Breaking NewsD5 specialEntertainmentNews

ਪਰਿਵਾਰ ਤੋਂ ਬਾਅਦ ਹੁਣ Deepika Padukone ਦੀ Corona ਰਿਪੋਰਟ Positive

ਨਵੀਂ ਦਿੱਲੀ : ਬਾਲੀਵੁਡ ਸਟਾਰ ਦੀਪਿਕਾ ਪਾਦੁਕੋਣ ਕਥਿਤ ਤੌਰ ‘ਤੇ ਕੋਵਿਡ ਪੌਜ਼ੀਟਿਵ ਪਾਈ ਗਈ ਹੈ। ਹਾਲਾਂਕਿ ਇਸ ਸੰਬੰਧ ਵਿੱਚ ਅਦਾਕਾਰਾ ਵਲੋਂ ਵੀ ਕੋਈ ਆਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਬਾਲੀਵੁੱਡ ਇੰਡਸਟਰੀ ਦੇ ਟਰੈਕਰ ਰਮੇਸ਼ ਬਾਲਾ ਨੇ ਟਵੀਟ ਕੀਤਾ ਕਿ ‘ਦੀਪਿਕਾ ਪਾਦੁਕੋਣ ਦਾ ਕੋਰੋਨਾ ਟੈਸਟ ਪੌਜ਼ੀਟਿਵ ਆਇਆ ਹੈ। ਟਵੀਟ ਵਿੱਚ ਉਨ੍ਹਾਂ ਦੇ ਜ਼ਲਦ ਠੀਕ ਹੋਣ ਲਈ ਵੀ ਦੁਆਵਾਂ ਕੀਤੀਆਂ ਗਈਆਂ ਹਨ।

ਹੁਣੇ ਹੁਣੇ ਆਈ ਦਿੱਲੀ ਤੋਂ ਵੱਡੀ ਖੁਸ਼ਖਬਰੀ !ਮੁੱਖ ਮੰਤਰੀ ਨੇ ਕੀਤਾ ਅਜਿਹਾ ਐਲਾਨ! ਖੁਸ਼ੀ ‘ਚ ਪਾਏ ਲੋਕਾਂ ਨੇ ਭੰਗੜੇ !

ਖ਼ਬਰਾਂ ਦੀ ਮੰਨੀਏ ਤਾਂ ਪਿਛਲੇ ਦਿਨੀਂ ਉਹ ਆਪਣੇ ਪਰਿਵਾਰ ਨੂੰ ਮਿਲਣ ਬੈਂਗਲੁਰੂ ਗਈ ਸੀ। ਜਿਸ ਕਰਕੇ ਉਹ ਸੰਕਰਮਿਤ ਹੋ ਗਈ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਉਨ੍ਹਾਂ ਦੇ ਪਿਤਾ ਪ੍ਰਕਾਸ਼ ਪਾਦੁਕੋਣ, ਮਾਂ ਉਜੱਵਲਾ ਪਾਦੁਕੋਣ ਅਤੇ ਭੈਣ ਅਨੀਸ਼ਾ ਪਾਦੁਕੋਣ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ। ਦੀਪਿਕਾ ਦੇ ਪਿਤਾ ਨੂੰ ਬੈਗਲੁਰੂ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

ਲਓ ਕੱਢਤੀ ਕਿਸਾਨਾਂ ਨੇ ਬੀਜੇਪੀ ਦੀ ਫੂਕ,ਮੋਦੀ ਦੇ ਆਪਣੇ ਹਲਕੇ ‘ਚੋਂ ਮਿਲੀ ਕਰਾਰੀ ਹਾਰ, ਢਿੱਲੀਆਂ ਪਈਆਂ EVM ਮਸ਼ੀਨਾਂ

ਇਸ ਦੇ ਬਾਰੇ ’ਚ ਪ੍ਰਕਾਸ਼ ਪਾਦੁਕੋਣ ਦੇ ਕਰੀਬੀ ਦੋਸਤ ਅਤੇ ਪ੍ਰਕਾਸ਼ ਪਾਦੁਕੋਣ ਬੈਡਮਿੰਟਨ ਅਕੈਡਮੀ ਦੇ ਡਾਇਰੈਕਟਰ ਵਿਮਲ ਕੁਮਾਰ ਨੇ ਦੱਸਿਆ ਕਿ ‘10 ਦਿਨ ਪਹਿਲਾਂ, ਉਨ੍ਹਾਂ ਦੀ ਪਤਨੀ ਅਤੇ ਦੂਜੀ ਬੇਟੀ ਅਨੀਸ਼ਾ ਨੂੰ ਹਲਕੇ ਲੱਛਣ ਮਹਿਸੂਸ ਹੋਏ ਅਤੇ ਉਨ੍ਹਾਂ ਨੇ ਟੈਸਟ ਕਰਵਾਇਆ। ਸਭ ਦੀ ਰਿਪੋਰਟ ਪਾਜ਼ੇਟਿਵ ਆਈ’। ਵਿਮਲ ਕੁਮਾਰ ਨੇ ਅੱਗੇ ਦੱਸਿਆ ਕਿ ‘ਸਭ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਪਰ ਇਕ ਹਫ਼ਤਾ ਬੀਤਣ ਤੋਂ ਬਾਅਦ ਵੀ ਪ੍ਰਕਾਸ਼ ਦਾ ਬੁਖ਼ਾਰ ਘੱਟ ਨਹੀਂ ਹੋਇਆ। ਅਜਿਹੇ ’ਚ ਬੀਤੇ ਸ਼ਨੀਵਾਰ ਨੂੰ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਹੁਣ ਉਹ ਠੀਕ ਹਨ। ਉੱਧਰ ਉਨ੍ਹਾਂ ਦੇ ਪਤਨੀ ਅਤੇ ਧੀ ਘਰ ’ਚ ਹਨ। ਉਮੀਦ ਹੈ ਕਿ ਦੋ-ਤਿੰਨ ’ਚ ਪ੍ਰਕਾਸ਼ ਹਸਪਤਾਲ ਤੋਂ ਡਿਸਚਾਰਜ ਹੋ ਜਾਣਗੇ’।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button