Opinion

ਪਰੀਕਸ਼ਾ ਪੇ ਚਰਚਾ: ਨੌਜਵਾਨਾਂ ਲਈ ਤਣਾਅ ਮੁਕਤ ਮਾਹੌਲ ਬਣਾਉਣ ਲਈ ਇੱਕ ਅੰਦੋਲਨ

ਮੇਰੇ ਪਿਆਰੇ ਬੱਚਿਓ, ਮਾਤਾ-ਪਿਤਾ ਅਤੇ ਅਧਿਆਪਕੋ!

ਪਰੀਕਸ਼ਾ ਪੇ ਚਰਚਾ (ਪੀਪੀਸੀ) ਦਾ ਬਹੁਤ-ਉਡੀਕ ਵਾਲਾ 6ਵਾਂ ਐਡੀਸ਼ਨ ਵਾਪਸ ਆ ਗਿਆ ਹੈ। ਪੀਪੀਸੀ 2023 ਦਾ ਆਯੋਜਨ 27 ਜਨਵਰੀ 2023 ਨੂੰ ਸਵੇਰੇ 11 ਵਜੇ ਤਾਲਕਟੋਰਾ ਇਨਡੋਰ ਸਟੇਡੀਅਮ ਵਿੱਚ ਹੋਵੇਗਾ। ਇਸ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਦੇ ਕਰੋੜਾਂ ਵਿਦਿਆਰਥੀ, ਅਧਿਆਪਕ ਅਤੇ ਮਾਪੇ ਹਿੱਸਾ ਲੈਣਗੇ। ਇਸ ਸਾਲ ਰਜਿਸਟ੍ਰੇਸ਼ਨਾਂ ਵਿੱਚ ਸ਼ਾਨਦਾਰ ਵਾਧਾ ਹੋਇਆ ਹੈ ਕਿਉਂਕਿ ਲਗਭਗ 38.80 ਲੱਖ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੇ ਪਰੀਕਸ਼ਾ ਪੇ ਚਰਚਾ (ਪੀਪੀਸੀ) 2023 ਲਈ ਰਜਿਸਟਰ ਕੀਤਾ ਹੈ। ਲਗਭਗ 150 ਦੇਸ਼ਾਂ ਦੇ ਵਿਦਿਆਰਥੀਆਂ, 51 ਦੇਸ਼ਾਂ ਦੇ ਅਧਿਆਪਕਾਂ ਅਤੇ 50 ਦੇਸ਼ਾਂ ਦੇ ਮਾਪਿਆਂ ਨੇ ਪੀਪੀਸੀ-2023 ਲਈ ਰਜਿਸਟਰ ਕੀਤਾ ਹੈ। ਮੁੱਖ ਤੌਰ ‘ਤੇ ਵੱਖ-ਵੱਖ ਸਟੇਟ ਬੋਰਡਾਂ ਨਾਲ ਰਜਿਸਟਰਡ ਵਿਦਿਆਰਥੀਆਂ, ਅਧਿਆਪਕਾਂ ਵੱਲੋਂ ਢਾਈ ਗੁਣਾ ਤੋਂ ਵੱਧ ਦਾ ਇਹ ਵੱਡਾ ਵਾਧਾ, ਮਾਨਯੋਗ ਪ੍ਰਧਾਨ ਮੰਤਰੀ ਜੀ ਦੀ ਇਸ ਵਿਲੱਖਣ ਪਹਿਲਕਦਮੀ ਦੀ ਵਧਦੀ ਪ੍ਰਸਿੱਧੀ ਨੂੰ ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ।

