InternationalTop News

ਪਰਿਵਾਰਕ ਮੁੱਖ ਘਰ ’ਤੇ ਵਿਰਾਸਤੀ ਟੈਕਸ ਖ਼ਤਮ ਕਰਨ ਦਾ ਬੇਡਨੌਕ ਵਲੋਂ ਵਾਅਦਾ

ਬਰਤਾਨੀਆ ਦੀ ਕੰਜ਼ਰਵੇਟਿਵ ਪਾਰਟੀ ਦੀ ਆਗੂ ਕੇਮੀ ਬੇਡਨੌਕ ਨੇ ਵਾਅਦਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਸੱਤਾ ਵਿਚ ਆਉਣ ‘ਤੇ ਬੱਚਿਆਂ ਜਾਂ ਪੋਤੇ-ਪੋਤੀਆਂ ਨੂੰ ਵਿਰਾਸਤ ਵਿਚ ਦਿੱਤੇ ਜਾਣ ਵਾਲੇ ਪਰਿਵਾਰਕ ਮੁੱਖ ਘਰ ‘ਤੇ ਵਿਰਾਸਤੀ ਟੈਕਸ ਖ਼ਤਮ ਕਰ ਦਿੱਤਾ ਜਾਵੇਗਾ।ਬੇਡਨੌਕ ਵਲੋਂ ਬਰਮਿੰਘਮ ਵਿਚ ਕੰਜ਼ਰਵੇਟਿਵ ਪਾਰਟੀ ਦੀ ਕਾਨਫ਼ਰੰਸ ਦੌਰਾਨ ਐਲਾਨੀ ਯੋਜਨਾ ਤਹਿਤ ਆਮ ਵਿਰਾਸਤੀ ਟੈਕਸ-ਮੁਕਤ ਹੱਦ ਨੂੰ ਮੌਜੂਦਾ 3 ਲੱਖ 25 ਹਜ਼ਾਰ ਪੌਂਡ ਤੋਂ ਵਧਾ ਕੇ 5 ਲੱਖ ਪੌਂਡ ਪ੍ਰਤੀ ਵਿਅਕਤੀ ਕਰਨ ਦੀ ਤਜਵੀਜ਼ ਹੈ।
ਇਸ ਤਰ੍ਹਾਂ ਪਤੀ-ਪਤਨੀ ਜਾਂ ਸਿਵਲ ਸਾਥੀ ਮਿਲ ਕੇ ਮੁੱਖ ਘਰ ਤੋਂ ਇਲਾਵਾ 10 ਲੱਖ ਪੌਂਡ ਤੱਕ ਦੀ ਹੋਰ ਜਾਇਦਾਦ ਵੀ ਟੈਕਸ-ਮੁਕਤ ਆਪਣੇ ਵਾਰਸਾਂ ਲਈ ਛੱਡ ਸਕਣਗੇ।ਮੌਜੂਦਾ ਨਿਯਮਾਂ ਅਨੁਸਾਰ ਟੈਕਸ-ਮੁਕਤ ਹੱਦ ਤੋਂ ਉੱਪਰ ਆਉਣ ਵਾਲੀ ਵਿਰਾਸਤ ‘ਤੇ ਆਮ ਤੌਰ ‘ਤੇ 40 ਫ਼ੀਸਦੀ ਵਿਰਾਸਤੀ ਟੈਕਸ ਲੱਗਦਾ ਹੈ। ਮੁੱਖ ਘਰ ਬੱਚਿਆਂ ਜਾਂ ਪੋਤੇ-ਪੋਤੀਆਂ ਨੂੰ ਦੇਣ ‘ਤੇ ਕੁਝ ਸ਼ਰਤਾਂ ਅਧੀਨ ਵਾਧੂ ਛੋਟ ਮਿਲਦੀ ਹੈ ਪਰ ਬੇਡਨੌਕ ਦੀ ਨਵੀਂ ਤਜਵੀਜ਼ ਤਹਿਤ ਯੋਗ ਪਰਿਵਾਰਕ ਮੁੱਖ ਘਰ ਨੂੰ ਇਸ ਹੱਦ ਤੋਂ ਵੱਖ ਰੱਖ ਕੇ ਵਿਰਾਸਤੀ ਟੈਕਸ ਤੋਂ ਮੁਕਤ ਕਰਨ ਦੀ ਯੋਜਨਾ ਹੈ।
ਕੰਜ਼ਰਵੇਟਿਵਾਂ ਦਾ ਦਾਅਵਾ ਹੈ ਕਿ ਇਸ ਤਬਦੀਲੀ ਨਾਲ ਵਿਰਾਸਤੀ ਟੈਕਸ ਦੇ ਘੇਰੇ ਵਿਚ ਆਉਣ ਵਾਲੇ ਪਰਿਵਾਰਾਂ ਦੀ ਗਿਣਤੀ ਵਿਚ ਵੱਡੀ ਕਮੀ ਆਵੇਗੀ। ਬੇਡਨੌਕ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦਾ ਲੰਬੇ ਸਮੇਂ ਦਾ ਟੀਚਾ ਵਿਰਾਸਤੀ ਟੈਕਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਹੈ। ਹਾਲਾਂਕਿ, ਇਹ ਦੇਸ਼ ਦੀ ਵਿੱਤੀ ਸਥਿਤੀ ‘ਤੇ ਨਿਰਭਰ ਕਰੇਗਾ। ਦੂਜੇ ਪਾਸੇ, ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਮੁੱਖ ਘਰ ਨੂੰ ਪੂਰੀ ਤਰ੍ਹਾਂ ਟੈਕਸ-ਮੁਕਤ ਕਰਨ ਦਾ ਸਭ ਤੋਂ ਵੱਧ ਲਾਭ ਮਹਿੰਗੇ ਮਕਾਨਾਂ ਅਤੇ ਵੱਡੀ ਜਾਇਦਾਦ ਵਾਲੇ ਪਰਿਵਾਰਾਂ ਨੂੰ ਮਿਲ ਸਕਦਾ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button