Breaking NewsD5 specialInternationalNewsTop News

ਪਾਕਿਸਤਾਨ : ਪੇਸ਼ਾਵਰ ਹਾਈਕੋਰਟ ਦਾ ਸਿੱਖਾਂ ਨੂੰ ਫ਼ਰਮਾਨ, ‘ਕਿਰਪਾਨ ਪਾਉਣੀ ਹੈ ਤਾਂ ਲਾਇਸੈਂਸ ਲਓ’

ਇਸਲਾਮਾਬਾਦ : ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਸੂਬੇ ‘ਚ ਪੇਸ਼ਾਵਰ ਹਾਈ ਕੋਰਟ ਨੇ ਸਿੱਖ ਭਾਈਚਾਰੇ ਨੂੰ ਕਿਰਪਾਨ ਨਾਲ ਲੈ ਜਾਣ ਲਈ ਲਾਇਸੈਂਸ ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਇਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿੱਚ ਰੋਸ ਹੈ ਕਿਉਂਕਿ ਕਿਰਪਾਨ ਸਿੱਖੀ ਦਾ ਪ੍ਰਤੀਕ ਹੈ ਅਤੇ ਇਹ ਪੰਜ ਕਕਾਰਾਂ ਵਿੱਚ ਸ਼ਾਮਲ ਹੈ। ਅਜਿਹੇ ‘ਚ ਇਸ ਨੂੰ ਰੱਖਣਾ ਉਨ੍ਹਾਂ ਦਾ ਧਾਰਮਿਕ ਆਜ਼ਾਦੀ ਦਾ ਅਧਿਕਾਰ ਹੈ ਅਤੇ ਇਸ ਨੂੰ ਹਥਿਆਰਾਂ ਨਾਲ ਜੋੜ ਕੇ ਦੇਖਣਾ ਬੇਇਨਸਾਫੀ ਹੈ।

ਮੁੱਖ ਮੰਤਰੀ ਚੰਨੀ ਦਾ ਧਮਾਕੇਦਾਰ ਬਿਆਨ , ਵਿਰੋਧੀਆਂ ‘ਤੇ ਬੋਲਿਆ ਹਮਲਾ, ਆਇਆ ਸਿਆਸੀ ਭੂਚਾਲ

ਰਿਪੋਰਟ ਅਨੁਸਾਰ ਅਕਤੂਬਰ 2020 ਵਿੱਚ ਪੇਸ਼ਾਵਰ ਦੇ ਸਿੱਖ ਭਾਈਚਾਰੇ ਵੱਲੋਂ ਪਾਕਿਸਤਾਨ ਦੇ ਚਾਰ ਸੂਬਿਆਂ ਦੀਆਂ ਹਾਈਕੋਰਟਾਂ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ‘ਚ ਅਦਾਲਤ ਕੰਪਲੈਕਸ ਸਮੇਤ ਸਾਰੇ ਸਰਕਾਰੀ ਅਦਾਰਿਆਂ ਵਿੱਚ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਮੰਗੀ ਗਈ ਸੀ। ਇਹ ਫੈਸਲਾ 22 ਦਸੰਬਰ ਨੂੰ ਇਸ ਕੜੀ ਵਿੱਚ ਆਇਆ ਹੈ।

ਕੇਜਰੀਵਾਲ ਦੀ ਨਵੀਂ ਗਰੰਟੀ, ਪੰਜਾਬ ਵਾਸੀਆਂ ਲਈ ਐਲਾਨ, ਸੁਣਾਈ ਖੁਸ਼ਖ਼ਬਰੀ D5 Channel Punjabi

ਪੇਸ਼ਾਵਰ ਹਾਈਕੋਰਟ ਨੇ 2012 ਦੀ ਹਥਿਆਰ ਨੀਤੀ ਦੇ ਤਹਿਤ ਲਾਇਸੈਂਸ ਦੇ ਨਾਲ ਹੀ ਤਲਵਾਰ ਰੱਖਣ ਦੀ ਵੀ ਆਗਿਆ ਦਿੱਤੀ ਹੈ ਪਰ ਇਸ ਫੈਸਲੇ ਨਾਲ ਪਾਕਿਸਤਾਨੀ ਸਿੱਖ ਸੰਤੁਸ਼ਟ ਨਹੀਂ ਹਨ।ਉਨ੍ਹਾਂ ਦਾ ਮੰਨਣਾ ਹੈ ਕਿ ਕਿਰਪਾਨ ਉਨ੍ਹਾਂ ਦੇ ਧਰਮ ਦੇ ਨਾਲ ਨਾਲ ਉਨ੍ਹਾਂ ਦਾ ਸਰੀਰ ਦਾ ਵੀ ਅਹਿਮ ਹਿੱਸਾ ਹੈ ਅਤੇ ਉਸ ਨੂੰ ਹਥਿਆਰਾਂ ਦੇ ਨਾਲ ਜੋੜਨ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।ਸਿੱਖਾਂ ਦਾ ਕਹਿਣਾ ਹੈ ਕਿ ਸਿੱਖ ਵਰਗ ਦੁਨੀਆ ਭਰ ‘ਚ ਇੱਕ ਸ਼ਾਂਤੀਪੂਰਨ ਕੌਮ ਦੇ ਰੂਪ ‘ਚ ਪਛਾਣਿਆ ਜਾਂਦਾ ਹੈ ਅਤੇ ਸਿੱਖਾਂ ਨੇ ਕਦੇ ਵੀ ਕਿਰਪਾਨ ਦੀ ਵਰਤੋਂ ਕਿਸੇ ਦੀ ਜਾਨ ਲੈਣ ਲਈ ਨਹੀਂ ਕੀਤੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button