Breaking NewsD5 specialInternationalNewsTop News

ਪਾਕਿਸਤਾਨ ਨੇ TikTok ‘ਤੇ ਲੱਗੇ ਬੈਨ ਨੂੰ ਹਟਾਇਆ, ਚੀਨੀ ਕੰਪਨੀ ‘ਤੇ ਲੱਗਾ ਸੀ ‘ਅਸ਼ਲੀਲਤਾ ਪਰੋਸਣ ਦਾ ਇਲਜ਼ਾਮ

ਇਸਲਾਮਾਬਾਦ :  ਪਾਕਿਸਤਾਨ ਦੀ ਇੱਕ ਅਦਾਲਤ ਨੇ ਵੀਡੀਓ ਸਾਂਝੀ ਕਰਨ ਵਾਲੀ ਲੋਕਪ੍ਰਿਯ ਚੀਨੀ ਐਪਲੀਕੇਸ਼ਨ ਟਿਕਟਾਕ ‘ਤੇ ਲੱਗੀ ਰੋਕ ਵੀਰਵਾਰ ਨੂੰ ਹਟਾ ਦਿੱਤੀ ਅਤੇ  ਦੇਸ਼ ਦੇ ਦੂਰਸੰਚਾਰ ਅਥਾਰਿਟੀ ਨੂੰ ਇਹ ਯਕੀਨੀ ਕਰਨ ਦਾ ਆਦੇਸ਼ ਦਿੱਤਾ ਕਿ ਇਸ ‘ਤੇ ‘ਅਨੈਤਿਕ ਸਮੱਗਰੀ’ ਅਪਲੋਡ ਨਾ ਹੋਵੇ। ਪੇਸ਼ਾਵਰ ਹਾਈ ਕੋਰਟ ਨੇ ਕਥਿਤ ਅਸ਼ਲੀਲ ਸਮੱਗਰੀ ਨੂੰ ਲੈ ਕੇ ਟਿਕਟਾਕ ‘ਤੇ ਰੋਕ ਲਗਾਉਣ ਦਾ 11 ਮਾਰਚ ਨੂੰ ਆਦੇਸ਼ ਦਿੱਤਾ ਸੀ ਅਤੇ ਛੇ ਮਹੀਨੇ ‘ਚ ਦੂਜੀ ਵਾਰ ਅਜਿਹਾ ਕੀਤਾ ਗਿਆ ਹੈ।

ਹੁਣੇ-ਹੁਣੇ ਆਈ ਵੱਡੀ ਖ਼ਬਰ ਪੁੁਲਿਸ ਨੇ ਚੁੱਕੇ ਕਿਸਾਨ! ਗੱਡੀਆਂ ਭਰ-ਭਰ ਲੈ ਗਈ ਥਾਣੇ!

ਅਦਾਲਤ ਨੇ ਵੀਰਵਾਰ ਨੂੰ ਇਹ ਪਾਬੰਦੀ ਹਟਾ ਦਿੱਤੀ ਹੈ। ਪੀ.ਐੱਚ.ਸੀ. ਦੇ ਮੁੱਖ ਜੱਜ ਕੈਸਰ ਰਸ਼ੀਦ ਨੇ ਆਪਣੇ ਆਦੇਸ਼ ਵਿਚ ਪਾਕਿਸਤਾਨ ਦੂਰਸੰਚਾਰ ਅਥਾਰਿਟੀ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਐਪ ‘ਤੇ ਕੋਈ ਅਸ਼ਲੀਲ ਸਮੱਗਰੀ ਅਪਲੋਡ ਕੀਤੇ ਜਾਣ ਨੂੰ ਲੈ ਕੇ ਸਾਵਧਾਨ ਰਹੇ। ਅਦਾਲਤ ਨੇ ਮਾਮਲੇ ਦੀ ਸੁਣਵਾਈ 25 ਮਈ ਤੱਕ ਲਈ ਮੁਲਤਵੀ ਕਰ ਦਿੱਤੀ ਅਤੇ ਪੀ.ਟੀ.ਏ. ਅਧਿਕਾਰੀਆਂ ਨੂੰ ਅਗਲੀ ਸੁਣਵਾਈ ਤੱਕ ਇਕ ਵਿਸਤ੍ਰਿਤ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ।

🔴LIVE|ਕਿਸਾਨਾਂ ਦੇ ਹੱਕ ‘ਚ ਕੈਪਟਨ ਦਾ ਵੱਡਾ ਬਿਆਨ!ਮੋਦੀ ਸਰਕਾਰ ਹੈਰਾਨ!ਲੱਖਾ ਸਿਧਾਣਾ ਦੀ ਅੰਦੋਲਨ ‘ਚ ਧਮਾਕੇਦਾਰ ਐਂਟਰੀ!

ਰਸ਼ੀਦ ਨੇ ਸੁਣਵਾਈ ਦੌਰਾਨ ਪੀ.ਟੀ.ਏ. ਦੇ ਅਧਿਕਾਰੀ ਤੋਂ ਪੁੱਛਿਆ ਕਿ ਅਥਾਰਿਟੀ ਨੇ ਮੰਚ ਤੋਂ ਅਨੈਤਿਕ ਸਮੱਗਰੀ ਹਟਾਉਣ ਲਈ ਕੀ ਕਦਮ ਚੁੱਕਿਆ ਹੈ। ਪੀ.ਟੀ.ਏ.ਦੇ ਜਨਰਲ ਡਾਇਰੈਕਟਰ ਤਾਰਿਕ ਗਾਂਦਾਪੁਰ ਨੇ ਅਦਾਲਤ ਨੂੰ ਦੱਸਿਆ ਕਿ ਇਹ ਯਕੀਨੀ ਕਰਨ ਲਈ ਟਿਕਟਾਕ ਨਾਲ ਸੰਪਰਕ ਕੀਤਾ ਗਿਆ ਹੈ ਕਿ ਅਸ਼ਲੀਲ ਸਮੱਗਰੀ ਸਾਂਝੀ ਕਰਨ ਵਾਲਿਆਂ ਨੂੰ ਬਲਾਕ ਕੀਤਾ ਜਾਵੇ। ਇਸ ਐਪ ਨੂੰ ਪਾਕਿਸਤਾਨ ਵਿਚ ਕਰੀਬ 3 ਕਰੋੜ 90 ਲੱਖ ਵਾਰੀ ਡਾਊਨਲੋਡ ਕੀਤਾ ਗਿਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button