Breaking NewsD5 specialIndiaInternationalNews

ਪਾਕਿਸਤਾਨੀ ਡਰੋਨ ਨਾਲ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਦੀ ਹੋ ਰਹੀ ਸੀ ਕੋਸ਼ਿਸ਼ : BSF ਆਈਜੀ

ਜੰਮੂ-ਕਸ਼ਮੀਰ ਦੇ ਕਠੂਆ ਤੋਂ ਬੀਐਸਐਫ ਨੇ ਹਥਿਆਰ ਲਿਜਾ ਰਹੇ ਪਾਕਿਸਤਾਨ ਦੇ ਇੱਕ ਡਰੋਨ ਨੂੰ ਸ਼ਨੀਵਾਰ ਨੂੰ ਮਾਰ ਗਿਰਾਇਆ। ਬੀਐਸਐਫ ਦੇ ਆਈਜੀ ਨੇ ਦੱਸਿਆ ਕਿ ਇਸ ਡਰੋਨ ਦੇ ਜ਼ਰੀਏ ਨਾਲ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।ਬੀਐਸਐਫ ਆਈਜੀ, ਐਨ.ਐਸ.ਜਾਮਵਾਲ ਨੇ ਕਿਹਾ, ਪਾਨਸਰ ‘ਚ ਬੀਐਸਐਫ ਦੀ ਪੈਟਰੋਲਿੰਗ ਟੀਮ ਨੂੰ ਇੱਕ ਹੈਕਸਾ ਕਾਪਟਰ ਮੂਵ ਕਰਦਾ ਦਿਖਾਈ ਦਿੱਤਾ ਤੇ ਇਸਨੂੰ ਫਾਇਰ ਕਰਕੇ ਗਿਰਾਇਆ ਗਿਆ।

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖ਼ਬਰ

ਉਸ ‘ਚ ਇੱਕ ਐਮ 4 ਯੂਐਸ ਮੇਡ ਹਥਿਆਰ ਸੈਮੀ ਆਟੋਮੈਟਿਕ ਕਾਰਬਾਇਨ,60 ਰਾਊਂਡ, 2 ਮੈਗਜ਼ੀਨ,ਸੱਤ ਗ੍ਰਨੇਡ ਮਿਲੇ ਹਨ। ਕਾਪਟਰ ਦਾ ਭਾਰ 17 – 18 ਕਿੱਲੋ ਹੈ ਅਤੇ 5 ਤੋਂ ਸਾਢੇ 5 ਕਿੱਲੋ ਦਾ ਪੇਅ ਲੋਡ ਲਿਜਾ ਰਿਹਾ ਸੀ। ਉਨ੍ਹਾਂ ਨੇ ਕਿਹਾ, ਜਿਸ ਤਰ੍ਹਾਂ ਦੇ ਹਥਿਆਰ ਬਰਾਮਦ ਹੋਏ ਹਨ, ਉਸਨੂੰ ਦੇਖਕੇ ਲੱਗਦਾ ਹੈ ਕਿ ਜੋ ਵੀ ਇਸਦੇ ਲਈ ਜ਼ਿੰਮੇਵਾਰ ਹੈ, ਉਹ ਇੱਕ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਡਰੋਨ ਪਾਕਿਸਤਾਨ ਤੋਂ ਆਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button