ਇਸ ਐਡੀਸ਼ਨ ਵਿੱਚ ਵੀ, ਪ੍ਰਤੀਭਾਗੀਆਂ ਨੂੰ ਮਾਨਯੋਗ ਪ੍ਰਧਾਨ ਮੰਤਰੀ ਜੀ ਨਾਲ ਸਿੱਧੇ ਤੌਰ ‘ਤੇ ਗੱਲਬਾਤ ਕਰਨ ਦਾ ਮੌਕਾ ਮਿਲੇਗਾ। ਤੁਹਾਡੇ ਵਿੱਚੋਂ ਬਹੁਤ ਸਾਰੇ ਇਸ ਪਹਿਲਕਦਮੀ ਦੇ ਪਿੱਛੇ ਦੇ ਇਰਾਦੇ ਬਾਰੇ ਜਾਣ ਕੇ ਹੈਰਾਨ ਹੋਣਗੇ ਜਿਸ ਲਈ ਮਾਨਯੋਗ ਪ੍ਰਧਾਨ ਮੰਤਰੀ ਸਿੱਧੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹਨ? ਇਸ ਲਈ, ਮੈਨੂੰ ਤੁਹਾਡੇ ਲਈ ਇਸ ਦਾ ਜਵਾਬ ਦੇਣ ਦਿਓ। ਪੀਪੀਸੀ ਮਾਨਯੋਗ ਪ੍ਰਧਾਨ ਮੰਤਰੀ ਦੁਆਰਾ ਮੁਲਾਂਕਣ ਲਈ ਇੱਕ ਤਣਾਅ-ਮੁਕਤ ਈਕੋ-ਸਿਸਟਮ ਸਥਾਪਿਤ ਕਰਨ ਅਤੇ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਸਮਾਜ ਨੂੰ ਹਰ ਵਿਦਿਆਰਥੀ ਦੀ ਵਿਲੱਖਣਤਾ ਦਾ ਜਸ਼ਨ ਮਨਾਉਣ ਅਤੇ ਉਨ੍ਹਾਂ ਦੇ ਸੰਪੂਰਨਤਾ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਕਰਨ ਦੇ ਦ੍ਰਿਸ਼ਟੀਕੋਣ ਨਾਲ ਚਲਾਇਆ ਗਿਆ ਇੱਕ ਅੰਦੋਲਨ ਹੈ। ਵਿਕਾਸ ਇਸ ਪ੍ਰੋਗਰਾਮ ਦੇ ਜ਼ਰੀਏ, ਮਾਨਯੋਗ ਪ੍ਰਧਾਨ ਮੰਤਰੀ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ ਅਤੇ ਪ੍ਰੀਖਿਆ ਤਣਾਅ ਨਾਲ ਸਬੰਧਿਤ ਮੁੱਦਿਆਂ ‘ਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣਗੇ।

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪ੍ਰੀਖਿਆ ਤਣਾਅ ਸਭ ਤੋਂ ਨਾਜ਼ੁਕ ਮੁੱਦਿਆਂ ਵਿੱਚੋਂ ਇੱਕ ਹੈ ਜਿਸ ਦਾ ਅਸੀਂ ਸਾਹਮਣਾ ਕਰ ਰਹੇ ਹਾਂ। ਆਉਣ ਵਾਲੇ ਟੈਸਟਾਂ ਅਤੇ ਇਮਤਿਹਾਨਾਂ ਬਾਰੇ ਕੁਝ ਤਣਾਅ ਮਹਿਸੂਸ ਕਰਨਾ ਆਮ ਗੱਲ ਹੈ। ਦਰਅਸਲ, ਥੋੜ੍ਹਾ ਜਿਹਾ ਤਣਾਅ ਤੁਹਾਨੂੰ ਚੁਣੌਤੀ ਦੇ ਸਕਦਾ ਹੈ ਅਤੇ ਤੁਹਾਨੂੰ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕਰ ਸਕਦਾ ਹੈ। ਲੇਕਿਨ ਇਮਤਿਹਾਨ ਦਾ ਤਣਾਅ ਉਦੋਂ ਮੁਸ਼ਕਿਲ ਬਣ ਜਾਂਦਾ ਹੈ ਜਦੋਂ ਇਹ ਤੁਹਾਡੇ ਅਕਾਦਮਿਕ ਅਤੇ ਸਿੱਖਣ ਦੇ ਟੀਚਿਆਂ ਨੂੰ ਪੂਰਾ ਕਰਨ ਅਤੇ ਪ੍ਰਾਪਤ ਕਰਨ ਦੀ ਯੋਗਤਾ ਵਿੱਚ ਦਖਲ ਦਿੰਦਾ ਹੈ। ਅਜਿਹੀਆਂ ਸਥਿਤੀਆਂ ਵਿੱਚ, ਮਾਪੇ ਅਤੇ ਅਧਿਆਪਕ ਦੋਵੇਂ ਬੱਚੇ ਦੇ ਜੀਵਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਹ ਮਾਪਿਆਂ ਅਤੇ ਅਧਿਆਪਕਾਂ ਦੀ ਜ਼ਿੰਮੇਵਾਰੀ ਹੈ, ਕਿ ਉਹ ਆਪਣੇ ਸੁਪਨਿਆਂ ਲਈ ਵਿਦਿਆਰਥੀਆਂ ‘ ਨੂੰ ਮਜ਼ਬੂਰ ਨਾ ਕਰਨ। ਹਰ ਬੱਚੇ ਲਈ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਮਹੱਤਵਪੂਰਨ ਹੈ।

