Opinion

ਅੰਤਰਰਾਸ਼ਟਰੀ ਯੋਗ ਦਿਵਸ 2023: ਦੁਨੀਆ ਭਰ ਵਿੱਚ “ਵਸੁਧੈਵ ਕੁਟੁੰਬਕਮ – ਵਨ ਫੈਮਿਲੀ, ਵਨ ਅਰਥ” ਦਾ ਸੰਦੇਸ਼ ਦੇਵੇਗਾ

ਸਰਬਾਨੰਦ ਸੋਨੋਵਾਲ
(ਕੇਂਦਰੀ ਆਯੁਸ਼ ਅਤੇ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰੀ)

ਇਸ ਵਰ੍ਹੇ ਦੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਸ਼ਾ ‘ਵਸੁਧੈਵ ਕੁਟੁੰਬਕਮ ਦੇ ਲਈ ਯੋਗ’ ਹੈ, ਅਤੇ ਇਹ ਵਿਸ਼ਾ ਸਮੁੱਚੇ ਤੌਰ ‘ਤੇ ਸਿਹਤ, ਆਨੰਦਮਯ, ਸ਼ਾਂਤੀਪੂਰਨ ਅਤੇ ਗਤੀਸ਼ੀਲ ਦੁਨੀਆ ਬਣਾਉਣ ਦੇ ਲਈ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਨਾਲ ਜੁੜੇ ਸਾਰੇ ਲੋਕਾਂ ਦੇ ਨਿਰੰਤਰ, ਨਿਰਭੀਕ ਅਤੇ ਸਥਾਈ ਪ੍ਰਯਤਨਾਂ ਨੂੰ ਰੇਖਾਂਕਿਤ ਕਰਦਾ ਹੈ। ਯੋਗ ਸਕਾਰਾਤਮਕ ਊਰਜਾ ਲਿਆਉਂਦਾ ਹੈ, ਅਤੇ ‘ਵਸੁਧੈਵ ਕੁਟੁੰਬਕਮ’ ਦੁਨੀਆ ਨੂੰ ਇੱਕ ਵੱਡੇ ਪਰਿਵਾਰ ਦੇ ਰੂਪ ਵਿੱਚ ਦੇਖਣਾ ਅਤੇ ਉਸੇ ਤਰ੍ਹਾਂ ਨਾਲ ਜਿਊਣਾ ਹੈ। ਯੋਗ ਦੇ ਰੂਪ ਵਿੱਚ ਭਾਰਤ ਦੀ ਇਹ ਪਰੰਪਰਾਗਤ ਪ੍ਰਥਾ ‘ਸਰਵੇ ਭਵੰਤੁ’ ਸੁਖਿਨ, ਸਰਵੇ ਸੰਤੁ ਨਿਰਾਮਯ” (ਸਾਰੇ ਸੁਖੀ ਹੋਣ ਅਤੇ ਸਾਰੇ ਰੋਗਮੁਕਤ ਹੋਣ) ਦੀ ਪ੍ਰਾਚੀਨ ਪ੍ਰਾਰਥਨਾ ਨੂੰ ਸਾਕਾਰ ਕਰਨ ਦੇ ਲਈ ਇੱਕ ਸ਼ਕਤੀਸ਼ੀਲ ਪ੍ਰੇਰਣਾ ਸ਼ਕਤੀ ਬਣ ਜਾਂਦੀ ਹੈ।

