Breaking NewsD5 specialIndiaNews

ਪਿਆਸੀ ਗਲਹਿਰੀ ਨੇ ਬੋਤਲ ਦੇਖ ਹੱਥ ਚੁੱਕ ਕੇ ਮੰਗਿਆ ਪਾਣੀ, ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ

ਨਵੀਂ ਦਿੱਲੀ : ਇਨਸਾਨ ਨੂੰ ਭੁੱਖ ਲੱਗੀ ਹੋਵੇ ਤਾਂ ਉਹ ਮੰਗਕੇ ਜਾਂ ਖਰੀਦ ਕੇ ਕੁਝ ਖਾ ਲੈਣਗੇ ਪਰ ਜੀਵ -ਜੰਤੂ ਅਤੇ ਪੰਛੀ ਅਜਿਹਾ ਨਹੀਂ ਕਰ ਸਕਦੇ। ਜਦੋਂ ਅਸੀ ਉਨ੍ਹਾਂ ਨੂੰ ਕੁਝ ਪਾਵਾਂਗੇ ਤਾਂ ਉਦੋਂ ਉਹ  ਖਾ ਲੈਣਗੇ। ਸੋਸ਼ਲ ਮੀਡੀਆ ‘ਤੇ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਜਿਸਨੂੰ ਦੇਖਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਦਰਅਸਲ ਵਾਇਰਲ ਵੀਡੀਓ ‘ਚ ਇੱਕ ਗਲਹਿਰੀ ਪਾਣੀ ਮੰਗਦੀ ਹੋਈ ਦਿਖਾਈ ਦੇ ਰਹੀ ਹੈ। ਭਾਰਤੀ ਪ੍ਰਬੰਧਕੀ ਸੇਵਾ ਅਧਿਕਾਰੀ ਅਵਨੀਸ਼ ਸ਼ਰਨ ਨੇ ਆਪਣੇ ਟਵਿਟਰ ਹੈਂਡਲ ‘ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।

Big Breaking || ਦੁਬਈ ਤੋਂ ਅੰਮ੍ਰਿਤਸਰ ਉਤਰਿਆ ਜਹਾਜ਼, ਪਾਇਆ ਘੇਰਾ, ਤਲਾਸ਼ੀ ਜ਼ਾਰੀ, ਨਿਕਲਦਾ ਸਮਾਨ ਦੇਖ ਉਡਦੇ ਸਭ ਦੇ ਹੋਸ਼

ਉਨ੍ਹਾਂ ਨੇ ਵੀਡੀਓ ਦੇ ਨਾਲ ਕੈਪਸ਼ਨ ‘ਚ ਲਿਖਿਆ, ਅਜਿਹਾ ਖੂਬਸੂਰਤ ਵੀਡੀਓ ਮੈਂ ਕਦੇ ਨਹੀਂ ਦੇਖਿਆ, ਇਹ ਵੱਟਸਐਪ ਦੇ ਜ਼ਰੀਏ ਮਿਲਿਆ। ਵੀਡੀਓ ‘ਚ ਦਿੱਖ ਰਿਹਾ ਹੈ ਕਿ ਇੱਕ ਗਲਹਿਰੀ ਪਾਣੀ ਲਈ ਹੱਥ ਖੜ੍ਹੇ ਕਰਕੇ ਸ਼ਖਸ ਦੇ ਅੱਗੇ – ਪਿੱਛੇ ਘੁੰਮ ਰਹੀ ਹੈ।ਸ਼ਖਸ ਜਿਵੇਂ ਹੀ ਬੋਤਲ ਗਲਹਿਰੀ ਦੇ ਮੂੰਹ ਨੂੰ ਲਗਾਉਂਦਾ ਹੈ ਤਾਂ ਉਹ ਬੜੇ ਆਰਾਮ ਨਾਲ ਪਾਣੀ ਪੀ ਲੈਂਦੀ ਹੈ ਅਤੇ ਮਜੇ ਨਾਲ ਉੱਥੇ ਤੋਂ ਚਲੇ ਜਾਂਦੀ ਹੈ।

ਪੰਜਾਬ ਦੇ MLA ‘ਤੇ ਮਾਮਲਾ ਦਰਜ਼. ਲੱਗੇ ਗੰਭੀਰ ਇਲਜ਼ਾਮ, ਪੁਲਿਸ ਸੁੱਟੇਗੀ ਜੇਲ੍ਹ ‘ਚ?

ਕਿਊਟ ਗਲਹਿਰੀ ਨੂੰ ਦੇਖਕੇ ਜਿੱਥੇ ਕੁੱਝ ਲੋਕ ਹੱਸ ਰਹੇ ਹਨ ਉਥੇ ਹੀ ਕਈ ਲੋਕਾਂ ਨੇ ਇਸਨੂੰ ਬਦਕਿਸਮਤੀ ਭਰਿਆ ਦੱਸਿਆ ਅਤੇ ਕਿਹਾ ਕਿ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜੀਵ -ਜੰਤੂਆਂ ਨੂੰ ਪਾਣੀ ਮੰਗ ਕੇ ਪੀਣਾ ਪੈ ਰਿਹਾ ਹੈ। ਅਸੀਂ ਉਨ੍ਹਾਂ ਦੇ ਹਿੱਸੇ ਦੀ ਹਰ ਚੀਜ ‘ਤੇ ਕਬਜ਼ਾ ਕਰ ਲਿਆ। ਇਸ ਵੀਡੀਓ ਨੂੰ ਲੋਕ ਖੂਬ ਸ਼ੇਅਰ ਕਰ ਰਹੇ ਹਨ। ਦੇਖਦੇ ਹੀ ਦੇਖਦੇ ਵੀਡੀਓ ਕਾਫ਼ੀ ਵਾਇਰਲ ਹੋ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button