾ ਰਹਿਣ ਵਾਲਾ ਹੈ। ਉਸਦਾ ਕਾਰ ਦਾ ਕਾਰੋਬਾਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਆਦਿਲ ਅਤੇ ਰਾਖੀ ਮਈ 2022 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਇਸ ਦੇ ਨਾਲ ਹੀ ਰਾਖੀ ਦੇ ਨਾਲ ਉਨ੍ਹਾਂ ਨੇ ਮੁੰਬਈ ‘ਚ ਡਾਂਸ ਅਕੈਡਮੀ ਵੀ ਖੋਲ੍ਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button