ਇਸ ਅੰਦੋਲਨ ਨੂੰ ਪ੍ਰੇਰਿਤ ਕਰਨ ਵਾਲੀ ਮਾਨਯੋਗ ਪ੍ਰਧਾਨ ਮੰਤਰੀ ਦੀ ਮਾਰਗਦਰਸ਼ਕ, ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ‘ਐਗਜ਼ਾਮ ਵਾਰੀਅਰਜ਼’ ਹੈ ਜੋ ਹੁਣ 13 ਵੱਖ-ਵੱਖ ਭਾਸ਼ਾਵਾਂ ਵਿੱਚ ਉਪਲਬਧ ਹੈ। ਇਸ ਕਿਤਾਬ ਰਾਹੀਂ ਉਨ੍ਹਾਂ ਨੇ ਸਿੱਖਿਆ ਪ੍ਰਤੀ ਤਾਜ਼ਗੀ ਭਰਪੂਰ ਪਹੁੰਚ ਦੀ ਰੂਪਰੇਖਾ ਉਲੀਕੀ ਹੈ। ਵਿਦਿਆਰਥੀਆਂ ਦੇ ਗਿਆਨ ਅਤੇ ਸਰਵਪੱਖੀ ਵਿਕਾਸ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਉਹ ਸਾਰਿਆਂ ਨੂੰ ਇਹ ਵੀ ਤਾਕੀਦ ਕਰਦੇ ਹਨ ਕਿ ਇਮਤਿਹਾਨਾਂ ਨੂੰ ਬੇਲੋੜੇ ਤਣਾਅ ਅਤੇ ਦਬਾਅ ਵਿੱਚ ਘਿਰ ਕੇ ਜੀਵਨ-ਮੌਤ ਦੀ ਸਥਿਤੀ ਬਣਾਉਣ ਦੀ ਬਜਾਏ ਸਹੀ ਦ੍ਰਿਸ਼ਟੀਕੋਣ ਵਿੱਚ ਦਿੱਤਾ ਜਾਵੇ। ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਅਤੇ ਬੋਰਡ ਪ੍ਰੀਖਿਆਵਾਂ ਦੀ ਪੜ੍ਹਾਈ ਦੀਆਂ ਮੰਗਾਂ ਨੂੰ ਕਿਵੇਂ ਨਜਿੱਠਣਾ ਚਾਹੀਦਾ ਹੈ, ਇਸ ਮੁੱਦੇ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਅਕਸਰ ਕਿਹਾ ਹੈ ਕਿ ਜੇਕਰ ਕੋਈ ਪੂਰੇ ਮਨ ਨਾਲ ਸਿਲੇਬਸ ਦੀ ਸਟਡੀ ਕਰਦਾ ਹੈ, ਤਾਂ ਪ੍ਰੀਖਿਆਵਾਂ ਅਸਲ ਵਿੱਚ ਮਾਇਨੇ ਨਹੀਂ ਰੱਖਦੀਆਂ। ਉਨ੍ਹਾਂ ਨੇ ਕਿਹਾ ਕਿ ਪ੍ਰੀਖਿਆ ਪਾਸ ਕਰਨ ਦੀ ਬਜਾਏ ਵਿਸ਼ੇ ਵਿੱਚ ਮੁਹਾਰਤ ਹਾਸਲ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਸਿਰਫ਼ ਇਮਤਿਹਾਨ ਲਈ ਨਾ ਪੜ੍ਹਣ ਸਗੋਂ ਗਿਆਨ ਪ੍ਰਾਪਤ ਕਰਨ ਲਈ ਸਟਡੀ ਕਰਨ। ਉਨ੍ਹਾਂ ਨੇ ਅੱਗੇ ਕਿਹਾ ਕਿ ਖਿਡਾਰੀ ਖੇਡਾਂ ਲਈ ਟ੍ਰੇਨਿੰਗ ਦਿੰਦੇ ਹਨ ਨਾ ਕਿ ਮੁਕਾਬਲੇ ਲਈ। “ਤੁਸੀਂ ਇੱਕ ਵਿਸ਼ੇਸ਼ ਪੀੜ੍ਹੀ ਨਾਲ ਸਬੰਧਿਤ ਹੋ। ਹਾਂ, ਇੱਥੇ ਵਧੇਰੇ ਮੁਕਾਬਲਾ ਹੈ ਲੇਕਿਨ ਹੋਰ ਮੌਕੇ ਵੀ ਹਨ” ਉਨਾਂ ਨੇ ਕਿਹਾ । ਉਹ ਵਿਦਿਆਰਥੀਆਂ ਨੂੰ ਮੁਕਾਬਲੇ ਨੂੰ ਆਪਣੇ ਸਮੇਂ ਦੇ ਸਭ ਤੋਂ ਵੱਡੇ ਤੋਹਫੇ ਵਜੋਂ ਮੰਨਣ ਲਈ ਪ੍ਰੇਰਿਤ ਕਰਦੇ ਹਨ। ਕਈ ਵਾਰ, ਉਨ੍ਹਾਂ ਨੇ ਜ਼ੋਰ ਦਿੱਤਾ ਹੈ ਕਿ ਸਿੱਖਣਾ ਇੱਕ ਮਜ਼ੇਦਾਰ, ਸੰਪੂਰਨ ਅਤੇ ਜੀਵਨ ਭਰ ਦਾ ਸਫ਼ਰ ਹੋਣਾ ਚਾਹੀਦਾ ਹੈ।

