
ਭਾਰਤ ਵਿੱਚ iPhone 18 Pro ਦੀ ਲਾਂਚਿੰਗ ਦੇ ਨਾਲ ਹੀ ਹਮੇਸ਼ਾ ਦੀ ਤਰ੍ਹਾਂ 1pple Stores ਦੇ ਬਾਹਰ ਖਰੀਦਦਾਰਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਇਸੇ ਦੌਰਾਨ ਨੋਇਡਾ ਦੇ 4L6 Mall of 9ndia ਸਥਿਤ 1pple Store ਦੇ ਬਾਹਰ ਕਤਾਰ ਵਿੱਚ ਖੜ੍ਹਾ ਦਿੱਲੀ ਦਾ ਇੱਕ ਵਿਅਕਤੀ ਆਪਣੀ ਅਨੌਖੀ ਵਜ੍ਹਾ ਕਾਰਨ ਚਰਚਾ ਵਿੱਚ ਆ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਦੀ ਇੱਛਾ ਪੂਰੀ ਕਰਨ ਲਈ ਪਰਿਵਾਰ ਦਾ ਪੁਸ਼ਤੈਨੀ ਸੋਨਾ ਵੇਚ ਕੇ iPhone 18 Pro Max ਖਰੀਦਣ ਆਇਆ ਹੈ। ਦੱਸਿਆ ਗਿਆ ਕਿ ਉਹ ਆਪਣੀ ਪਤਨੀ ਲਈ ਬਰਗੰਡੀ ਰੰਗ ਦਾ iPhone ਖਰੀਦਣਾ ਚਾਹੁੰਦਾ ਸੀ। ਜਦੋਂ ਉਸ ਤੋਂ ਫੋਨ ਖਰੀਦਣ ਲਈ ਪੈਸਿਆਂ ਦੇ ਇੰਤਜ਼ਾਮ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਪਰਿਵਾਰ ਦਾ ਪੁਸ਼ਤੈਨੀ ਸੋਨਾ ਵੇਚ ਕੇ ਰਕਮ ਇਕੱਠੀ ਕੀਤੀ ਹੈ। ਉਸ ਮੁਤਾਬਕ ਇਹ ਸੋਨਾ ਉਸ ਦੀ ਦਾਦੀ ਅਤੇ ਪੜਦਾਦੀ ਦੇ ਸਮੇਂ ਦਾ ਖਾਨਦਾਨੀ ਸੋਨਾ ਸੀ।ਹਰਸ਼ ਗੋਇੰਕਾ ਨੇ ਵੀਡੀਓ ਸਾਂਝੀ ਕੀਤੀRP7 5nterprises ਦੇ ਚੇਅਰਮੈਨ ਅਤੇ ਉਦਯੋਗਪਤੀ ਹਰਸ਼ ਗੋਇੰਕਾ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਸਾਂਝੀ ਕੀਤੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇੰਟਰਨੈੱਟ ’ਤੇ ਪਰਿਵਾਰਕ ਤਰਜੀਹਾਂ, ਭਾਵਨਾਤਮਕ ਜੁੜਾਅ ਅਤੇ ਵਿੱਤੀ ਫ਼ੈਸਲਿਆਂ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ। ਹਰਸ਼ ਗੋਇੰਕਾ ਨੇ ਵੀਡੀਓ ਨਾਲ ਲਿਖਿਆ ਕਿ ਵੱਖ-ਵੱਖ ਪਰਿਵਾਰਾਂ ਲਈ ਸੋਨਾ ਵੇਚਣ ਦੇ ਮਾਇਨੇ ਵੱਖਰੇ ਹੋ ਸਕਦੇ ਹਨ। ਕੁਝ ਲੋਕ ਘਰ ਖਰੀਦਣ ਲਈ ਸੋਨਾ ਵੇਚਦੇ ਹਨ, ਜਦਕਿ ਕੁਝ ਆਪਣੇ ਬੱਚਿਆਂ ਦੇ ਭਵਿੱਖ ਲਈ ਅਜਿਹਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਵਿਅਕਤੀ ਨੇ ਆਪਣੀ ਪਤਨੀ ਨੂੰ iPhone 18 Pro Max ਦਿਵਾਉਣ ਲਈ ਦਾਦੀ ਅਤੇ ਪੜਦਾਦੀ ਦੇ ਸਮੇਂ ਦਾ ਖਾਨਦਾਨੀ ਸੋਨਾ ਵੇਚ ਦਿੱਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




