ਪਤੀ ਨਾਲ Divorce ਤੋਂ ਬਾਅਦ ਮਹਿਲਾ ਨੇ ਆਪਣੇ ਮਤਰੇਏ ਸਹੁਰੇ ਨੂੰ ਬਣਾਇਆ ਹਮਸਫਰ
ਵਾਸ਼ਿੰਗਟਨ : ਵਿਆਹੁਤਾ ਜੀਵਨ ਸਫਲ ਨਾ ਹੋਣ ‘ਤੇ ਸਾਰੇ ਲੋਕ ਖੁਦ ਨੂੰ ਦੂਜਾ ਮੌਕਾ ਜ਼ਰੂਰ ਦਿੰਦੇ ਹਨ। ਯਾਨੀਕਿ ਉਹ ਫਿਰ ਤੋਂ ਆਪਣਾ ਘਰ ਵਸਾਉਂਦੇ ਹਨ। ਅਮਰੀਕਾ ਦੇ ਕੈਂਟੁਕੀ ਵਿੱਚ ਰਹਿਣ ਵਾਲੀ 31 ਸਾਲਾ ਦਾ ਐਰਿਕਾ ਕਵਿਗਲ ਨੇ ਵੀ ਇਹੀ ਕੀਤਾ, ਪਰ ਉਨ੍ਹਾਂ ਨੇ ਕਿਸੇ ਹੋਰ ਨੂੰ ਨਹੀਂ ਸਗੋਂ ਆਪਣੇ ਮਤਰੇਏ ਸਹੁਰੇ ਨੂੰ ਹੀ ਜੀਵਨਸਾਥੀ ਬਣਾ ਲਿਆ। ਕਵਿੱਗਲ ਦਾ ਆਪਣੇ ਪਤੀ ਜਸਟਿਨ ਟਾਵੇਲ ਨਾਲ ਤਲਾਕ ਹੋ ਗਿਆ ਸੀ , ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ 60 ਸਾਲ ਦੇ ਮਤਰੇਏ ਸਹੁਰੇ ਨਾਲ ਵਿਆਹ ਰਚਾ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ।
🔴LIVE | ਕਿਸਾਨਾਂ ਦੇ ਹੱਕ ’ਚ ਵੱਡਾ ਐਲਾਨ,ਮੋਦੀ ਕੋਲ ਲੱਗਿਆ ਚਿੱਠੀਆਂ ਦਾ ਢੇਰ,ਡਰੀ ਸਰਕਾਰ!ਕੱਢੇਗੀ ਕਿਸਾਨਾਂ ਦਾ ਹੱਲ?
31 ਸਾਲਾ ਮਹਿਲਾ ਨੇ ਪਤੀ ਨਾਲੋਂ ਰਿਸ਼ਤਾ ਟੁੱਟਣ ਤੋਂ ਬਾਅਦ ਆਪਣੇ 60 ਸਾਲ ਦੇ ਮਤਰੇਏ ਸਹੁਰੇ ਨਾਲ ਵਿਆਹ ਰਚਾ ਲਿਆ। ਹੈਰੋਡਸਬਰਗ ਦੀ ਰਹਿਣ ਵਾਲੀ ਐਰਿਕਾ ਕਵਿਗਲ ਦੇ ਵਿਆਹ ਮੌਕੇ ਉਸ ਦਾ ਮਤਰੇਆ ਸਹੁਰਾ ਜੇਫ ਕਵਿਗਲ ਇਕ ਰਸਮ ‘ਚ ਵੀ ਸ਼ਾਮਲ ਹੋਇਆ ਸੀ। ਇਸ ਮਹਿਲਾ ਦਾ 19 ਸਾਲ ਦੀ ਉਮਰ ਵਿਚ ਸਥਾਨਕ ਕਾਰਖਾਨੇ ਵਿਚ ਕੰਮ ਕਰਨ ਵਾਲੇ ਜਸਟਿਨ ਟਾਵੇਲ ਨਾਮ ਦੇ ਇਕ ਨੌਜਵਾਨ ਨਾਲ ਵਿਆਹ ਹੋਇਆ ਸੀ। ਜਸਟਿਨ ਨਾਲ ਵਿਆਹ ਤੋਂ ਬਾਅਦ ਦੋਹਾਂ ਦਾ ਇਕ ਬੱਚਾ ਵੀ ਹੋਇਆ ਪਰ ਆਪਸ ਵਿਚ ਵੱਧਦੇ ਝਗੜਿਆਂ ਕਾਰਨ 2011 ਤੋਂ ਉਹਨਾਂ ਦੇ ਸੰਬੰਧਾਂ ਵਿਚ ਦਰਾੜ ਆਉਣੀ ਸ਼ੁਰੂ ਹੋ ਗਈ ਸੀ।
-ਹੁਣੇ ਦਿੱਲੀ ਤੋਂ ਆਈ ਵੱਡੀ ਖੁਸ਼ਖਬਰੀ! ਹੱਕ ’ਚ ਆਇਆ ਅਦਾਲਤ ਦਾ ਵੱਡਾ ਫੈਸਲਾ ਬ,ਗੋ ਬਾਗ ਕਰਤੇ ਦੇਸ਼ ਦੇ ਲੋਕ