“ਲੰਬੀ ਜ਼ਿੰਦਗੀ ਵਿੱਚ, ਇੱਕ ਇਮਤਿਹਾਨ ਖ਼ੁਦ ਨੂੰ ਚੁਣੌਤੀ ਦੇਣ ਦੇ ਮੌਕਿਆਂ ਵਿੱਚੋਂ ਇੱਕ ਹੈ। ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਤੁਸੀਂ ਇਸ ਨੂੰ ਆਪਣੇ ਸਾਰੇ ਸੁਪਨਿਆਂ ਦੇ ਅੰਤ ਦੇ ਰੂਪ ਵਿੱਚ ਦੇਖਦੇ ਹੋ, ਇੱਕ ਜੀਵਨ-ਮੌਤ ਦੇ ਸਵਾਲ ਦੇ ਰੂਪ ਵਿੱਚ ਦੇਖਦੇ ਹੋ, ਕਿਸੇ ਵੀ ਪ੍ਰੀਖਿਆ ਨੂੰ ਇੱਕ ਮੌਕੇ ਵਜੋਂ ਲਓ। ਦਰਅਸਲ, ਸਾਨੂੰ ਅਜਿਹੀਆਂ ਚੁਣੌਤੀਆਂ ਤੋਂ ਭੱਜਣ ਦੀ ਬਜਾਏ ਉਨ੍ਹਾਂ ਨੂੰ ਦੇਖਦੇ ਰਹਿਣਾ ਚਾਹੀਦਾ ਹੈ।”
ਮਾਨਯੋਗ ਪ੍ਰਧਾਨ ਮੰਤਰੀ ਜੀ

ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ, 12 ਜਨਵਰੀ, 2023 ਨੂੰ ਮਾਨਯੋਗ ਪ੍ਰਧਾਨ ਮੰਤਰੀ ਨੇ ਪੀਪੀਸੀ 2023 ਦੇ ਹਿੱਸੇ ਵਜੋਂ, ਪ੍ਰੀਖਿਆ ਦੇ ਤਣਾਅ ਨੂੰ ਹਰਾਉਣ ਵਿੱਚ ਮਦਦ ਕਰਨ ਲਈ ਵਿਦਿਆਰਥੀਆਂ ਨਾਲ ‘ਮੰਤਰਾਂ ਅਤੇ ਗਤੀਵਿਧੀਆਂ ਦਾ ਭੰਡਾਰ’ ਸਾਂਝਾ ਕੀਤਾ ਹੈ ਅਤੇ ਇਸ ਨੂੰ ਔਨਲਾਈਨ ਐਕਸੈੱਸ ਕੀਤਾ ਜਾ ਸਕਦਾ ਹੈ। ਇਸ ਲੜੀ ਦਾ ਉਦੇਸ਼ ਉਨ੍ਹਾਂ ਸਾਰੇ ਮਹੱਤਵਪੂਰਨ ਵਿਸ਼ਿਆਂ ਨੂੰ ਇਕੱਠਾ ਕਰਨਾ ਹੈ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨੇ ਪੀਪੀਸੀ ਦੀਆਂ ਪਿਛਲੀਆਂ ਵਾਰਤਾਵਾਂ ਵਿੱਚ ਆਪਣੀ ਗੱਲਬਾਤ ਵਿੱਚ ਛੂਹਿਆ ਹੈ। ਵੈੱਬਸਾਈਟ ਪ੍ਰਧਾਨ ਮੰਤਰੀ ਦੇ ਵੀਡੀਓਜ਼, ਸੰਕਲਪਾਂ ਦਾ ਪਾਠ ਸੰਖੇਪ ਅਤੇ ਗ੍ਰਾਫਿਕਸ ਦੀ ਮੇਜ਼ਬਾਨੀ ਕਰਦੀ ਹੈ ਜੋ ਸੁਨੇਹੇ ਨੂੰ ਸੰਖੇਪ ਰੂਪ ਵਿੱਚ ਕੈਪਚਰ ਕਰਦੇ ਹਨ। ਇਹ ਕਈ ਵਿਸ਼ਿਆਂ ਨੂੰ ਕਵਰ ਕਰਦਾ ਹੈ ਜਿਵੇਂ ਕਿ ‘ਪ੍ਰੀਖਿਆਵਾਂ ਪ੍ਰਤੀ ਸਹੀ ਰਵੱਈਆ ਕੀ ਹੈ?’, ‘ਇਮਤਿਹਾਨ ਹਾਲ ਦੇ ਅੰਦਰ ਅਤੇ ਬਾਹਰ ਆਤਮਵਿਸ਼ਵਾਸ’, ਸਮਾਂ ਪ੍ਰਬੰਧਨ, ਮੁਸ਼ਕਿਲ ਵਿਸ਼ਿਆਂ ਨੂੰ ਸੰਭਾਲਣਾ, ਧਿਆਨ ਕਿਵੇਂ ਕੇਂਦ੍ਰਿਤ ਕਰਨਾ ਹੈ, ‘ਯਾਦਦਾਸ਼ਤ ਦਾ ਵੱਧ ਤੋਂ ਵੱਧ ਲਾਭ ਉਠਾਉਣਾ’, ‘ਟੀਚੇ ਨਿਰਧਾਰਿਤ ਕਰਨਾ ‘ ਅਤੇ ਹੋਰ ਬਹੁਤ ਕੁਝ।