ਸਭ ਤੋਂ ਪਹਿਲਾਂ ਇਹ ਰੇਖਾਂਕਿਤ ਕਰਨਾ ਚਾਹੁੰਦਾ ਹਾਂ ਕਿ ਆਯੁਸ਼ ਮੰਤਰਾਲੇ ਨੇ ਪਿਛਲੇ 9 ਵਰ੍ਹਿਆਂ ਵਿੱਚ ਜ਼ਬਰਦਸਤ ਪ੍ਰਗਤੀ ਕੀਤੀ ਹੈ। ਇਹ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਦੂਰ-ਦ੍ਰਿਸ਼ਟੀ ਅਤੇ ਭਾਰਤ ਦੀਆਂ ਪਰੰਪਰਾਵਾਂ ਦੀ ਉਨ੍ਹਾਂ ਦੀ ਗਹਿਰੀ ਸਮਝ ਹੈ ਜਿਸ ਨੇ ਆਯੁਸ਼ ਨੂੰ ਬਹੁਤ ਤੇਜ਼ੀ ਨਾਲ ਅੱਗੇ ਵਧਾਇਆ ਹੈ। ਜਨ-ਸਾਧਾਰਣ ਦੀ ਸੇਵਾ ਦੇ ਪ੍ਰਤੀ ਉਨ੍ਹਾਂ ਦੀ ਅੜਿਗ ਪ੍ਰਤੀਬੱਧਤਾ ਅਤੇ ਭਾਰਤ ਨੂੰ ਹਰ ਖੇਤਰ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਦੇ ਦੇਖਣ ਦੀ ਇੱਛਾ ਦੇ ਸਦਕਾ ਹਰ ਸਾਲ ਦੁਨੀਆ ਭਰ ਵਿੱਚ ਆਈਡੀਵਾਈ ਨਵੇਂ ਜੋਸ਼ ਨਾਲ ਮਨਾਇਆ ਜਾਂਦਾ ਹੈ। ਹਰ ਵਰ੍ਹੇ ਹਿੱਸਾ ਲੈਣ ਵਾਲਿਆਂ ਦੀ ਸੰਖਿਆ ਤੇਜ਼ੀ ਨਾਲ ਵਧ ਰਹੀ ਹੈ। ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨੇ 2014 ਵਿੱਚ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਦੇ ਸਾਹਮਣੇ ਹਰ ਵਰ੍ਹੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਪ੍ਰਸਤਾਵ ਦਿੰਦੇ ਹੋਏ ਆਲਮੀ ਕਲਿਆਣ ਅਤੇ ਸਮੁੱਚੀ ਸਿਹਤ ਦਾ “ਮੰਤਰ” ਦਿੱਤਾ ਸੀ। ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੇ ਤਦ ਸਾਰਿਆਂ ਦੀ ਸਹਿਮਤੀ ਨਾਲ ਇਸ ਪ੍ਰਸਤਾਵ ਨੂੰ ਸਵੀਕਾਰ ਕੀਤਾ ਅਤੇ ਹੁਣ ਦੁਨੀਆ ਇਸ ਮੰਤਰ ਨੂੰ ਪੂਰੇ ਮਨ ਨਾਲ ਅਪਣਾ ਰਹੇ ਹਨ।

‘ਵਸੁਧੈਵ ਕੁਟੁੰਬਕਮ ਦੇ ਲਈ ਯੋਗ’ ਇੱਕ ਦਿਨ ਦਾ ਵਿਸ਼ਾ ਨਹੀਂ ਹੈ। ਇਹ ਇੱਕ ਅਜਿਹਾ ਮੁੱਦਾ ਹੈ ਜਿਸ ‘ਤੇ ਚੰਗੀ ਤਰ੍ਹਾਂ ਨਾਲ ਵਿਚਾਰ ਕੀਤਾ ਗਿਆ ਹੈ, ਚਰਚਾ ਕੀਤੀ ਗਈ ਹੈ, ਕਈ ਲੋਕਾਂ ਦੁਆਰਾ ਇਸ ਦੇ ਅਹਿਮ ਪਹਿਲੂਆਂ ਨੂੰ ਉਭਾਰਿਆ ਗਿਆ ਹੈ। ਇਸ ਦੇ ਪਿੱਛੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਕਲਪਨਾ ਰਹੀ ਹੈ। ਜੀ-20 ਰਾਸ਼ਟਰਾਂ ਅਤੇ ਐੱਸਸੀਓ (ਸ਼ੰਘਾਈ ਸਹਿਯੋਗ ਸੰਗਠਨ) ਦੇ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀ ਅਤੇ ਐੱਸਸੀਓ ਦੇ ਭਾਗੀਦਾਰ ਦੇਸ਼ ਵੀ ਯੋਗ ਨੂੰ ਬੇਹਦ ਸਨਮਾਨ ਦੀ ਦ੍ਰਿਸ਼ਟੀ ਨਾਲ ਦੇਖਦੇ ਹਨ। ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਵਿਭਿੰਨ ਦੇਸ਼ਾਂ ਦੇ ਪ੍ਰਤੀਨਿਧੀਮੰਡਲ ਭਾਰਤ ਵਿੱਚ ਯੋਗ ਅਭਿਯਾਸ ਕਰਨਗੇ।