ਇਸ ਦੌਰਾਨ ਐਰਿਕਾ ਨੂੰ ਮਤਰੇਏ ਸਹੁਰੇ ਜੇਫ ਕਵਿਗਲ ਨੇ ਕਾਫੀ ਸਹਾਰਾ ਦਿੱਤਾ। ਸਾਲ 2017 ਵਿਚ ਐਰਿਕਾ ਅਤੇ ਜਸਟਿਨ ਵੱਖ ਹੋ ਗਏ ਮਤਲਬ ਦੋਹਾਂ ਦਾ ਤਲਾਕ ਹੋ ਗਿਆ। ਇਸ ਮਗਰੋਂ ਸਹੁਰੇ ਨੇ ਐਰਿਕਾ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ। ਕੁਝ ਸਮੇਂ ਬਾਅਦ ਉਮਰ ਵਿਚ 29 ਸਾਲ ਦਾ ਫਰਕ ਹੋਣ ਦੇ ਬਾਵਜੂਦ ਦੋਵੇਂ ਪਤੀ-ਪਤਨੀ ਬਣ ਗਏ। ਵਿਆਹ ਦੇ ਇਕ ਸਾਲ ਦੇ ਅੰਦਰ ਹੀ 2018 ਵਿਚ ਐਰਿਕਾ ਨੇ ਇਕ ਬੇਟੀ ਨੂੰ ਵੀ ਜਨਮ ਦਿੱਤਾ। ਹੁਣ ਦੋਵੇਂ ਬੱਚੇ ਆਪਣੀ ਮਾਂ ਨਾਲ ਰਹਿੰਦੇ ਹਨ। ਉਮਰ ਵਿਚ ਫਰਕ ਹੋਣ ਦੇ ਬਾਵਜੂਦ ਇਸ ਜੋੜੇ ਨੇ ਆਪਸੀ ਸੰਬੰਧਾਂ ਨੂੰ ਲੈ ਕੇ ਖੁਸ਼ੀ ਜਤਾਈ। ਐਰਿਕਾ ਨੇ ਕਿਹਾ ਕਿ ਮੈਂ ਜਸਟਿਨ ਦੀ ਭੈਣ ਦੇ ਮਾਧਿਅਮ ਨਾਲ ਜੇਫ ਨੂੰ ਜਾਣਦੀ ਸੀ।
BREAKING-ਮਹਿਲਾਂ ਅਕਾਲੀ ਲੀਡਰ ਦੇ ਘਰ ਪੁਲਿਸ ਨੇ ਮਾਰੀ ਰੇਡ!ਫੇਰ ਮਿਲਿਆ ਅਜਿਹਾ ਸਮਾਨ!ਦੇਖ ਪੁਲਿਸ ਦੇ ਵੀ ਉੱਡੇ ਹੋਸ਼
ਜਦੋਂ ਉਹਨਾਂ ਨੇ ਮੁਸ਼ਕਲ ਸਮੇਂ ਵਿਚ ਮੈਨੂੰ ਸਹਾਰਾ ਦਿੱਤਾ ਉਦੋਂ ਮੈਂ ਸੋਚਿਆ ਕਿ ਉਹ ਮੇਰੇ ਜੀਵਨਸਾਥੀ ਹੋ ਸਕਦੇ ਹਨ। ਐਰਿਕਾ ਨੇ ਕਿਹਾ ਕਿ ਜੇਫ ਦਾ ਦਿਲ ਹਾਲੇ ਵੀ ਜਵਾਨ ਹੈ ਜਦਕਿ ਮੈਂ ਉਹਨਾਂ ਨਾਲੋਂ ਵੱਡੀ ਉਮਰ ਦੀ ਲੱਗਦੀ ਹਾਂ। ਐਰਿਕਾ ਦੇ ਪਹਿਲੇ ਪਤੀ ਜਸਟਿਨ ਨੇ ਵੀ ਦੂਜਾ ਵਿਆਹ ਕਰਾ ਲਿਆ ਹੈ। ਇਹ ਦੋਵੇਂ ਆਪਣੇ ਪਹਿਲੇ ਬੇਟੇ ਦੀ ਕਸਟਡੀ ਨੂੰ ਸ਼ੇਅਰ ਕਰਦੇ ਹਨ। ਇਹ ਦੋਵੇਂ ਪਰਿਵਾਰ ਵੱਖੋ-ਵੱਖ ਘਰਾਂ ਵਿਚ ਰਹਿੰਦੇ ਹਨ। ਜੇਫ ਨੇ ਕਿਹਾ ਕਿ ਉਹਨਾਂ ਨੂੰ ਐਰਿਕਾ ਵਿਚ ਆਪਣੀ ਪਹਿਲੀ ਪਤਨੀ ਦਿਸਦੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਦੋਵੇਂ ਇਕ-ਦੂਜੇ ਨਾਲ ਬਹੁਤ ਖੁਸ਼ ਹਾਂ। ਅਸੀਂ ਹਰ ਸਮੇਂ ਦਾ ਆਨੰਦ ਲੈ ਰਹੇ ਹਾਂ। ਅਸੀਂ ਉਮਰ ਦੇ ਫਰਕ ‘ਤੇ ਕਦੇ ਧਿਆਨ ਨਹੀਂ ਦਿੱਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.