ਪਾਕਿਸਤਾਨ ‘ਚ ਵੀ ਲਾਪਤਾ ਹੋਈ ‘ਨੂਰ ਹੁਸੈਨ’

ਪਾਕਿਸਤਾਨ ਵਿੱਚ ਪੰਜਾਬ ਦੀ ਸਰਬਜੀਤ ਦਾ ਮਾਮਲਾ ਇਸ ਵੇਲੇ ਕਾਫ਼ੀ ਗਰਮਾਇਆ ਹੋਇਆ ਹੈ। ਲਹਿੰਦੇ ਪੰਜਾਬ ਦੀ ਪੁਲਿਸ ਨਾਸਿਰ ਹੁਸੈਨ ਅਤੇ ਸਰਬਜੀਤ ਦੋਹਾਂ ਦੀ ਭਾਲ ਕਰ ਰਹੀ ਹੈ। ਜਾਣਕਾਰੀ ਮੁਤਾਬਕ ਸਰਬਜੀਤ ਕੌਰ ਵੀਜ਼ਾ ਖ਼ਤਮ ਹੋਣ ਦੇ ਬਾਵਜੂਦ ਭਾਰਤ ਵਾਪਸ ਨਹੀਂ ਆਈ ਅਤੇ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਉਸਨੂੰ ਵੀਜ਼ਾ ਐਕਸਟੈਂਸ਼ਨ ਵੀ ਨਹੀਂ ਦਿੱਤਾ।
ਦੋਹਾਂ ਬਾਰੇ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਨਾਸਿਰ ਨਾਲ ਵਿਆਹ ਤੋਂ ਬਾਅਦ ਤੋਂ ਉਸਦਾ ਕੋਈ ਪਤਾ ਨਹੀਂ ਲੱਗ ਰਿਹਾ। ਫਾਰੂਕਾਬਾਦ ਵਿੱਚ ਨਾਸਿਰ ਦੇ ਘਰ ‘ਤੇ ਤਾਲਾ ਲੱਗਿਆ ਮਿਲਿਆ ਹੈ, ਜਦੋਂਕਿ ਇਹ ਵੀ ਸਾਹਮਣੇ ਆਇਆ ਹੈ ਕਿ 43 ਸਾਲਾ ਨਾਸਿਰ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ।ਦਿੱਤੀ ਜਾਣਕਾਰੀ ਅਨੁਸਾਰ, ਸਰਬਜੀਤ ਵੱਲੋਂ 7 ਨਵੰਬਰ ਨੂੰ ਸ਼ੇਖੂਪੁਰਾ ਦੇ ਜੁਡੀਸ਼ੀਅਲ ਮੈਜਿਸਟਰੇਟ ਕੋਲ ਦਾਇਰ ਕੀਤੇ ਬਿਆਨ ਵਿੱਚ ਕਿਹਾ ਗਿਆ ਕਿ ਪਾਕਿਸਤਾਨ ਪਹੁੰਚਣ ਤੋਂ ਬਾਅਦ ਉਸਨੇ ਆਪਣੀ ਮਰਜ਼ੀ ਨਾਲ ਇਸਲਾਮ ਧਰਮ ਅਪਣਾਇਆ ਅਤੇ ਨਾਸਿਰ ਹੁਸੈਨ ਨਾਲ ਵਿਆਹ ਕਰਵਾ ਲਿਆ। ਸ਼ੇਖੂਪੁਰਾ ਦੇ ਜੁਡੀਸ਼ੀਅਲ ਮੈਜਿਸਟਰੇਟ ਮੁਹੰਮਦ ਖ਼ਾਲਿਦ ਮਹਿਮੂਦ ਵੜੈਚ ਦੀ ਅਦਾਲਤ ਵਿੱਚ ਜਮ੍ਹਾਂ ਹੋਏ ਦਸਤਾਵੇਜ਼ ਦਰਸਾਉਂਦੇ ਹਨ ਕਿ ਸਰਬਜੀਤ ਨੇ ਕਾਜ਼ੀ ਹਾਫਿਜ਼ ਰਿਜ਼ਵਾਨ ਭੱਟੀ ਦੇ ਹੱਥੋਂ ਇਸਲਾਮ ਧਰਮ ਕਬੂਲ ਕੀਤਾ, ਜਿਸ ਤੋਂ ਬਾਅਦ ਉਸਨੂੰ ਇਸਲਾਮੀ ਨਾਮ ‘ਨੂਰ’ ਦਿੱਤਾ ਗਿਆ।ਉਸਨੂੰ 5 ਨਵੰਬਰ ਨੂੰ ਇਸਲਾਮ ਕਬੂਲ ਕਰਨ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




