Breaking NewsInternationalNews

ਪੁਲਾੜ ਵਿਗਿਆਨੀਆਂ ਨੇ ਜਾਰੀ ਕੀਤੀ ਬਲੈਕ ਹੋਲ ਦੀ ਪਹਿਲੀ ਤਸਵੀਰ

ਪੈਰਿਸ: ਪਿਛਲੇ ਲੰਬੇ ਸਮੇ ਤੋਂ ਬਲੈਕ ਹੋਲ ਨੂੰ ਲੈ ਕੇ ਰਿਸਰਚ ਕਰ ਰਹੇ ਖਗੋਲ-ਵਿਗਿਆਨੀਆਂ ਨੂੰ ਆਖਿਰਕਾਰ ਸਫਲਤਾ ਮਿਲ ਹੀ ਗਈ ਹੈ। ਵਿਗਿਆਨੀਆਂ ਨੇ ਬਲੈਕ ਹੋਲ ਨੂੰ ਲੈ ਕੇ 6 ਥਾਵਾਂ ‘ਤੇ ਪ੍ਰੈੱਸ ਵਾਰਤਾ ਕਰ ਆਪਣੀ ਇਸ ਕਾਮਯਾਬੀ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦਹਾਕਿਆਂ ਦੀਆ ਕੋਸ਼ਿਸ਼ਾਂ ਤੋਂ ਬਾਅਦ ਆਹਿਰਕਾਰ ਇਸ ਨੂੰ ਕੈਪਚਰ ਕਰ ਲਿਆ ਗਿਆ ਹੈ।

ਮਨੁੱਖੀ ਇਤਿਹਾਸ ‘ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਪੂਰੀ ਦੁਨੀਆ ਬਲੈਕ ਹੋਲ ਦੀ ਅਸਲੀ ਤਸਵੀਰ ਦੇਖ ਸਕਦੀ ਹੈ। ਹੁਣ ਤੱਕ ਬਲੈਕ ਹੋਲ ਨੂੰ ਲੈ ਕੇ ਕਈ ਤਰ੍ਹਾਂ ਦੇ ਅਨੁਮਾਨ ਲਗਾਏ ਜਾਂਦੇ ਸਨ ਪਰ ਇਸ ਦੀ ਪਹਿਲੀ ਤਸਵੀਰ ਜਾਰੀ ਹੁੰਦਿਆਂ ਸਾਰੇ ਅਨੁਮਾਨਾਂ ਤੇ ਵਿਰਾਮ ਲਗ ਚੁੱਕਿਆ ਹੈ।

Read Also ਪੁਲਾੜ ‘ਚ 197 ਦਿਨ ਬਿਤਾਉਣ ਤੋਂ ਬਾਅਦ ਜਦੋਂ ਜ਼ਮੀਨ ‘ਤੇ ਰੱਖਿਆ ਪੈਰ ਤਾਂ…….

ਬਲੈਕ ਹੋਲ ਦੀ ਪਹਿਲੀ ਤਸਵੀਰ ਜਾਰੀ ਕਰਦਿਆਂ ਗੋਥ ਯੂਨੀਵਰਸਿਟੀ ਫ਼੍ਰੈਂਕਫ਼ਰਟ ਦੀ ਲੁਸੀਆਨੋ ਰੇਜੋਲਾ ਨੇ ਕਿਹਾ ਕਿ ਬੇਹੱਦ ਸਾਧਾਰਨ ਭਾਸ਼ਾ ਚ ਕਿਹਾ ਜਾਵੇ ਤਾਂ ਇਹ ਅਜਿਹਾ ਖੱਡ ਹੈ ਜਿਸ ਨੂੰ ਭਰਿਆ ਨਹੀਂ ਜਾ ਸਕਦਾ। ਯੂਰਪੀਅਨ ਪੁਲਾੜ ਏਜੰਸੀ ਦੇ ਖਗੋਲੀ ਤੇ ਬਲੈਕ ਹੋਲ ਦੇ ਇਕ ਮਾਹਰ ਪਾਲ ਮੈਕਨਮਾਰਾ ਨੇ ਕਿਹਾ ਕਿ ਪਿਛਲੇ 50 ਸਾਲਾਂ ਤੋਂ ਵਿਗਿਆਨੀਆਂ ਨੇ ਦੇਖਿਆ ਕਿ ਸਾਡੀ ਉਮੀਦਾਂ ਦੇ ਕੇਂਦਰ ਚ ਕੁਝ ਬਹੁਤ ਚਮਕੀਲਾ ਹੈ।

ਉਨ੍ਹਾਂ ਕਿਹਾ ਕਿ ਬਲੈਕ ਹੋਲ ਚ ਇੰਨਾ ਮਜ਼ਬੂਤ ਗੁਰਤਾਕਰਸ਼ਣ (ਖਿੱਚ) ਹੈ ਕਿ ਤਾਰੇ 20 ਸਾਲਾਂ ਚ ਇਸ ਦੀ ਪਰੀਕਰਮਾ ਕਰਦੇ ਹਨ। ਸਾਡੀ ਸੌਰ ਪ੍ਰਣਾਲੀ ਚ ਅਕਾਸ਼ਗੰਗਾ ਦੀ ਪਰੀਕਰਮਾ ਚ 23 ਕਰੋੜ ਸਾਲ ਲੱਗਦੇ ਹਨ।

ਗੌਰਤਲਬ ਹੈ ਕਿ ਖਗੋਲੀ ਸ਼ਾਸਤਰ ਚ ਰੂਚੀ ਰੱਖਣ ਵਾਲੇ ਲੋਕਾਂ ਲਈ ਬਲੈਕ ਹੋਲ ਦੀ ਇਹ ਪਹਿਲੀ ਤਸਵੀਰ ਜਾਰੀ ਹੋਣਾ ਵੱਡੀ ਘਟਨਾ ਹੈ ਕਿਉਂਕਿ ਇਸ ਦੇ ਆਕਾਰ ਅਤੇ ਦਿੱਖ ਬਾਰੇ ਚ ਸਿਰਫ ਅੰਦਾਜ਼ਾ ਹੀ ਲਗਾਇਆ ਗਿਆ ਹੈ। ਬਲੈਕ ਹੋਲ ਦੀ ਤਸਵੀਰਾਂ ਲੈਣ ਲਈ ਖਾਸ ਬਣਾਏ ਗਏ Event Horizon Telescope ਦੁਨੀਆ ਦੇ 6 ਦੇਸ਼ਾਂ ਚ ਲਗਾਏ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button