Breaking NewsD5 specialIndiaNewsPunjab

ਪਹਿਲਾ ਚਿੱਟੇ ਖਿਲਾਫ਼ ‘ਗਾਣਾ’ ਗਾਇਆ, ਹੁਣ ਚਿੱਟਾ ਵੇਚਕੇ ‘ਨਾਮ’ ਗਵਾਇਆ ਪੰਜਾਬੀ ਗਾਇਕ ਹਰਮਨ ਸਿੱਧੂ

ਸਿਰਸਾ : ਸੀ.ਆਈ.ਏ ਸਟਾਫ ਸਿਰਸਾ ਪੁਲਿਸ ਨੇ ਪੰਜਾਬੀ ਗਾਇਕ ਹਰਮਨ ਸਿੱਧੂ ਨੂੰ ਉਸਦੇ ਚਾਰ ਸਾਥੀਆਂ ਸਣੇ ਹੈਰੋਇਨ ਦੀ ਸਮਗਲਿੰਗ ਕੀਤੇ ਜਾਣ ਦੇ ਦੋਸ਼ ’ਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਸੀ.ਆਈ.ਏ ਸਿਰਸਾ ਇੰਸਪੈਕਟਰ ਦਲੇਰ ਰਾਮ ਅਨੁਸਾਰ ਫੜੇ ਗਏ ਲੋਕਾਂ ਕੋਲੋਂ 52.10 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਦੱਸ ਦੇਈਏ ਕਿ ਹਰਮਨ ਸਿੱਧੂ ਨੇ ਸਾਲ 2015 ਦੌਰਾਨ ਚਿੱਟੇ ਦੇ ਨਸ਼ੇ ਦੇ ਖਿਲਾਫ਼ ਇੱਕ ਗਾਣਾ ਵੀ ਗਾਇਆ ਸੀ ਤੇ ਇਸ ਗਾਣੇ ਦਾ ਨਾਮ ਹੀ ਚਿੱਟਾ ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਹਰਮਨ ਸਿੱਧੂ ਹੁਣ ਤੱਕ ਛੇ ਹੋਰ ਮਿਊਜ਼ਿਕ ਐਲਬਮਾਂ ਵੀ ਕੱਢ ਚੁੱਕਿਆ ਹੈ। ਇਸ ਸਬੰਧ ਵਿਚ ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਫੜੇ ਗਏ ਸਮੱਗਲਰਾਂ ਦੀ ਪਛਾਣ ਰਮਣੀਕ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਮਾਨਸਾ,ਪੰਜਾਬੀ ਗਾਇਕ ਹਰਮਨ ਸਿੱਧੂ ਪੁੱਤਰ ਗੁਰਦੇਵ ਸਿੰਘ ਖਿਆਲਾ ਕਲਾਂ ਪੰਜਾਬ, ਸੁਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਹੁੱਡਾ ਸੈਕਟਰ ਸਿਰਸਾ, ਮਨੋਜ ਕੁਮਾਰ ਪੁੱਤਰ ਧਰਮਵੀਰ ਸਿੰਘ ਸਿਰਸਾ ਤੇ ਅਨੁਰਾਗ ਪੁੱਤਰ ਅਸ਼ੋਕ ਕੁਮਾਰ ਪਰਮਾਰਥ ਕਾਲੋਨੀ ਸਿਰਸਾ ਦੇ ਰੂਪ ਵਿਚ ਹੋਈ ਹੈ।

Read Also ਬੈਂਸ ਦਾ ਇਕ ਹੋਰ ਖ਼ੁਲਾਸਾ, 50 ਪ੍ਰਤੀਸ਼ਤ ਤੋਂ ਵੱਧ ਪੁਲਿਸ ਮੁਲਾਜ਼ਮ ਚਿੱਟੇ ਦੇ ਆਦੀ

ਜਾਣਕਾਰੀ ਦਿੰਦਿਆਂ ਇੰਸਪੈਕਟਰ ਦਲੇਰ ਰਾਮ ਨੇ ਦੱਸਿਆ ਕਿ ਫੜੇ ਜਾਣ ਮੌਕੇ ਹਰਮਨ ਸਿੱਧੂ ਨੇ ਨਾਕਾ ਪਾਰਟੀ ਨੂੰ ਗੱਲਾਂ ਵਿੱਚ ਉਲਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਤੇ ਜਦੋਂ ਉਸਦੀ ਕੋਈ ਪੇਸ਼ ਨਾ ਚੱਲੀ ਤਾਂ ਉਹ ਮਿੰਨਤਾ ਕਰਨ ਤੇ ਆ ਗਿਆ ਕਿ ਜੇਕਰ ਉਸਤੇ ਪਰਚਾ ਦਰਜ ਹੋ ਗਿਆ ਤਾਂ ਫਿਲਮ ਇੰਡਸਟਰੀ ਵਿਚ ਉਸਦਾ ਨਾਮ ਬਰਬਾਦ ਹੋ ਜਾਵੇਗਾ। ਇੰਸਪੈਕਟਰ ਅਨੁਸਾਰ ਇਸ ਮਾਮਲੇ ਵਿੱਚ ਸਪਲਾਇਰ ਸਣੇ 6 ਲੋਕਾਂ ਦੇ ਖ਼ਿਲਾਫ ਥਾਣਾ ਡਿੰਗ ਮੰਡੀ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਸੀ.ਆਈ.ਏ ਸਟਾਫ ਸਿਰਸਾ ਦੇ ਇੰਸਪੈਕਟਰ ਨੇ ਦਸਿਆ ਕਿ ਇਹ ਲੋਕ ਉਦੋਂ ਪਕੜ ਵਿੱਚ ਆਏ ਜਦੋਂ ਉਨ੍ਹਾਂ ਦੀ ਪਲਿਸ ਟੀਮ ਨਾਕਾਬੰਦੀ ਦੌਰਾਨ ਟੋਲ ਪਲਾਜ਼ਾ ’ਤੇ ਮੋਜੂਦ ਸੀ ਜਿਨ੍ਹਾਂ ਨੂੰ ਡਿੰਗ ਵਾਲੇ ਪਾਸਿਉਂ ਸਫੈਦ ਰੰਗ ਦੀ ਹਾਂਡਾ ਸਿਟੀ ਕਾਰ ਤੇਜ਼ ਰਫਤਾਰ ਨਾਲ ਟੋਲ ਪਲਾਜ਼ਾ ਵੱਲੋਂ ਆਉਂਦੀ ਦਿਸੀ। ਸ਼ੱਕ ਪੈਣ ਤੇ ਪੁਲਿਸ ਪਾਰਟੀ ਨੇ ਇਸ ਗੱਡੀ ਨੂੰ ਜਦੋਂ ਰੋਕ ਕੇ ਪੁੱਛਤਾਛ ਕੀਤੀ ਤਾਂ ਤਾਲਾਸ਼ੀ ਲੈਣ ’ਤੇ ਉਕਤ ਕਾਰ ਸਵਾਰਾਂ ਕੋਲੋਂ 52.10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਜਿਸ ਤੋਂ ਬਾਅਦ ਪੰਜਾਂ ਨੌਜਵਾਨਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button