Breaking NewsIndiaNewsPunjab

ਪੁਲਵਾਮਾ ਹਮਲਾ : ਸ਼ਹੀਦਾਂ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਇਆ ਰਿਲਾਇੰਸ ਫਾਊਂਨਡੇਸ਼ਨ , ਕੀਤਾ ਵੱਡਾ ਐਲਾਨ

ਜੰਮੂ – ਕਸ਼ਮੀਰ ਦੇ ਪੁਲਵਾਮਾ ‘ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਰਿਲਾਇੰਸ ਫਾਊਂਨਡੇਸ਼ਨ ਅੱਗੇ ਆਇਆ ਹੈ। ਰਿਲਾਇੰਸ ਫਾਊਂਨਡੇਸ਼ਨ ਨੇ ਪੁਲਵਾਮਾ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਦੇ ਬੱਚਿਆਂ ਦੀ ਸਿੱਖਿਆ ਦਾ ਪੂਰਾ ਖਰਚ, ਉਨ੍ਹਾਂ ਨੂੰ ਰੋਜ਼ਗਾਰ ਦੇਣ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਪੂਰਾ ਖਰਚ ਉਠਾਉਣ ਦੀ ਇੱਛਾ ਪ੍ਰਗਟ ਕੀਤੀ ਹੈ। ਰਿਲਾਇੰਸ ਫਾਊਂਡੇਸ਼ਨ ਵਲੋਂ ਸ਼ਨੀਵਾਰ ਨੂੰ ਕਿਹਾ ਗਿਆ ਹੈ ਕਿ ਉਹ ਪੁਲਵਾਮਾ ‘ਚ ਸ਼ਹੀਦ ਹੋਏ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐੱਫ.) ਦੇ ਜਵਾਨਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਪੂਰੀ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਸ਼ਹੀਦਾਂ ਦੇ ਬੱਚਿਆਂ ਨੂੰ ਰੋਜ਼ਗਾਰ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਖਰਚ ਨੂੰ ਵੀ ਚੁੱਕਣ ਲਈ ਤਿਆਰ ਹਨ।

Read Also Pulwama Attack : ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ Ammy Virk

ਕੋਈ ਵੀ ਜ਼ਿੰਮੇਵਾਰੀ ਉਠਾਉਣ ਨੂੰ ਤਿਆਰ ਹੈ ਸੰਸਥਾ
ਫਾਊਂਡੇਸ਼ਨ ਨੇ ਇਸ ਹਮਲੇ ‘ਚ ਜ਼ਖਮੀ ਹੋਏ ਜਵਾਨਾਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਜੇਕਰ ਲੋੜ ਹੋਵੇ ਤਾਂ ਉਹ ਹਸਪਤਾਲ ‘ਚ ਅੱਤਵਾਦੀ ਹਮਲੇ ‘ਚ ਜ਼ਖਮੀਆਂ ਦੇ ਵਧੀਆਂ ਤੋਂ ਵਧੀਆਂ ਇਲਾਜ ਲਈ ਵੀ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸ਼ਹੀਦਾਂ ਨਾਲ ਸੰਬੰਧਤ ਕੋਈ ਵੀ ਜ਼ਿੰਮੇਵਾਰੀ ਫਾਊਂਡੇਸ਼ਨ ਨੂੰ ਸੌਂਪੇਗੀ ਤਾਂ ਉਹ ਉਸ ਨੂੰ ਸਵੀਕਾਰ ਕਰਕੇ ਪੂਰਾ ਕਰੇਗਾ।

130 ਕਰੋੜ ਜਨਤਾ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਰਿਲਾਇੰਸ ਪਰਿਵਾਰ
ਫਾਊਂਡੇਸ਼ਨ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਪਰਿਵਾਰ ਦੇ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਤਵਾਦ ਦੀ ਇਸ ਨਾਪਾਕ ਹਰਕਤ ਦਾ ਮੁਕਾਬਲਾ ਕਰਨ ਲਈ ਦੇਸ਼ ਦੀ 130 ਕਰੋੜ ਦੀ ਜਨਤਾ ਦੇ ਨਾਲ ਪੂਰਾ ਰਿਲਾਇੰਸ ਪਰਿਵਾਰ ਮਜ਼ਬੂਤੀ ਨਾਲ ਖੜ੍ਹਾ ਹੈ। ਕੋਈ ਵੀ ਦੁਸ਼ਮਣ ਭਾਰਤ ਦੀ ਏਕਤਾ ਨੂੰ ਨਹੀਂ ਤੋੜ ਸਕਦਾ ਅਤੇ ਨਾ ਹੀ ਅੱਤਵਾਦ ਖਤਮ ਕਰਨ ਦੇ ਸਾਡੇ ਹੌਂਸਲੇ ਨੂੰ ਕਮਜ਼ੋਰ ਕਰ ਸਕਦਾ ਹੈ। ਫਾਊਂਡੇਸ਼ਨ ਨੇ ਕਿਹਾ ਕਿ ਇਕ ਨਾਗਰਿਕ ਦੇ ਨਾਲ-ਨਾਲ ਇਕ ਕਾਰਪੋਰੇਟ ਨਾਗਰਿਕ ਹੋਣ ਦੇ ਨਾਤੇ ਆਪਣੇ ਸੁਰੱਖਿਆ ਫੋਰਸਾਂ ਅਤੇ ਰਾਸ਼ਟਰੀ ਏਕਤਾ ਦੇ ਸਮੇਂ ‘ਚ ਸਰਕਾਰ ਦੇ ਨਾਲ ਪੂਰੀ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ ਉਸ ਨੂੰ ਪੂਰਾ ਕਰਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button