ਜ਼ਿਲ੍ਹੇ ਦੇ ਤਲਵੰਡੀ ਸਾਬੋ ਤੋਂ ਇੱਕ ਅਜੀਬੋ-ਗਰੀਬ ਖ਼ਬਰ ਸਾਹਮਣੇ ਆਈ ਹੈ। ਇੱਥੇ ਦੋ ਨਿਹੰਗਾਂ ਵੱਲੋਂ ਇੱਕ ਨੌਜਵਾਨ ਨੂੰ ਘੇਰ ਕੇ ਮਹਿਜ਼ 7 ਸੈਕਿੰਡ ਦੇ ਅੰਦਰ-ਅੰਦਰ 6 ਕਰਾਰੇ ਥੱਪੜ ਜੜ ਦਿੱਤੇ ਗਏ। ਕੁੱਟਮਾਰ ਕਰਨ ਤੋਂ ਪਹਿਲਾਂ ਨੌਜਵਾਨ ਕੋਲੋਂ ਕੈਮਰੇ ਦੇ ਸਾਹਮਣੇ ਜ਼ਬਰਦਸਤੀ ਮਾਫ਼ੀ ਵੀ ਮੰਗਵਾਈ ਗਈ। ਇਹ ਘਟਨਾ ਤਿੰਨ ਦਿਨ ਪੁਰਾਣੀ ਦੱਸੀ ਜਾ ਰਹੀ ਹੈ, ਜਿਸ ਦੀ ਵੀਡੀਓ ਖ਼ੁਦ ਨਿਹੰਗਾਂ ਵੱਲੋਂ ਸੋਸ਼ਲ ਮੀਡੀਆ ‘ਤੇ ਅੱਪਲੋਡ ਕੀਤੇ ਜਾਣ ਤੋਂ ਬਾਅਦ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਹੈ। ਵੀਡੀਓ ਦੇ ਸ਼ੁਰੂਆਤੀ ਹਿੱਸੇ ਵਿੱਚ ਨੌਜਵਾਨ ਡਰ ਦੇ ਸਾਏ ਹੇਠ ਇਹ ਕਬੂਲ ਕਰਦਾ ਨਜ਼ਰ ਆ ਰਿਹਾ ਹੈ ਕਿ ਉਸ ਨੇ ਬਾਬਾ ਜੀ ਬਾਰੇ ਗਲਤ ਗੱਲਾਂ ਆਖੀਆਂ ਸਨ। ਉਹ ਕਹਿ ਰਿਹਾ ਹੈ, ਬਾਬਾ ਜੀ ਗਲਤ ਨਹੀਂ ਹਨ, ਮੇਰੇ ਤੋਂ ਗਲਤੀ ਹੋ ਗਈ ਸੀ ਅਤੇ ਅੱਗੇ ਤੋਂ ਅਜਿਹੀ ਗਲਤੀ ਨਹੀਂ ਹੋਵੇਗੀ।
ਜਿਵੇਂ ਹੀ ਨੌਜਵਾਨ ਆਪਣੀ ਗੱਲ ਪੂਰੀ ਕਰਦਾ ਹੈ, ਕੋਲ ਖੜ੍ਹਾ ਇੱਕ ਨਿਹੰਗ ਉਸ ਦੀ ਧੌਣ ‘ਤੇ ਜ਼ੋਰਦਾਰ ਥੱਪੜ ਮਾਰ ਦਿੰਦਾ ਹੈ। ਇਸ ਦੇ ਤੁਰੰਤ ਬਾਅਦ ਦੂਜਾ ਨਿਹੰਗ ਉਸ ਦੇ ਚਿਹਰੇ ‘ਤੇ ਸਿੱਧਾ ਥੱਪੜ ਜੜ ਦਿੰਦਾ ਹੈ। ਦੋਵੇਂ ਮਿਲ ਕੇ ਮਹਿਜ਼ 7 ਸੈਕਿੰਡਾਂ ਵਿੱਚ ਨੌਜਵਾਨ ਨੂੰ 6 ਥੱਪੜ ਮਾਰਦੇ ਹਨ ਅਤੇ ਆਖਦੇ ਹਨ, ਬੋਲਦੇ ਹੋਏ ਸ਼ਰਮ ਨਹੀਂ ਆਈ ਤੈਨੂੰ।
