Breaking NewsD5 specialIndiaNewsPoliticsPunjab

ਪਹਿਲੀ ਵਾਰ Dr. Manmohan Singh ਦਾ 1984 ਸਿੱਖ ਕਤਲੇਆਮ ਬਾਰੇ ਵੱਡਾ ਖ਼ੁਲਾਸਾ (ਵੀਡੀਓ)

ਨਵੀਂ ਦਿੱਲੀ : ਸਾਬਕਾ ਪ੍ਰਧਾਨਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗੇ ਨੂੰ ਟਾਲਿਆ ਜਾ ਸਕਦਾ ਸੀ ਜੇਕਰ ਸਵਰਗੀਏ ਇੰੰਦਰ ਕੁਮਾਰ ਗੁਜਰਾਲ ਦੀ ਜ਼ਲਦੀ ਤੋਂ ਜ਼ਲਦੀ ਫੌਜ ਨੂੰ ਬੁਲਾਉਣ ਦੀ ਮੰਗ ਮੰਨ ਲਈ ਜਾਂਦੀ। ਮਨਮੋਹਨ ਸਿੰਘ ਨੇ ਇਹ ਬਿਆਨ ਗੁਜਰਾਤ ਦੇ ਇੱਕ ਪ੍ਰੋਗਰਾਮ ਦੇ ਦੌਰਾਨ ਦਿੱਤਾ।

Read Also SIT ਨੇ 1984 ਸਿੱਖ ਕਤਲੇਆਮ ਦੇ 186 ਮਾਮਲਿਆਂ ਦੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੀ

ਮਨਮੋਹਨ ਸਿੰਘ ਨੇ ਕਿਹਾ “ਜਿਸ ਸਮੇਂ 1984 ਦੀ ਘਟਨਾ ਹੋਈ ਸੀ ਤਾਂ ਗੁਜਰਾਲ ਕਾਫ਼ੀ ਉਦਾਸ ਹੋ ਕੇ ਸ਼ਾਮ ਨੂੰ ਗ੍ਰਹਿ ਮੰਤਰੀ ਪੀਵੀ ਨਰਸਿੰਹਾ ਰਾਵ ਦੇ ਕੋਲ ਗਏ ਅਤੇ ਕਿਹਾ ਕਿ ਹਾਲਤ ਕਾਫ਼ੀ ਭਿਆਨਕ ਹੋ ਚੁੱਕੇ ਹਨ ਅਤੇ ਇਹ ਜਰੂਰੀ ਹੈ ਕਿ ਜ਼ਲਦੀ ਤੋਂ ਜ਼ਲਦੀ ਫੌਜ ਬੁਲਾਈ ਜਾਵੇ। ਜੇਕਰ ਇਹ ਸਲਾਹ ਮੰਨ ਲਈ ਜਾਂਦੀ ਤਾਂ ਸ਼ਾਇਦ 1984 ਵਿੱਚ ਜੋ ਕਤਲੇਆਮ ਹੋਇਆ ਸੀ ਉਹ ਟਾਲਿਆ ਜਾ ਸਕਦਾ ਸੀ।”

ਮਨਮੋਹਨ ਸਿੰਘ ਨੇ ਕਿਹਾ – “ਆਈਕੇ ਗੁਜਰਾਲ ਅਤੇ ਉਹ ਦੋਵੇਂ ਹੀ ਪਾਕਿਸਤਾਨ ਤੋਂਂ ਆਏ ਸਨ ਜੋ ਬਾਅਦ ਵਿੱਚ ਭਾਰਤ ਦੇ ਪ੍ਰਧਾਨਮੰਤਰੀ ਬਣੇ। ਉਨ੍ਹਾਂ ਨੇ ਕਿਹਾ – ਗੁਜਰਾਲ ਜੀ ਅਤੇ ਮੈਂ ਦੋਵੇਂ ਹੀ ਪਾਕਿਸਤਾਨ ਦੇ ਝੇਲਮ ਜਿਲ੍ਹੇ ਵਿੱਚ ਪੈਦਾ ਹੋਏ ਅਤੇ ਇੱਕ ਲੰਮਾ ਸਫਰ ਅਸੀ ਦੋਵਾਂ ਨੇ ਇਕੱਠੇ ਤੈਅ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button