ਅਸੀਂ ਦੇਖ ਰਹੇ ਹਾਂ ਕਿ ਅੰਤਰਰਾਸ਼ਟਰੀ ਯੋਗ ਦਿਵਸ ਆਲਮੀ ਪੱਧਰ ‘ਤੇ ਯੋਗ ਦੀ ਵਧਦੀ ਸਵੀਕਾਰਤਾ ਦਾ ਸਪਸ਼ਟ ਪ੍ਰਤੀਕ ਹੈ। ਤਾਲਮੇਲ ਸਰਕਾਰੀ ਪ੍ਰਯਤਨ ਦੇ ਲਿਹਾਜ਼ ਨਾਲ ਭਾਰਤ ਸਰਕਾਰ ਦਾ ਹਰੇਕ ਮੰਤਰਾਲਾ ਅਤੇ ਸਾਰੇ ਹਿਤਧਾਰਕ ਤਾਲਮੇਲ ਨਾਲ ਕੰਮ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ‘ਤੇ ਯੋਗ ਪ੍ਰੋਗਰਾਮ ਆਯੋਜਿਤ ਕਰਨ ਦੇ ਲਈ ਭਾਰਤੀ ਦੂਤਾਵਾਸਾਂ, ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਅਤੇ ਦੁਨੀਆ ਭਰ ਵਿੱਚ ਵਣਜ ਦੂਤਾਵਾਸਾਂ ਨੂੰ ਪ੍ਰੋਤਸਾਹਿਤ ਕਰਦਾ ਹੈ। ਇਹ ਆਲਮੀ ਭਾਈਚਾਰੇ ਦਰਮਿਆਨ ਯੋਗ ਨੂੰ ਹੁਲਾਰਾ ਦਿੰਦਾ ਹੈ ਅਤੇ ਭਾਰਤ ਦੀ ਸੱਭਿਆਚਾਰਕ ਕੂਟਨੀਤੀ ਨੂੰ ਮਜ਼ਬੂਤ ਕਰਦਾ ਹੈ।

ਅੰਤਰਰਾਸ਼ਟਰੀ ਯੋਗ ਦਿਵਸ 2023 ਦੀ ਵਿਸ਼ਾ ਵਸਤੂ ਦੀ ਵਿਆਪਤੀ ਦਾ ਮਤਲਬ ਹੈ ਕਿ ਇਸ ਦਾ ਸੰਦੇਸ਼ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚੇ। ਇਸ ਦੇ ਲਈ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਤਿੰਨਾਂ ਪੱਧਰਾਂ ‘ਤੇ ਕੰਮ ਕਰਨਾ ਹੁੰਦਾ ਹੈ। ਪਿਛਲੇ ਸਾਲ ਅਸੀਂ ਇਸ ਉਦੇਸ਼ ਦੇ ਲਈ “ਗਾਰਜੀਅਨ ਰਿੰਗ ਆਵ੍ ਯੋਗ” ਕੀਤਾ ਸੀ। ਇਸ ਸਾਲ ਅਸੀਂ “ਓਸ਼ਨ ਰਿੰਗ” ਦੇ ਰੂਪ ਵਿੱਚ, ਅਤੇ ਪ੍ਰਾਈਮ ਮੈਰੀਡੀਅਨ ਲਾਈਨ ‘ਤੇ ਜਾਂ ਉਸ ਦੇ ਪਾਸ ਪੈਣ ਵਾਲੇ “ਆਰਕਟਿਕ ਤੋਂ ਅੰਟਾਰਟਿਕਾ ਤੱਕ ਦੇ ਖੇਤਰ ਵਿੱਚ ਆਉਣ ਵਾਲੇ ਦੇਸ਼ਾਂ ਤੱਕ ਯੋਗ ਪ੍ਰਦਰਸ਼ਨ ਕਰ ਰਹੇ ਹਾਂ। 21 ਜੂਨ ਨੂੰ ਇਹ ਦੋ ਵਿਚਾਰ ਨਾ ਸਿਰਫ਼ ਆਲਮੀ ਭਾਈਚਾਰਿਆਂ ਦੀ ਭਾਗੀਦਾਰੀ ਵਧਾਉਣਗੇ, ਬਲਕਿ ਇਹ ਵੀ ਪ੍ਰਦਰਸ਼ਿਤ ਕਰਨਗੇ ਕਿ ਯੋਗ ਜੀਵਨ ਨੂੰ ਬਣਾਏ ਰੱਖਣ ਵਾਲੀ ਸ਼ਕਤੀ ਹੈ, ਚਾਹੇ ਸਥਿਤੀ ਜਾਂ ਸਥਾਨ ਕੋਈ ਵੀ ਹੋਵੇ। ਯੋਗ ਉੱਤਰੀ ਅਤੇ ਦੱਖਣੀ ਧਰੁਵ ਖੇਤਰ, ਹਿਮਾਦ੍ਰੀ- ਸਵਾਲਬਾਰਡ (ਆਰਕਟਿਕ ਵਿੱਚ) ਭਾਰਤੀ ਖੋਜ ਕੇਂਦਰ; ਅਤੇ ਭਾਰਤੀ-ਅੰਟਾਰਕਟਿਕਾ ਵਿੱਚ ਤੀਸਰੇ ਭਾਰਤੀ ਖੋਜ ਕੇਂਦਰ ਵਿੱਚ ਵੀ ਹੋਵੇਗਾ।