ਨਿਹੰਗ ਬਾਬਾ ਰਾਜੂ ਨੇ ਇਸ ਪੂਰੀ ਕਾਰਵਾਈ ਪਿੱਛੇ ਦੀ ਵਜ੍ਹਾ ਦੱਸਦਿਆਂ ਆਪਣਾ ਪੱਖ ਰੱਖਿਆ ਹੈ। ਨਿਹੰਗ ਰਾਜੂ ਅਨੁਸਾਰ, ਕੁਝ ਦਿਨ ਪਹਿਲਾਂ ਇੱਕ ਵਿਆਹੀ ਔਰਤ ਉਨ੍ਹਾਂ ਕੋਲ ਸ਼ਿਕਾਇਤ ਲੈ ਕੇ ਆਈ ਸੀ। ਔਰਤ ਦਾ ਦੋਸ਼ ਸੀ ਕਿ ਇਹ ਨੌਜਵਾਨ ਪਿਛਲੇ 5 ਸਾਲਾਂ ਤੋਂ ਉਸ ਨਾਲ ਲਿਵ-ਇਨ/ਰਿਲੇਸ਼ਨਸ਼ਿਪ ਵਿੱਚ ਸੀ। ਔਰਤ ਦਾ ਦਾਅਵਾ ਹੈ ਕਿ ਇਸੇ ਰਿਸ਼ਤੇ ਦੇ ਚੱਲਦਿਆਂ ਉਸ ਦਾ ਆਪਣੇ ਪਤੀ ਨਾਲ ਅਦਾਲਤ ‘ਚ ਤਲਾਕ ਦਾ ਕੇਸ ਚੱਲ ਰਹਾ ਹੈ। ਪਰ ਹੁਣ ਇਹ ਨੌਜਵਾਨ ਨਾ ਤਾਂ ਉਸ ਦਾ ਖ਼ਰਚਾ ਚੁੱਕ ਰਿਹਾ ਹੈ ਅਤੇ ਨਾ ਹੀ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਹੈ।ਨਿਹੰਗ ਰਾਜੂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪਹਿਲਾਂ ਇਸ ਮਾਮਲੇ ‘ਚ ਵਿਚੋਲਗੀ ਕੀਤੀ ਸੀ। ਸ਼ਿਕਾਇਤ ਮਿਲਣ ‘ਤੇ ਦੋਵਾਂ ਧਿਰਾਂ ਨੂੰ ਬੁਲਾ ਕੇ ਸਮਝਾਇਆ ਗਿਆ ਸੀ ਅਤੇ ਮਾਮਲਾ ਸੁਲਝਾ ਕੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਸੀ। ਪਰ ਸਮਝੌਤਾ ਹੋਣ ਤੋਂ ਬਾਅਦ ਨੌਜਵਾਨ ਨੇ ਔਰਤ ਦੇ ਸਾਹਮਣੇ ਹੀ ਨਿਹੰਗਾਂ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਅਤੇ ਗਾਲ੍ਹਾਂ ਦੀ ਵਰਤੋਂ ਕੀਤੀ। ਔਰਤ ਨੇ ਉਸ ਗੱਲਬਾਤ ਦੀ ਰਿਕਾਰਡਿੰਗ ਨਿਹੰਗਾਂ ਨੂੰ ਸੁਣਾ ਦਿੱਤੀ। ਨਿਹੰਗਾਂ ਦਾ ਕਹਿਣਾ ਹੈ ਕਿ ਆਡੀਓ ਸੁਣਨ ਤੋਂ ਬਾਅਦ ਨੌਜਵਾਨ ਨੂੰ ਕਈ ਵਾਰ ਗੱਲਬਾਤ ਲਈ ਬੁਲਾਇਆ ਗਿਆ, ਪਰ ਜਦੋਂ ਉਹ ਪੇਸ਼ ਨਹੀਂ ਹੋਇਆ ਤਾਂ ਉਸ ਨੂੰ ਸਬਕ ਸਿਖਾਉਣ ਲਈ ਇਹ ਕਦਮ ਚੁੱਕਿਆ ਗਿਆ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.