NewsBreaking NewsIndiaInternationalPunjab

ਪਾਕਿਸਤਾਨ ਨੇ ਇੱਕ ਸਾਲ ਲਈ ਹੋਰ ਵਧਾਇਆ ਕਿਰਨ ਬਾਲਾ ਦਾ ਵੀਜ਼ਾ

ਅੰਮ੍ਰਿਤਸਰ : ਇਸੇ ਸਾਲ ਅਪ੍ਰੈਲ ਵਿੱਚ ਵਿਸਾਖੀ ਮੌਕੇ ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਵੱਸਣ ਵਾਲੀ ਕਿਰਨ ਬਾਲਾ ਦੇ ਵੀਜ਼ਾ ਵਿੱਚ ਪਾਕਿਸਤਾਨ ਨੇ ਇੱਕ ਸਾਲ ਦਾ ਵਾਧਾ ਕਰ ਦਿੱਤਾ ਹੈ। ਕਿਰਨ ਬਾਲਾ ਉਰਫ਼ ਆਮਨਾ ਬੀਬੀ ਨੇ ਇਸਲਾਮ ਕਬੂਲ ਤੇ ਵਿਆਹ ਕਰਵਾਉਣ ਤੋਂ ਬਾਅਦ ਉੱਥੇ ਹੀ ਰਹਿਣ ਦਾ ਫੈਸਲਾ ਕਰ ਲਿਆ ਸੀ। ਅਪ੍ਰੈਲ ਵਿੱਚ ਸ਼ਰਧਾਲੂਆਂ ਦੇ ਜਥੇ ਨਾਲ ਗਈ ਕਿਰਨ ਬਾਲਾ ਵਾਪਸ ਭਾਰਤ ਨਹੀਂ ਸੀ ਪਰਤੀ। ਇਸ ਤੋਂ ਬਾਅਦ ਪਤਾ ਲੱਗਾ ਸੀ ਕਿ ਉਸ ਨੇ ਜਥੇ ਨਾਲੋਂ ਵੱਖ ਹੋ ਕੇ ਲਾਹੌਰ ਦੇ ਮੁਹੰਮਦ ਅਜ਼ੀਮ ਨਾਲ ਨਿਕਾਹ ਕਰਵਾ ਲਿਆ ਸੀ।

Read Also ਕਿਰਨ ਬਾਲਾ ਮਾਮਲੇ ਤੋਂ ਬਾਅਦ ਹੁਣ ਪਾਕਿਸਤਾਨ ਜਾ ਰਿਹਾ ਪਹਿਲਾ ਜਥਾ

ਉਸ ਦੇ ਇਸ ਤਰ੍ਹਾਂ ਜਥੇ ਨਾਲੋਂ ਵੱਖ ਹੋਣ ‘ਤੇ ਕਾਫੀ ਵਿਵਾਦ ਪੈਦਾ ਹੋਇਆ ਸੀ ਤੇ ਕਿਰਨ ਦੇ ਭਾਰਤ ਵਿਚਲੇ ਸਹੁਰਾ ਪਰਿਵਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਵੀ ਉਂਗਲ ਵੀ ਚੁੱਕੀ ਸੀ। ਅਜ਼ੀਮ ਤੇ ਕਿਰਨ ਦੀ ਮੁਲਾਕਾਤ ਸੋਸ਼ਲ ਮੀਡੀਆ ‘ਤੇ ਹੀ ਹੋਈ ਸੀ ਤੇ ਦੋਵਾਂ ਦੀ ਮੁਹੱਬਤ ਇੱਥੋਂ ਤਕ ਪਹੁੰਚ ਗਈ ਕਿ ਉਸ ਨੂੰ ਆਪਣਾ ਮੁਲਕ ਤੇ ਧਰਮ ਛੱਡਣ ਲਈ ਵੀ ਮਜਬੂਰ ਕਰ ਦਿੱਤਾ। ਕਿਰਨ ਬਾਲਾ ਦਾ 18 ਸਾਲ ਦੀ ਉਮਰ ਵਿੱਚ ਗੜ੍ਹਸ਼ੰਕਰ ਦੇ ਰਹਿਣ ਵਾਲੇ ਨਰਿੰਦਰ ਨਾਲ ਵਿਆਹ ਹੋਇਆ ਸੀ। ਉਨ੍ਹਾਂ ਦੇ ਇੱਥੇ ਤਿੰਨ ਬੱਚੇ ਵੀ ਹਨ ਪਰ ਕੁਝ ਸਾਲ ਪਹਿਲਾਂ ਨਰਿੰਦਰ ਦੀ ਮੌਤ ਹੋ ਗਈ ਸੀ।

kiran bala 1524811163

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button