ਅੰਤਰਰਾਸ਼ਟਰੀ ਯੋਗ ਦਿਵਸ 2023 ਸਮਾਗਮ ਵਿੱਚ ਹਰ ਤਬਕੇ, ਵਰਗ, ਸਮੂਹਾਂ ਨੂੰ ਸ਼ਾਮਲ ਕਰਨ ਦੇ ਲਈ ਸਾਡੇ ਦੇਸ਼ ਵਿੱਚ ਵੀ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਵਿਭਿੰਨ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਯੋਗ ਭਾਰਤਮਾਲਾ ਬਣਾਈ ਜਾਵੇਗੀ, ਜਿਸ ਵਿੱਚ ਭਾਰਤੀ ਸੈਨਾ, ਭਾਰਤੀ ਹਵਾਈ ਸੈਨਾ, ਜਲ ਸੈਨਾ, ਤਟਰੱਖਿਅਕ ਬਲ ਅਤੇ ਸੀਮਾ ਸੜਕ ਸੰਗਠਨ ਦੀ ਭਾਗੀਦਾਰੀ ਦੇਖਣ ਨੂੰ ਮਿਲੇਗੀ। ਇਸੇ ਤਰ੍ਹਾਂ ਯੋਗ ਸਾਗਰਮਾਲਾ ਵਿੱਚ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਨਾਲ ਜੁੜੀਆਂ ਬੰਦਰਗਾਹਾਂ ‘ਤੇ ਯੋਗ ਪ੍ਰਦਰਸ਼ਨ ਹੋਵੇਗਾ। ਗ੍ਰਾਮੀਣ ਵਿਕਾਸ ਮੰਤਰਾਲੇ ਦੇ ਅੰਮ੍ਰਿਤ ਸਰੋਵਰ ਵੀ ਇਸ ਸਾਲ ਦੇ ਸਮਾਗਮ ਦਾ ਹਿੱਸਾ ਹੋਣਗੇ। ਸਿੱਖਿਆ ਮੰਤਰਾਲੇ, ਰੱਖਿਆ ਮੰਤਰਾਲੇ ਦੇ ਨਾਲ-ਨਾਲ ਭਾਰਤ ਸਰਕਾਰ ਦੇ ਹੋਰ ਪ੍ਰਮੁੱਖ ਮੰਤਰਾਲੇ ਵੀ ਇਸ ਉਤਸਵ ਦਾ ਹਿੱਸਾ ਹਨ। ਇਹ ਪੂਰੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਵੀ ਦਰਸਾਉਂਦਾ ਹੈ। ਇਹ ਵਿਚਾਰ ਸਪਸ਼ਟ ਰੂਪ ਨਾਲ ਇਹ ਦਰਸਾਉਂਦਾ ਹੈ ਕਿ ਆਈਡੀਵਾਈ ਹਰ ਕਿਸੇ ਦੇ ਲਈ ਉਤਸਵ ਹੈ ਅਤੇ ਸਾਡੇ ਵਿੱਚੋਂ ਹਰੇਕ ਨੇ ਆਪਣੀ ਭੂਮਿਕਾ ਨਿਭਾਉਣੀ ਹੈ।

