Breaking NewsD5 specialNewsPoliticsPunjab

ਪਟਿਆਲੇ ਦੀ ਲੋਕ ਸਭਾ ਸੀਟ ਤੋਂ ਪ੍ਰਨੀਤ ਕੌਰ ‘ਆਊਟ’! ਰਾਹੁਲ ਗਾਂਧੀ ਦਾ ਖ਼ਾਸ, ਮੁੱਖ ਮੰਤਰੀ ਲਈ ਮੁਸੀਬਤ ! (ਵੀਡੀਓ)

ਇੰਝ ਲੱਗਦੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਪਾਰਟੀ ਧੜੇਬੰਦੀਆਂ ਦਾ ਸ਼ਿਕਾਰ ਹੋ ਜਾਵੇਗੀ। ਇਕ ਪਰਿਵਾਰ ਇਕ ਟਿਕਟ ਦਾ ਫਾਰਮੂਲਾ ਸ਼ਾਇਦ ਕਾਂਗਰਸ ਨੂੰ ਰਾਸ ਨਹੀਂ ਆ ਰਿਹਾ, ਜਿਥੇ ਕੈਪਟਨ ਦੇ ਸ਼ਹਿਰ ਪਟਿਆਲਾ ਤੋਂ ਮੁੱਖ ਮੰਤਰੀ ਪਤਨੀ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਟਿਕਟ ਦੀ ਦਾਅਵੇਦਾਰ ਮੰਨੀ ਜਾ ਰਹੀ ਹੈ। ਉਥੇ ਹੀ ਹੁਣ ਨਾਭਾ ਦੇ ਅਮਲੋਹ ਤੋਂ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਵੀ ਆਪਣੀ ਦਾਅਵੇਦਾਰੀ ਠੋਕ ਦਿੱਤੀ ਹੈ। ਆਪਣੀ ਸਰਕਾਰ ਵੱਲੋਂ ਅਧਿਆਪਕਾਂ ‘ਤੇ ਹੋਏ ਲਾਠੀਚਾਰਜ ਦੀ ਐਮਐਲਏ ਕਾਕਾ ਰਣਦੀਪ ਸਿੰਘ ਨੇ ਨਿਖੇਧੀ ਕੀਤੀ ਹੈ ਕਿ ਮਸਲਾ ਪਿਆਰ ਨਾਲ ਸੁਲਝਾਉਣਾ ਚਾਹੀਦੈ ਨਾ ਕਿ ਡਾਂਗ ਨਾਲ।

Read Also ਕਾਂਗਰਸ ਨੂੰ ਜਨਤਾ ਨੇ ਸੌਂਪੀ ਹੈ ਜਿੰਮੇਵਾਰੀ : ਰਾਹੁਲ ਗਾਂਧੀ

ਸਵਾਲ ਜਦੋਂ ਨਸ਼ਿਆਂ ਬਾਰੇ ਉੱਠਦੈ ਤਾਂ ਜਵਾਬ ਵੀ ਮਜਬੂਰੀ ਵੱਸ ਹੁੰਦਾ ਹੈ ਐਮਐਲਏ ਸਾਬ੍ਹ ਦਾ ਕਹਿਣੈ ਕਿ ਨਸ਼ਿਆਂ ਬਾਰੇ ਸਹੁੰ ਵੀ ਕੈਪਟਨ ਸਾਬ੍ਹ ਨੇ ਖਾਧੀ ਸੀ, ਇਸ ਲਈ ਸਵਾਲ ਵੀ ਉਹਨਾਂ ਨੂੰ ਕਰਨਾ ਬਣਦਾ ਹੈ। ਖ਼ੈਰ, ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਉਹਨਾਂ ਦੇ ਪਿਤਾ ਇੰਦਰਜੀਤ ਸਿੰਘ ਜ਼ੀਰਾ ਵੀ ਟਿਕਟ ਲਈ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ। ਨਵਜੋਤ ਸਿੱਧੂ ਦੀ ਪਤਨੀ ਵੀ ਚੰਡੀਗੜ੍ਹ ਤੋਂ ਟਿਕਟ ਦੀ ਆਸ ਰੱਖਦੀ ਹੈ। ਏਸੇ ਤਰ੍ਹਾਂ ਕੁਝ ਹੋਰ ਕਾਂਗਰਸੀ ਵਿਧਾਇਕ ਵੀ ਆਪਣੇ ਚਹੇਤਿਆਂ ਨੂੰ ਟਿਕਟ ਦਿਵਾਉਣ ਦੇ ਮੂਡ ਵਿੱਚ ਨੇ। ਅਜਿਹੇ ਵਿੱਚ ਪਰਿਵਾਰਵਾਦ ਦੇ ਖ਼ਿਲਾਫ਼ ਝੰਡਾ ਚੁੱਕਣ ਵਾਲੀ ਪਾਰਟੀ ਹੁਣ ਖ਼ੁਦ ਪਰਿਵਾਰਵਾਦ ਦੇ ਮੋਹ ਵਿੱਚ ਡੁੱਬਦੀ ਵਿਖਾਈ ਦੇ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button