ਵਿਭਿੰਨ ਚੁਣੌਤੀਪੂਰਨ ਸਥਿਤੀਆਂ ਦੇ ਮੱਦੇਨਜ਼ਰ ਅਤੇ ਇਸ ਖੇਤਰ ਵਿੱਚ ਪਰਿਵਰਤਨਸ਼ੀਲ ਸੁਧਾਰ ਲਿਆਉਣ ਦੇ ਮੱਦੇਨਜ਼ਰ, ਸਾਡੀ ਸਰਕਾਰ ਨੇ ਸਾਰੇ ਹਿੱਸੇਦਾਰਾਂ ਦੀ ਡੂੰਘਾਈ ਨਾਲ ਵਿਚਾਰ-ਵਟਾਂਦਰੇ ਦੀ ਪ੍ਰਕਿਰਿਆ ਦੁਆਰਾ ਤਿਆਰ ਕੀਤੀ ਗਈ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦਾ ਮਾਰਗ ਤੋੜਿਆ ਹੈ। ਐੱਨਈਪੀ 2020 ਸਿੱਖਿਆ ਖੇਤਰ ਵਿੱਚ ਪਰਿਵਰਤਨਸ਼ੀਲ ਤਬਦੀਲੀਆਂ ਦੀ ਕਲਪਨਾ ਕਰਦੀ ਹੈ। ਨੀਤੀ ਵਿਦਿਆਰਥੀਆਂ ਲਈ ਵਿਸ਼ਿਆਂ ਦੀ ਚੋਣ ਵਿੱਚ ਲਚਕਤਾ ਦੀ ਸਿਫ਼ਾਰਸ਼ ਕਰਦੀ ਹੈ। ਵਿਦਿਆਰਥੀਆਂ ਨੂੰ ਆਪਣੀ ਪਸੰਦ ਦੇ ਵਿਸ਼ੇ ਲੈਣ, ਆਪਣਾ ਰਸਤਾ ਚੁਣਨ ਅਤੇ ਆਪਣੀ ਪਸੰਦ ਦੇ ਪੇਸ਼ੇ ਨੂੰ ਅਪਣਾਉਣ ਦੀ ਆਜ਼ਾਦੀ ਹੋਵੇਗੀ। ਇਹ ਨਿਰੰਤਰ, ਰਚਨਾਤਮਕ ਅਤੇ ਯੋਗਤਾ-ਅਧਾਰਿਤ ਮੁਲਾਂਕਣ, ਸਿੱਖਣ ਅਤੇ ਵਿਦਿਆਰਥੀਆਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਉੱਚ-ਕ੍ਰਮ ਦੀ ਜਾਂਚ ਕਰਨ ‘ਤੇ ਵੀ ਕੇਂਦ੍ਰਿਤ ਹੈ। ਕੌਸ਼ਲ ਜਿਸ ਵਿੱਚ ਵਿਸ਼ਲੇਸ਼ਣ, ਆਲੋਚਨਾਤਮਕ ਸੋਚ ਅਤੇ ਸੰਕਲਪਿਕ ਸਪਸ਼ਟਤਾ ਆਦਿ ਸ਼ਾਮਲ ਹਨ।

