NewsD5 specialIndiaPunjab

ਪਿਆਜ ਨੇ ਇਕ ਵਾਰ ਫਿਰ ਸੂਤੇ ਲੋਕਾਂ ਦੇ ਸਾਹ

ਦੇਸ਼ ‘ਚ ਮਹਿੰਗਾਈ ਦੀ ਦਰ ਦਿਨ ਬ ਦਿਨ ਵੱਧ ਰਹੀ ਹੈ |ਇਕ ਵਾਰ ਫਿਰ ਸਬਜ਼ੀਆਂ ਨੇ ਲੋਕਾਂ ‘ਚ ਮੁਸ਼ਕਿਲ ਖੜੀ ਕਰ ਦਿੱਤੀ ਹੈ |ਪਿਆਜ ਨੇ ਲੋਕਾਂ ਦੇ ਸਾਹ ਸੂਤ ਦਿੱਤੇ ਹਨ |ਮੰਗਲਵਾਰ ਨੂੰ ਸੈਕਟਰ-26 ਦੀ ਮੰਡੀ ‘ਚ ਪਿਆਜ਼ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਸੀ। ਹਰ ਸੈਕਟਰ ‘ਚ ਲੱਗਣ ਵਾਲੀ ਮੰਡੀ ‘ਚ ਵੀ ਪਿਆਜ਼ ਦੀ ਕੀਮਤ ਇਸ ਤੋਂ ਕੀਤੇ ਜ਼ਿਆਦਾ ਪੈ ਰਹੀ ਸੀ। ਰੇਹੜੀ-ਫੜ੍ਹੀ ਵਾਲੇ ਵੀ ਆਪਣੀ ਮਰਜ਼ੀ ਨਾਲ ਇਸ ਦੀ ਕੀਮਤ ਲਾ ਰਹੇ ਹਨ।

rate 2ਪਿਛਲੇ ਮਹੀਨੇ ਪਿਆਜ਼ ਦੀਆਂ ਕੀਮਤਾਂ 60 ਰੁਪਏ ਪ੍ਰਤੀ ਕਿਲੋ ‘ਤੇ ਪਹੁੰਚ ਗਈਆਂ ਸੀ। ਪਰ ਇਹ ਕੀਮਤਾਂ ਘੱਟਣ ਦੀ ਥਾਂ ‘ਤੇ ਹੋਰ ਵੀ ਵੱਧ ਗਈਆਂ ਹਨ | ਪਿਆਜ਼ ਤੋਂ ਇਲਾਵਾ ਹੋਰਨਾਂ ਸਬਜ਼ੀਆਂ ਦੇ ਰੇਟ ਵੀ 40 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਹੁੰਦੇ ਜਾ ਰਹੇ ਹਨ ਜਿਸ ਨਾਲ ਆਮ ਲੋਕ ਕਾਫੀ ਪ੍ਰੇਸ਼ਾਨ ਹਨ।
ਇਸ ਸਮੇਂ ਟਮਾਟਰ 60 ਰੁਪਏ, ਨਿੰਬੂ 80, ਬੀਨ 40, ਭਿੰਡੀ 60, ਸ਼ਿਮਲਾ ਮਿਰਚ 50 ਰੁਪਏ ਪ੍ਰਤੀ ਕਿਲੋ ਵਿੱਕ ਰਹੀਆਂ ਹਨ। ਸਬਜ਼ੀਆਂ ਦੀ ਵਧਦੀਆਂ ਕੀਮਤਾਂ ਨੂੰ ਲੈ ਕੇ ਪ੍ਰਸਾਸ਼ਨ ਵੱਲੋਂ ਲੋਕਾਂ ਲਈ ਕੁਝ ਨਹੀਂ ਕੀਤਾ ਜਾ ਰਿਹਾ।

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button