PunjabPunjabTop News

ਪਰਿਵਾਰ ਨੇ ਰੋਕਿਆ ਪੁਲਸ ਹੱਥੋਂ ਮਾਰੇ ਗਏ ਰਣਜੀਤ ਸਿੰਘ ਦਾ ਸਸਕਾਰ

ਗੁਰਦਾਸਪੁਰ ਵਿਖੇ ਪੁਲਿਸ ਐਨਕਾਊਂਟਰ ਵਿਚ ਮਾਰੇ ਗਏ ਰਣਜੀਤ ਸਿੰਘ ਦਾ ਬੀਤੇ ਦਿਨੀਂ ਪੋਸਟਮਾਰਟਮ ਕਰਾਇਆ ਗਿਆ ਜਿਸ ਮਗਰੋਂ ਅੱਜ ਉਸ ਦੀ ਲਾਸ਼ ਪਿੰਡ ਆਦੀਆ ਪਹੁੰਚੀ। ਰਣਜੀਤ ਸਿੰਘ ਦੀ ਲਾਸ਼ ਦੇਖ ਕੇ ਪੂਰੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਤੇ ਪਿੰਡ ਵਾਲਿਆਂ ਵਿਚ ਵੀ ਸੋਗ ਦੀ ਲਹਿਰ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਰਣਜੀਤ ਸਿੰਘ ਦੀ ਸਸਕਾਰ ਨਹੀਂ ਕਰਨਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।

ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡੀ ਇਹ ਵੀ ਮੰਗ ਹੈ ਕਿ ਜਿਹੜੇ ਐਨਕਾਊਂਟਰ ਹੁੰਦੇ ਹਨ ਜਾਂ ਝੂਠੇ ਮੁਕਾਬਲੇ ਹੁੰਦੇ ਹਨ ਉਹ ਬੰਦ ਹੋਣੇ ਚਾਹੀਦੇ ਹਨ। ਅੱਜ ਰਣਜੀਤ ਸਿੰਘ ਐਕਸ਼ਨ ਕਮੇਟੀ ਜੋ ਕਿ 16 ਮੈਂਬਰੀ ਕਮੇਟੀ ਹੈ, ਉਸ ਵੱਲੋਂ ਫੈਸਲਾ ਲਿਆ ਗਿਆ ਹੈ ਕਿ 9 ਮਾਰਚ ਨੂੰ ਡੀਸੀ ਦਫਤਰ ਦਾ ਘਿਰਾਓ ਕਰਨ ਲਈ 11 ਵਜੇ ਗੁਰੂ ਨਾਨਕ ਪਾਰਕ ਵਿਚ ਇਕੱਠ ਹੋਵੇ ਜਿਥੇ ਸਰਕਾਰ ਕੋਲੋਂ ਮੰਗਾਂ ਮੰਨਵਾਈਆਂ ਜਾਣਗੀਆਂ ਤੇ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਅੱਗੇ ਦਾ ਫੈਸਲਾ ਐਕਸ਼ਨ ਕਮੇਟੀ ਵੱਲੋਂ ਲਿਆ ਜਾਵੇਗਾ।

ਪਰਿਵਾਰ ਦਾ ਕਹਿਣਾ ਹੈ ਕਿ ਇਨਸਾਫ ਲੈਣ ਵਿਚ ਪਿੰਡ ਦੇ ਲੋਕਾਂ ਤੇ ਪੰਚਾਇਤ ਨੇ ਸਾਡਾ ਬਹੁਤ ਸਾਥ ਦਿੱਤਾ ਹੈ, ਜਿਸ ਕਰਕੇ ਇਹ ਪਿੰਡ ਇਕ ਮਿਸਾਲ ਬਣ ਗਿਆ ਹੈ ਤਾਂ ਜੋ ਅੱਗੇ ਤੋਂ ਕਿਸੇ ਵੀ ਨੌਜਵਾਨ ਨਾਲ ਅਜਿਹਾ ਨਾ ਹੋਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button