Breaking NewsD5 specialIndiaInternationalNewsTop News

ਪਾਕਿਸਤਾਨ ‘ਚ ਮਿਜ਼ਾਈਲ ਡਿੱਗਣ ਦਾ ਮਾਮਲਾ, ਭਾਰਤ ਨੂੰ ਮਿਲਿਆ ਅਮਰੀਕਾ ਦਾ ਸਾਥ

ਵਾਸ਼ਿੰਗਟਨ : ਪਾਕਿਸਤਾਨ ‘ਚ ਭਾਰਤੀ ਮਿਜ਼ਾਈਲ ਡਿੱਗਣ ਦੀ ਘਟਨਾ ‘ਤੇ ਅਮਰੀਕਾ ਨੇ ਭਾਰਤ ਦਾ ਸਮਰਥਨ ਕੀਤਾ ਹੈ। ਅਮਰੀਕਾ ਨੇ ਕਿਹਾ ਹੈ ਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਭਾਰਤ ਦੇ ਵੱਲੋਂ ਜਾਣ ਬੁਝਕੇ ਮਿਜ਼ਾਈਲ ਦਾਗੀ ਗਈ, ਸਗੋਂ ਅਜਿਹਾ ਅਣਜਾਣੇ ‘ਚ ਹੋ ਗਿਆ। ਭਾਰਤ ਸਰਕਾਰ ਨੇ ਬੀਤੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ 2 ਦਿਨ ਪਹਿਲਾਂ ਗ਼ਲਤੀ ਨਾਲ ਇਕ ਮਿਜ਼ਾਈਲ ਚੱਲ ਗਈ ਸੀ, ਜੋ ਪਾਕਿਸਤਾਨ ‘ਚ ਡਿੱਗੀ ਅਤੇ ਇਹ ‘ਅਫ਼ਸੋਸਜਨਕ’ ਘਟਨਾ ਰੁਟੀਨ ਮੇਨਟੇਨੈਂਸ ਦੌਰਾਨ ਤਕਨੀਕੀ ਖ਼ਰਾਬੀ ਕਾਰਨ ਹੋਈ ਸੀ।

Sandeep Nangal ਦੇ ਕਾ ਤ ਲ ਆਏ ਸਾਹਮਣੇ? ਮਾਰਨ ਦਾ ਦੱਸਿਆ ਅਸਲ ਕਾਰਨ! ਪੁਲਿਸ ਲਈ ਪੈਦਾ ਹੋਈ ਵੱਡੀ ਮੁਸੀਬਤ

ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇਡ ਪ੍ਰਾਈਸ ਨੇ ਸੋਮਵਾਰ ਨੂੰ ਇਕ ਕਾਨਫਰੰਸ ਵਿਚ ਕਿਹਾ, ‘ਜਿਵੇਂ ਕਿ ਤੁਸੀਂ ਸਾਡੇ ਭਾਰਤੀ ਸਹਿਯੋਗੀਆਂ ਤੋਂ ਵੀ ਸੁਣਿਆ ਹੈ ਕਿ ਇਹ ਘਟਨਾ ਇਕ ਗ਼ਲਤੀ ਤੋਂ ਇਲਾਵਾ ਹੋਰ ਕੁੱਝ ਨਹੀਂ ਸੀ, ਸਾਨੂੰ ਵੀ ਇਸ ਦੇ ਪਿੱਛੇ ਹੋਰ ਕੋਈ ਕਾਰਨ ਨਜ਼ਰ ਨਹੀਂ ਆਉਂਦਾ।’ ਪ੍ਰਾਈਸ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ, ‘ਤੁਸੀਂ ਇਸ ਸਬੰਧ ਵਿਚ ਹੋਰ ਕੋਈ ਵੀ ਸਵਾਲ ਭਾਰਤੀ ਰੱਖਿਆ ਮੰਤਰਾਲਾ ਤੋਂ ਕਰੋ। ਉਨ੍ਹਾਂ ਨੇ 9 ਮਾਰਚ ਨੂੰ ਇਕ ਬਿਆਨ ਜਾਰੀ ਕਰਕੇ ਸਪਸ਼ਟ ਕੀਤਾ ਸੀ ਕਿ ਅਸਲ ਵਿਚ ਉਸ ਦਿਨ ਕੀ ਹੋਇਆ ਸੀ। ਅਸੀਂ ਉਸ ਤੋਂ ਇਲਾਵਾ ਕੋਈ ਟਿੱਪਣੀ ਨਹੀਂ ਕਰ ਸਕਦੇ।’

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button