Breaking NewsD5 specialEntertainmentNews

ਪਾਲੀਵੁੱਡ ਤੋਂ ਬਾਅਦ ਅਫਸਾਨਾ ਖ਼ਾਨ ਦੀ ਬਾਲੀਵੁੱਡ ‘ਚ ਐਂਟਰੀ, ਜ਼ਲਦ ਆ ਰਿਹੈ ਨਵਾਂ ਗੀਤ

ਪਟਿਆਲਾ : ਪੰਜਾਬੀ ਮਸ਼ਹੂਰ ਗਾਇਕਾ ਅਫ਼ਸਾਨਾ ਖ਼ਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮੌਜੂਦਾ ਸਭ ਤੋਂ ਮਸ਼ਹੂਰ ਤੇ ਮਨਪਸੰਦ ਕਲਾਕਾਰਾਂ ‘ਚੋਂ ਇੱਕ ਹੈ। ਉਸ ਨੇ ਤਿਤਲੀਆਂ ਵਰਗੇ ਸੁਪਰਹਿੱਟ ਗੀਤਾਂ ਨਾਲ ਸਾਰਿਆਂ ਨੂੰ ਆਪਣਾ ਫੈਨ ਬਣਾ ਲਿਆ ਹੈ। ਅਫ਼ਸਾਨਾ ਖ਼ਾਨ ਨੂੰ ਯਕੀਨੀ ਤੌਰ ‘ਤੇ ਕਿਸੇ ਜਾਣ-ਪਛਾਣ ਦੀ ਜ਼ਰੂਰਤ ਨਹੀਂ, ਕਿਉਂਕਿ ਉਸ ਦਾ ਕੰਮ, ਹੁਨਰ ਤੇ ਪ੍ਰਤਿਭਾ ਪਹਿਲਾਂ ਹੀ ਉਸ ਨੂੰ ਖਾਸ ਤੌਰ ‘ਤੇ ਨੌਜਵਾਨਾਂ ‘ਚ ਇੱਕ ਮਸ਼ਹੂਰ ਸ਼ਖਸੀਅਤ ਬਣਾ ਚੁੱਕੀ ਹੈ। ਹੁਣ ਅਫਸਾਨਾ ਖਾਨ ਇੱਕ ਵਾਰ ਫਿਰ ਆਪਣੇ ਆਉਣ ਵਾਲੇ ਗੀਤ ਲਈ ਪੂਰੀ ਤਰ੍ਹਾਂ ਤਿਆਰ ਹੈ।

ਖੇਤੀ ਮੰਤਰੀ ਦੇ ਬਿਆਨ ‘ਤੇ ਭੜਕੇ ਕਿਸਾਨ! ਕੀਤਾ ਵੱਡਾ ਐਲਾਨ! ਹੁਣ ਨਹੀਂ ਹੱਟਦੇ ਪਿੱਛੇ!

