Breaking NewsD5 specialEntertainmentNews

ਪਾਕਿ ‘ਚ ਹੋਵੇਗਾ ਸਿੱਧੂ ਮੂਸੇਵਾਲਾ ਦਾ ਲਾਈਵ ਪ੍ਰੋਗਰਾਮ, 7 ਦੇਸ਼ਾਂ ਦੇ ਟੂਰ ਦਾ ਕੀਤਾ ਐਲਾਨ

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜੋ ਕਿ ਅੱਜ ਕੱਲ੍ਹ ਆਪਣੀ ਮੂਸਾਟੇਪ ਨੂੰ ਲੈ ਕੇ ਖੂਬ ਸੁਰਖੀਆਂ ‘ਚ ਹਨ, ਸਿੱਧੂ ਨੇ ਹਾਲ ਹੀ ‘ਚ ਆਪਣੀ ਐਲਬਮ ‘ਮੂਸਟੇਪ’ ਰਿਲੀਜ਼ ਕੀਤੀ ਹੈ। ‘ਮੂਸਟੇਪ’ ਨੂੰ ਸਿੱਧੂ ਮੂਸੇਵਾਲਾ ਦੇ ਕਰੀਅਰ ਦਾ ਸਭ ਤੋਂ ਵੱਡਾ ਪ੍ਰੋਜੈਕਟ ਕਿਹਾ ਗਿਆ। ਸਿੱਧੂ ਮੂਸੇਵਾਲਾ ਨੇ ਸਾਰਿਆਂ ਨੂੰ ਸਹੀ ਸਾਬਤ ਕੀਤਾ ਹੈ। ਮੂਸਟੇਪ ਦੀ ਸਕਸੈਸ ਤੇ ਸਿੱਧੂ ਨੇ ਲਾਈਵ ਆ ਕੇ ਸਭ ਦਾ ਧੰਨਵਾਦ ਕੀਤਾ ਤੇ ਆਪਣੇ ਫੈਨਜ਼ ਨਾਲ ਇੱਕ ਹੋਰ ਸਰਪ੍ਰਾਈਜ਼ ਸ਼ੇਅਰ ਵੀ ਕੀਤਾ।

ਜੈਪਾਲ ਦੇ ਪਿਤਾ ਨੇ ਕੀਤੇ ਵੱਡੇ ਖੁਲਾਸੇ !ਹੋ ਸਕਦਾ ਜੈਪਾਲ ਦੇ ਭਰਾ ਦਾ ਐਨਕਾਊਂਟਰ !

ਸਿੱਧੂ ਨੇ ਖੁਲਾਸਾ ਕੀਤਾ ਕਿ ਮੂਸਟੇਪ ਟੂਰ ਹੋਣ ਜਾ ਰਿਹਾ ਹੈ। ਉਸ ਨੇ ਕਿਹਾ ਕਿ ਵਰਲਡ ਟੂਰ ਦੀ ਅਨਾਊਸਮੈਂਟ ਜਲਦੀ ਕੀਤੀ ਜਾਏਗੀ। ਕਰੀਬ 7 ਦੇਸ਼ਾਂ ਵਿੱਚ ਟੂਰ ਕੀਤਾ ਜਾਵੇਗਾ ਜਿਸ ਵਿੱਚ ਪਾਕਿਸਤਾਨ ਵੀ ਸ਼ਾਮਲ ਹੋਵੇਗਾ। ਪਾਕਿਸਤਾਨ ਵਿੱਚ ਵੀ ਸਿੱਧੂ ਦੀ ਵੱਡੀ ਫੈਨ ਫੌਲੋਇੰਗ ਹੈ। ਆਪਣਾ ਪਾਕਿਸਤਾਨ ਦਾ ਟੂਰ ਐਲਾਨ ਕਰਕੇ ਸਿੱਧੂ ਨੇ ਆਪਣੇ ਪਾਕਿਸਤਾਨ ਦੇ ਫੈਨਜ਼ ਦੀ ਐਕਸਾਈਟਮੈਂਟ ਨੂੰ ਹੋਰ ਵਧਾਇਆ ਹੈ।

ਕਿਸਾਨਾਂ ‘ਤੇ ਟੁੱਟਿਆ ਦੁੱਖਾਂ ਦਾ ਪਹਾੜ !ਧਾਹਾਂ ਮਾਰ-ਮਾਰ ਰੋਏ ਕਿਸਾਨ ! ਗੁੱਸੇ ‘ਚ ਕਰਤਾ ਅਜਿਹਾ ਕੰਮ…

ਸਿੱਧੂ ਮੂਸੇਵਾਲਾ ਹੁਣ ਤਕ ਕਈ ਦੇਸ਼ਾਂ ਵਿੱਚ ਆਪਣਾ ਲਾਈਵ ਕੌਂਸਰਟ ਕਰ ਚੁੱਕਾ ਹੈ। ਇਹ ਪਹਿਲੀ ਵਾਰ ਹੈ ਜਦ ਸਿੱਧੂ ਪਾਕਿਸਤਾਨ ਵਿੱਚ ਆਪਣਾ ਸ਼ੋਅ ਕਰੇਗਾ। ਉਮੀਦ ਇਹ ਕੀਤੀ ਜਾ ਰਹੀ ਹੈ ਕਿ ਮੂਸਟੇਪ ਐਲਬਮ ਦੇ ਐਂਡ ਤੋਂ ਬਾਅਦ ਜਲਦੀ ਹੀ ਟੂਰ ਸ਼ੈਡਿਊਲ ਕੀਤਾ ਜਾਏਗਾ। ਕੋਵਿਡ ਕਰਕੇ ਫਿਲਹਾਲ ਇਸ ਟੂਰ ਨੂੰ ਸਮਾਂ ਲੱਗ ਸਕਦਾ ਹੈ। ਬੱਸ ਹੁਣ ਸਭ ਨੂੰ ਇੰਤਜ਼ਾਰ ਰਹੇਗਾ ਜਦ ਇਸ ਦੀ ਆਫੀਸ਼ੀਅਲ ਅਨਾਊਸਮੈਂਟ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button