ਗ੍ਰਾਮੀਣ ਪੱਧਰ ‘ਤੇ ਸਾਧਾਰਣ ਯੋਗ ਪ੍ਰੋਟੋਕੋਲ ਦਾ ਪਾਲਨ ਕੀਤਾ ਜਾਵੇਗਾ ਅਤੇ ਇਸ ਦੇ ਲਈ ਸਾਧਾਰਣ ਸੇਵਾ ਕੇਂਦਰਾਂ ਨੂੰ ਵੀ ਜੋੜਿਆ ਗਿਆ ਹੈ। ਰਾਸ਼ਟਰੀ ਆਯੁਸ਼ ਮਿਸ਼ਨ ਦੇ ਤਹਿਤ ਆਯੁਸ਼ ਸਿਹਤ ਅਤੇ ਸੰਪੂਰਨ ਸਿਹਤ ਕੇਂਦਰ ਵੀ ਸਾਧਾਰਣ ਯੋਗ ਪ੍ਰੋਟੋਕੋਲ ਦਾ ਪਾਲਨ ਕਰਨਗੇ। ਇਹ ਭਾਰਤ ਦੇ ਸਾਰੇ ਹੈਲਥ ਐਂਡ ਵੈਲਨੈੱਸ ਸੈਂਟਰਾਂ ‘ਤੇ ਹੋਵੇਗਾ। ਸੀਵਾਈਪੀ ਦਾ ਅਭਿਆਸ ਸਾਰੇ ਆਯੁਸ਼ ਸੁਵਿਧਾਵਾਂ ਜਿਵੇਂ ਅਕਾਦਮਿਕ ਸੰਸਥਾਵਾਂ, ਹਸਪਤਾਲਾਂ ਆਦਿ ਵਿੱਚ ਕੀਤਾ ਜਾਵੇਗਾ। ਹਰੇਕ ਰਾਜ ਦਾ ਇੱਕ ਆਯੁਸ਼ ਗ੍ਰਾਮ ਵੀ ਸੀਵਾਈਪੀ ਅਭਿਆਸ ਵਿੱਚ ਹਿੱਸਾ ਲਵੇਗਾ ਅਤੇ ਇਸ ਲਈ ਚੁਣੇ ਹੋਏ ਪਿੰਡਾਂ ਵਿੱਚ ਯੋਗ ਟ੍ਰੇਨਰ ਨਿਯੁਕਤ ਕੀਤੇ ਜਾ ਰਹੇ ਹਨ ਤਾਕਿ ‘‘ਸੰਪੂਰਣ ਯੋਗ ਗ੍ਰਾਮ’’ ਦਾ ਦਰਜਾ ਪ੍ਰਾਪਤ ਕੀਤਾ ਜਾ ਸਕੇ। ਇਸ ਦਾ ਅੰਤਿਮ ਉਦੇਸ਼ ਗ੍ਰਾਮੀਣ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ‘‘ਹਰ ਆਂਗਨ ਯੋਗ’’ ਦੇ ਟੀਚੇ (ਲਕਸ਼) ਨੂੰ ਹਾਸਲ ਕਰਨਾ ਹੈ। ਇਸ ਦੇ ਲਈ ਭਾਰਤ ਵਿੱਚ 2 ਲੱਖ ਤੋਂ ਵਧ ਪਿੰਡਾਂ ਵਿੱਚ ਲੋਕਾਂ ਨੂੰ ਕੌਮਨ ਯੋਗ ਪ੍ਰੋਟੋਕੋਲ (ਸੀਵਾਈਪੀ) ਵਿੱਚ ਟ੍ਰੇਂਡ ਕਰਨ ਦਾ ਪ੍ਰਾਵਧਾਨ ਕੀਤਾ ਗਿਆ ਹੈ।