ਸਰਪ੍ਰਾਈਜ਼ ਇਹ ਹੈ ਕਿ ਇਸ ਵਾਰ ਅਫਸਾਨਾ ਦੀ ਆਵਾਜ਼ ਬੌਲੀਵੁੱਡ ਵਿੱਚ ਸੁਣਨ ਨੂੰ ਮਿਲੇਗੀ। ਜੀ ਹਾਂ ਮੈਡਮ ਨੇ ਬਾਲੀਵੁੱਡ ਗੀਤ ਦੀ ਤਿਆਰੀ ਕਰ ਲਈ ਹੈ। ਹਾਲ ਹੀ ‘ਚ ਅਫਸਾਨਾ ਖ਼ਾਨ ਮੁੰਬਈ ਪਹੁੰਚੀ। ਉਹ ਬਲੂ ਪ੍ਰੋਡਕਸ਼ਨ ਹਾਊਸ ਪਹੁੰਚੀ ਜਿਸ ਨੂੰ ਬਾਲੀਵੁੱਡ ਦੇ ਦਿੱਗਜ਼ ਮਿਊਜ਼ਿਕ ਕੰਪੋਜ਼ਰ ਅਤੇ ਡਾਇਰੈਕਟਰ ਸਲੀਮ-ਸੁਲੇਮਾਨ ਚਲਾਉਂਦੇ ਹਨ। ਸਲੀਮ ਮਰਚੈਂਟ ਅਤੇ ਸੁਲੇਮਾਨ ਮਰਚੈਂਟ ਦਾ ਮਿਊਜ਼ਿਕ ਸਟੂਡੀਓ ਮੁੰਬਈ ਵਿੱਚ ਹੈ ਜਿਨ੍ਹਾਂ ਨਾਲ ਮਿਲ ਅਫਸਾਨਾ ਖ਼ਾਨ ਆਪਣਾ ਬਾਲੀਵੁੱਡ ਦਾ ਗੀਤ ਤਿਆਰ ਕਰ ਰਹੀ ਹੈ। ਇਸ ਕੋਲੈਬੋਰੇਸ਼ਨ ਵਿੱਚ ਇੱਕ ਹੋਰ ਆਰਟਿਸਟ ਦਾ ਨਾਮ ਜੁੜਦਾ ਹੈ ਅਤੇ ਉਹ ਰੈਪਰ ਰਫ਼ਤਾਰ ਹੈ। ਰਫਤਾਰ ਅਤੇ ਅਫਸਾਨਾ ਖ਼ਾਨ ਦੀ ਆਵਾਜ਼ ਵਿੱਚ ਆਏਗਾ ਇਹ ਗੀਤ, ਬੱਸ ਇਸ ਗੀਤ ਦੀ ਆਫੀਸ਼ੀਅਲ ਅਨਾਊਸਮੈਂਟ ਹੋਣੀ ਬਾਕੀ ਹੈ ਜੋ ਫਿਲਹਾਲ ਨਹੀਂ ਕੀਤੀ ਗਈ।

ਚੋਣਾਂ ਤੋਂ ਪਹਿਲਾਂ ਲੱਖੇ ਸਿਧਾਣੇ ਦਾ ਵੱਡਾ ਧਮਾਕਾ!ਸੁਣ ਨੌਜਵਾਨਾਂ ਨੇ ਖਿੱਚੀ ਤਿਆਰੀ!ਸਿਆਸੀ ਆਗੂਆਂ ਨੂੰ ਆਈਆ ਤ੍ਰੇਲੀਆਂ!

ਭਾਵੇ ਇਨ੍ਹਾਂ ਸਭ ਕਲਾਕਾਰਾਂ ਵੱਲੋਂ ਫਿਲਹਾਲ ਅਨਾਊਸਮੈਂਟ ਨਹੀਂ ਸ਼ੇਅਰ ਕੀਤੀ ਗਈ ਪਰ ਇਨ੍ਹਾਂ ਸਭ ਨੇ ਕਮਾਲ ਦੇ ਤੇ ਮਜ਼ੇਦਾਰ ਪਲਾਂ ਨੂੰ ਸਾਂਝਾ ਕੀਤਾ ਹੈ ਜੋ ਫੈਨਜ਼ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਗੀਤ ਤੇ ਇਸ ਦੀ ਵੀਡੀਓ ਬਾਰੇ ਵਧੇਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜੇਕਰ ਬਾਲੀਵੁੱਡ ਦੇ ਇਹ ਸਭ ਸਿਤਾਰੇ ਇਸ ਗੀਤ ਨੂੰ ਤਿਆਰ ਕਰ ਰਹੇ ਹਨ ਤਾਂ ਹੋ ਸਕਦਾ ਹੈ ਇਹ ਗੀਤ ਕਿਸੇ ਮੂਵੀ ਦੇ ਲਈ ਹੋਵੇ। ਜੇਕਰ ਅਜਿਹਾ ਹੀ ਹੁੰਦਾ ਹੈ ਤਾਂ ਇਹ ਅਫਸਾਨਾ ਖ਼ਾਨ ਦਾ ਬਾਲੀਵੁੱਡ ਵਿੱਚ ਡੈਬਿਊ ਹੋਵੇਗਾ ਜੋ ਅਫਸਾਨਾ ਦੇ ਫੈਨਜ਼ ਲਈ ਕਾਫ਼ੀ ਵੱਡੀ ਅਤੇ ਖੁਸ਼ੀ ਵਾਲੀ ਗੱਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button