Breaking NewsD5 specialNewsPunjab

ਅੰਮ੍ਰਿਤਸਰ ‘ਚ ਹਾਲਾਤ ਬੇਕਾਬੂ, ਪੰਜਾਬ ’73 ਨਵੇਂ ਮਾਮਲੇ 2 ਮੌਤਾਂ

ਅੰਮ੍ਰਿਤਸਰ : ਅਮ੍ਰਿਤਸਰ ‘ਚ ਕੋਰੋਨਾ ਬੇਕਾਬੂ ਹੁੰਦਾ ਨਜ਼ਰ ਆ ਰਿਹਾ ਹੈ। ਬੁੱਧਵਾਰ ਨੂੰ ਸ਼ਹਿਰ ‘ਚ ਕੋਰੋਨਾ ਦੇ 11 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਇੱਕ ਵਿਅਕਤੀ ਦੀ ਕੋਰੋਨਾ ਦੇ ਕਾਰਨ ਮੌਤ ਹੋ ਗਈ। ਨਵੇਂ ਮਾਮਲਿਆਂ ਨੂੰ ਮਿਲਾ ਕੇ ਅੰਮ੍ਰਿਤਸਰ ‘ਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ 527 ਹੋ ਗਈ। ਜਦੋਂ ਕਿ ਅੰਮ੍ਰਿਤਸਰ ‘ਚ ਹੀ ਇਸ ਬਿਮਾਰੀ ਦੇ ਕਾਰਨ ਹੁਣ ਤੱਕ 12 ਵਿਅਕਤੀ ਦਮ ਤੋੜ ਚੁੱਕੇ ਹਨ ਲਾਕਡਾਊਨ ਦੇ ਨਿਯਮਾਂ ‘ਚ ਢਿੱਲ ਤੋਂ ਬਾਅਦ ਸ਼ਹਿਰ ਦੀ ਹਾਲਤ ਹੋਰ ਵਿਗੜਦੀ ਜਾ ਰਹੀ ਹੈ ਅਤੇ ਪ੍ਰਸ਼ਾਸਨ ਦਾ ਢਿੱਲਾ ਰਵੱਈਆ ਲੋਕਾਂ ਦੀ ਜਾਨ ਦਾ ਦੁਸ਼ਮਣ ਬਣ ਰਿਹਾ ਹੈ।

ਸਵੇਰੇ ਸਵੇਰੇ ਸੁਣੋ ਬਹੁਤ ਵੱਡੀ ਖ਼ਬਰ | ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਵੱਡਾ ਝਟਕਾ | ਮਹਾਂ ਨਲਾਇਕੀ ਦਾ ਪਰਦਾਫਾਸ਼

ਹਾਲਾਂਕਿ ਸ਼ਹਿਰ ਦੇ 2 ਕੰਟੈਂਂਨਮੈਂਟ ਜੋਨ ‘ਚ ਪੁਲਿਸ ਨੇ ਥੋੜ੍ਹੀ ਸਖਤੀ ਜ਼ਰੂਰ ਕੀਤੀ ਹੈ ਪਰ ਬਾਕੀ ਸ਼ਹਿਰ ‘ਚ ਨਾ ਤਾਂ ਪੁਲਿਸ ਅਤੇ ਪ੍ਰਸ਼ਾਸਨ ਦੇ ਕਰਮਚਾਰੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਨਾ ਹੀ ਲੋਕ ਆਪਣੀ ਜ਼ਿੰਮੇਵਾਰੀ ਸਮਝ ਰਹੇ ਹਨ। ਲਿਹਾਜਾ ਸ਼ਹਿਰ ਵਿੱਚ ਕੰਟੈਨਮੈਂਟ ਜੋਨ ਦੀ ਗਿਣਤੀ ਵੱਧ ਸਕਦੀ ਹੈ। ਇਸ ‘ਚ ਬੁੱਧਵਾਰ ਨੂੰ ਪੰਜਾਬ ‘ਚ ਕੋਰੋਨਾ ਦੇ ਕੁਲ 73 ਮਾਮਲੇ ਰਿਪੋਰਟ ਕੀਤੇ ਗਏ। ਇਹਨਾਂ ਵਿਚੋਂ ਸਭ ਤੋਂ ਜ਼ਿਆਦਾ ਮਾਮਲੇ ਪਠਾਨਕੋਟ ‘ਚ ਸਾਹਮਣੇ ਆਏ ਹਨ।

🔴 LIVE | ਸ਼ਰਾਬ ਤੇ ਬੀਜ ਘੁਟਾਲੇ ਤੋਂ ਬਾਅਦ ਨਵਾਂ ਬਹੁਕਰੋੜੀ ਘੁਟਾਲਾ! ਵਿਵਾਦਾਂ ‘ਚ ਇਕ ਹੋਰ ਕਾਂਗਰਸੀ ਮੰਤਰੀ

ਜਿੱਥੇ 19 ਲੋਕ ਪੌਜ਼ੀਟਿਵ ਪਾਏ ਗਏ ਜਦੋਂ ਕਿ ਲੁਧਿਆਣਾ ‘ਚ 17,ਗੁਰਦਾਸਪੁਰ ਵਿੱਚ 13 ਪਟਿਆਲਾ ਅਤੇ ਸੰਗਰੂਰ ਵਿੱਚ 4 – 4, ਫਤਿਹਗੜ ਸਾਹਿਬ ਵਿੱਚ 3 ਅਤੇ ਬਰਨਾਲਾ ਅਤੇ ਕਪੂਰਥਲਾ ਵਿੱਚ ਇੱਕ – ਇੱਕ ਨਵੇਂ ਮਰੀਜਾਂ ਦੀ ਪੁਸ਼ਟੀ ਹੋਈ। ਜਲੰਧਰ ਵਿੱਚ ਬੁੱਧਵਾਰ ਨੂੰ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਪਰ ਇੱਕ ਮਰੀਜ ਦੀ ਮੌਤ ਹੋ ਗਈ। ਸੂਬੇ ‘ਚ ਹੁਣ ਤੱਕ ਕੋਰੋਨਾ ਦੇ 2880 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 2276 ਮਰੀਜ ਰਿਕਵਰ ਹੋ ਕੇ ਘਰ ਜਾ ਚੁੱਕੇ ਹਨ ਜਦੋਂ ਕਿ 58 ਲੋਕਾਂ ਦੀ ਮੌਤ ਹੋਈ ਹੈ ਅਤੇ 7 ਮਰੀਜ ਆਕਸੀਜਨ ਸਪੋਰਟ ‘ਤੇ ਰੱਖੇ ਗਏ ਹਨ ਜਦੋਂ ਕਿ 4 ਮਰੀਜ ਵੈਂਟੀਲੇਟਰ ‘ਤੇ ਹਨ। ਪੰਜਾਬ ‘ਚ ਹੁਣ ਤੱਕ ਕੁਲ 144467 ਲੋਕਾਂ ਦਾ ਕੋਰੋਨਾ ਟੈਸਟ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button