ਆਉਣ ਵਾਲੇ ਭਵਿੱਖ ਵਿੱਚ ਐੱਨਈਪੀ 2020, 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੂਰੇ ਸਿਲੇਬਸ ਅਤੇ ਪੈਟਰਨ ਨੂੰ ਬਦਲ ਦੇਵੇਗੀ। ਵਿਸ਼ਿਆਂ ਦੇ ਏਕੀਕਰਣ ਅਤੇ ਸਟਰੀਮ ਦੇ ਦਰਮਿਆਨ ਅੰਤਰ ਦੇ ਨਾਲ, ਵਿਦਿਆਰਥੀ ਹੁਣ ਆਪਣੀ ਤਰਜੀਹਾਂ ਦੇ ਅਨੁਸਾਰ ਵਿਸ਼ਿਆਂ ਦੀ ਸਟਡੀ ਕਰਨ ਦੇ ਯੋਗ ਹੋਣਗੇ ਅਤੇ ਉੱਚ ਸਿੱਖਿਆ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕੋਲ ਰਵਾਇਤੀ ਵਿਸ਼ੇ ਦੇ ਨਾਲ ਕਲਾ ਅਤੇ ਸ਼ਿਲਪਕਾਰੀ ਅਤੇ ਵੋਕੇਸ਼ਨਲ ਜਿਹੇ ਵਿਸ਼ਿਆਂ ਦੀ ਚੋਣ ਕਰਨ ਦਾ ਵਿਕਲਪ ਹੋਵੇਗਾ। ਉਦਾਹਰਨ ਲਈ, ਇੱਕ ਵਿਗਿਆਨ ਦਾ ਵਿਦਿਆਰਥੀ ਇੱਕ ਕਲਾ ਵਿਸ਼ੇ ਦੀ ਚੋਣ ਕਰਨ ਦੇ ਯੋਗ ਹੋਵੇਗਾ ਅਤੇ ਇੱਕੋ ਸਮੇਂ ਦੋਵਾਂ ਦੀ ਸਟਡੀ ਕਰ ਸਕੇਗਾ।

ਇਸ ਪ੍ਰਕਿਰਿਆ ਵਿੱਚ, ਪੀਪੀਸੀ ਜਿਹੀ ਪਹਿਲਕਦਮੀ ਪ੍ਰੀਖਿਆ ਦੀ ਚਿੰਤਾ, ਸਮਾਂ ਪ੍ਰਬੰਧਨ, ਤਣਾਅ ਅਤੇ ਹੋਰ ਸਬੰਧਿਤ ਵਿਸ਼ਿਆਂ ਬਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਕੇ ਇੱਕ ਪ੍ਰਮੁੱਖ ਭੂਮਿਕਾ ਨਿਭਾਏਗੀ। ਮੈਂ ਸਾਰਿਆਂ ਨੂੰ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਸੱਦਾ ਦੇਵਾਂਗਾ ਤੇ ਬੇਨਤੀ ਕਰਾਂਗਾ ਅਤੇ ਵਿਦਿਆਰਥੀਆਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ਵਧਣ-ਫੁੱਲਣ ਤੇ ਸਫਲ ਹੋਣ ਅਤੇ ਰਾਸ਼ਟਰ ਨਿਰਮਾਣ ਦੇ ਮਹਾਨ ਕਾਰਜ ਵਿੱਚ ਯੋਗਦਾਨ ਪਾਉਣ ਲਈ ਸਰਗਰਮੀ ਨਾਲ ਸਮਰਥਨ ਕਰਾਂਗਾ।

ਆਉਣ ਵਾਲੇ ਪਰੀਕਸ਼ਾ ਪੇ ਚਰਚਾ (ਪੀਪੀਸੀ) ਵਿੱਚ ਤੁਹਾਡੀ ਭਾਗੀਦਾਰੀ ਦੀ ਉਡੀਕ ਕਰ ਰਹੇ ਹਾਂ।

ਸਤਿਕਾਰ

ਧਰਮੇਂਦਰ ਪ੍ਰਧਾਨ

ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਤੇ ਉੱਦਮਤਾ ਮੰਤਰੀ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button