ਇਸ ਵਰ੍ਹੇ, ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਿਊਯੌਰਕ ਵਿੱਚ ਸੰਯੁਕਤ ਰਾਸ਼ਟਰ ਹੈੱਡਕੁਆਟਰ ਵਿੱਚ ਯੋਗ ਪ੍ਰਦਰਸ਼ਨ ਦੀ ਅਗਵਾਈ ਕਰਨਗੇ। ਮੈਨੂੰ ਯਕੀਨ ਹੈ ਕਿ ਇਸ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਯੋਗ ਨੂੰ ਵੱਡਾ ਸਮਰਥਨ ਮਿਲੇਗਾ। ਨਾਲ ਹੀ, ਇਸ ਵਰ੍ਹੇ ਅੰਤਰਰਾਸ਼ਟਰੀ ਯੋਗ ਦਿਵਸ ਦਾ ਮੁੱਖ ਪ੍ਰੋਗਰਾਮ 21 ਜੂਨ ਨੂੰ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਹੋਵੇਗਾ। ਭਾਰਤ ਦੇ ਮਾਣਯੋਗ ਉਪ-ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਗੈਰੀਸਨ ਮੈਦਾਨ, ਜਬਲਪੁਰ ਵਿੱਚ ਸਮੂਹਿਕ ਯੋਗ ਪ੍ਰਦਰਸ਼ਨ ਦੀ ਅਗਵਾਈ ਕਰਨਗੇ। ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਭਾਈ ਪਟੇਲ, ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਆਯੁਸ਼ ਰਾਜ ਮੰਤਰੀ ਡਾ. ਮੁੰਜਪਾਰਾ ਮਹੇਂਦਰਭਾਈ ਅਤੇ ਹੋਰ ਪਤਵੰਤੇ ਵੀ ਇਸ ਵਿੱਚ ਸ਼ਾਮਲ ਹੋਣਗੇ।

ਜਿਵੇਂ-ਜਿਵੇਂ ਅਸੀਂ ਅੰਤਰਰਾਸ਼ਟਰੀ ਯੋਗ ਦਿਵਸ 2023 ਉਤਸਵ ਵੱਲ ਵਧ ਰਹੇ ਹਾਂ, ਹਰ ਮਿੰਟ, ਹਰ ਪਲ ਅਤੇ ਯੋਗ ਨਾਲ ਜੁੜਿਆ ਹਰ ਸਥਾਨ ਉੱਚ ਪੱਧਰ ਦਾ ਮਹੱਤਵ ਪ੍ਰਾਪਤ ਕਰ ਰਿਹਾ ਹੈ। ਆਈਡੀਵਾਈ 2023 ਨੂੰ ਸ਼ਾਨਦਾਰ ਤਰੀਕੇ ਨਾਲ ਸਫ਼ਲ ਬਣਾਉਣ ਲਈ ਸਾਡੇ ਵਿੱਚੋਂ ਹਰੇਕ ਨੂੰ ਇੱਕ ਭੂਮਿਕਾ ਨਿਭਾਉਣੀ ਹੈ। ਕੁਝ ਸਮਾਂ ਕੱਢੋ ਅਤੇ ਖੁਦ ਨੂੰ ਯੋਗ ਦੀ ਰੋਗ ਨਿਵਾਰਕ ਅਤੇ ਉਪਚਾਰਾਤਮਕ ਸ਼ਕਤੀ ਵਿੱਚ ਲੀਨ ਕਰ ਲਓ, ਜਿਹਾ ਕਿ ਮੈਂ ਖੁਦ ਹਰ ਰੋਜ਼ ਕਰਦਾ ਹਾਂ। ਮੇਰਾ ਯਕੀਨ ਮੰਨੋ, ਇਸ ਸਾਲ ਦਾ ਆਈਡੀਵਾਈ ਵਿਸ਼ੇਸ਼ ਹੈ ਕਿਉਂਕਿ ‘ਯੋਗ’ ਵਿੱਚ ‘‘ਵਸੂਧੈਵ ਕੁਟੁੰਬਕਮ’’ ਦੀ ਸ਼ਕਤੀ ਨਿਹਿਤ (ਸ਼ਾਮਲ) ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button