ਪਤੀ ਦੀ ਮੌਤ ਤੋਂ ਬਾਅਦ ਇਕੱਲਿਆਂ ਹੀ ਘੜੇ ਵੇਚ ਕੇ ਕਰ ਰਹੀ ਹੈ ਗੁਜ਼ਾਰਾ
ਮਾਨਸਾ : ਮਿਹਨਤ ਸਫ਼ਲਤਾ ਦਾ ਦੂਜਾ ਰੂਪ ਹੈ ਜਿੱਥੇ ਲੋਕ ਇਕੱਲੇ ਰਹਿਣ ਤੋਂ ਡਰਦੇ ਹਨ ਉੱਥੇ ਹੀ ਜੇਕਰ ਗੱਲ ਮਾਨਸਾ ਦੇ ਪਿੰਡ ਨੰਦਗੜ੍ਹ ਦੀ ਕੀਤੀ ਜਾਵੇ ਤਾਂ ਉੱਥੋਂ ਦੀ ਇਕ ਔਰਤ ਪਰਮੇਸ਼ਵਰੀ ਜੋ ਇਕੱਲਿਆਂ ਹੀ ਕਈ ਸਾਲਾਂ ਤੋਂ ਘੜੇ ਵੇਚ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ। ਪਰਮੇਸ਼ਵਰੀ ਦੇ ਪਤੀ ਦੀ ਮੌਤ ਅਟੈਕ ਕਾਰਨ 16 ਸਾਲ ਪਹਿਲਾਂ ਹੋ ਚੁੱਕੀ ਹੈ। ਇਕੱਲਿਆਂ ਹੀ ਘੜੇ ਵੇਚ ਕੇ ਮਿਹਨਤ ਅਤੇ ਜਜ਼ਬੇ ਦੀ ਮਿਸਾਲ ਪੈਦਾ ਕੀਤੀ ਹੈ।
🔴LIVE| ਪਾਰਲੀਮੈਂਟ ‘ਚ ਪਹੁੰਚੇ ਟਰੈਕਟਰ! ਮਾਹੌਲ ਗਰਮ ! ਭਾਜਪਾ ਆਗੂ ਦੇ ਪਾੜੇ ਕੱਪੜੇ ! ਡਰੀ ਸਰਕਾਰ,ਕਾਨੂੰਨ ਹੋਣਗੇ ਰੱਦ?
ਜਿੱਥੇ ਲੋਕ ਆਪਣੇ ਆਪ ਨੂੰ ਇਕੱਲਾ ਸਮਝ ਕੇ ਖ਼ੁਦਕੁਸ਼ੀ ਤੱਕ ਕਰ ਲੈਂਦੇ ਹਨ ਉੱਥੇ ਹੀ ਮਾਨਸਾ ਦੇ ਪਿੰਡ ਨੰਦਗੜ੍ਹ ਦੀ ਇੱਕ ਔਰਤ ਖ਼ੁਦ ਰੇਹੜਾ ਚਲਾ ਕੇ ਵੱਖ ਵੱਖ ਪਿੰਡਾਂ ਵਿਚ ਘੜੇ ਵੇਚ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ। ਜਾਣਕਾਰੀ ਦਿੰਦਿਆਂ ਪਰਮੇਸ਼ਵਰੀ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਸੋਲ਼ਾਂ ਸਾਲ ਪਹਿਲਾਂ ਦਿਲ ਦਾ ਦੌਰਾ ਪੈਣ ਨਾਲ ਹੋ ਗਈ ਸੀ।ਕੋਈ ਬੱਚਾ ਨਾ ਹੋਣ ਕਾਰਨ ਇਕ ਲੜਕੀ ਗੋਦ ਲਈ ਜਿਸ ਦੇ ਵਿਆਹ ਲਈ ਪਿੰਡ ਨੇ ਸਹਿਯੋਗ ਦਿੱਤਾ।
ਸਵੇਰੇ-ਸਵੇਰੇ ਡੱਲੇਵਾਲ ਦਾ ਵੱਡਾ ਬਿਆਨ ਤੋਮਰ ਨੂੰ ਦਿੱਤਾ ਠੋਕਵਾਂ ਜਵਾਬ! D5 Channel Punjabi
ਉਨ੍ਹਾਂ ਕਿਹਾ ਕਿ ਉਸ ਦਿਨ ਤੋਂ ਇਕੱਲਿਆਂ ਹੀ ਲੜਕੀ ਦਾ ਪਾਲਣ ਪੋਸ਼ਣ ਕੀਤਾ ਅਤੇ ਉਸ ਦਾ ਵਿਆਹ ਕੀਤਾ ਉਸ ਪਿੱਛੋਂ ਦੋ ਟਾਈਮ ਦੀ ਰੋਟੀ ਖਾਣ ਲਈ ਮਿਹਨਤ ਮਜ਼ਦੂਰੀ ਕਰ ਰਹੀ ਹਾਂ।ਉਨ੍ਹਾਂ ਕਿਹਾ ਕਿ ਜਿਸ ਦਿਨ ਕੋਈ ਵੀ ਘੜਾ ਨਹੀਂ ਵਿਕਦਾ ਉਸ ਦਿਨ ਪਿੰਡ ਵਿੱਚੋਂ ਕੋਈ ਕੁਝ ਖਾਣ ਲਈ ਦੇ ਜਾਂਦਾ ਹੈ।ਪਰਮੇਸ਼ਵਰੀ ਅਤੇ ਪਿੰਡ ਵਾਸੀਆਂ ਨੇ ਪਰਿਵਾਰ ਦੀ ਮਦਦ ਲਈ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਗੁਹਾਰ ਲਗਾਈ ਹੈ।ਉਹਨਾਂ ਕਿਹਾ ਕਿ ਉਹ ਖ਼ੁਦ ਰੇੜਾ ਚਲਾ ਕੇ ਦੋ ਤਿੰਨ ਪਿੰਡਾਂ ਵਿੱਚ ਘੜੇ ਵੇਚ ਕੇ ਆਪਣਾ ਗੁਜ਼ਾਰਾ ਚਲਾ ਰਹੀ ਹਾਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.