PunjabTop News

ਸੇਵਾ ਮੁਕਤ ਅਧਿਕਾਰੀਆਂ ਕਰਮਚਾਰੀਆਂ ਦੇ ਜਨਮ ਦਿਨ ਮਨਾਏ ਗਏ

ਪਟਿਆਲਾ : ਜਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਦੇ ਸੇਵਾ ਮੁਕਤ ਅਧਿਕਾਰੀਆਂ/ਕਰਮਚਾਰੀਆਂ ਦੇ ਜਨਮ ਦਿਨ ਹਰ ਮਹੀਨੇ ਮਨਾਏ ਜਾਇਆ ਕਰਨਗੇ। ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਸੈਣੀ ਨੇ ਐਲਾਨ ਕੀਤਾ ਹੈ ਕਿ ਹਰ ਮਹੀਨੇ ਹੋਣ ਵਾਲੀ ਮੀਟਿੰਗ ਵਿੱਚ ਉਸ ਮਹੀਨੇ ਜਿਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦੇ ਜਨਮ ਦਿਨ ਹੋਣਗੇ ਉਨ੍ਹਾਂ ਦੀ ਖ਼ੁਸ਼ੀ ਵਿੱਚ ਕੇਕ ਕੱਟਿਆ ਜਾਵੇਗਾ। ਇਸ ਲੜੀ ਵਿੱਚ ਅੱਜ ਸਾਬਕਾ ਲੋਕ ਸੰਪਰਕ ਅਧਿਕਾਰੀ ਉਜਾਗਰ ਸਿੰਘ ਅਤੇ ਵਜ਼ੀਰ ਸਿੰਘ ਦੇ ਜਨਮ ਦਿਨ ਕੇਕ ਕੱਟ ਕੇ ਮਨਾਏ ਗਏ।

Nihang Singh ਤੇ ਈਸਾਈ ਭਾਈਚਾਰੇ ‘ਚ ਖੜਕੀ, ਸੜਕਾਂ ਜਾਮ, ਵਾਹਨਾਂ ਦੀ ਭੰਨਤੋੜ || D5 Channel Punjabi

ਇਸ ਮੀਟਿੰਗ ਵਿੱਚ ਅਮਰਜੀਤ ਸਿੰਘ ਵੜੈਚ ਸਾਬਕਾ ਸਟੇਸ਼ਨ ਡਾਇਰੈਕਟਰ ਆਲ ਇੰਡੀਆ ਰੇਡੀਓ ਪਟਿਆਲਾ, ਸੁਰਜੀਤ ਸਿੰਘ ਸੈਣੀ ਅਤੇ ਜੈ ਕਿਸ਼ਨ ਦੋਵੇਂ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ, ਪਰਮਜੀਤ ਕੌਰ ਅਤੇ ਅਸ਼ੋਕ ਸ਼ਰਮਾ ਸਾਬਕਾ ਏ.ਪੀ.ਆਰ.ਓ., ਨਰਾਤਾ ਸਿੰਘ ਸਿੱਧੂ, ਨਵਲ ਕਿਸ਼ੋਰ, ਜੀ.ਆਰ.ਕੁਮਰਾ, ਗੁਰਪਤਾਪ ਸਿੰਘ, ਵੀਨਾ ਕੁਮਾਰੀ,  ਅਤੇ ਪਰਮਜੀਤ ਸਿੰਘ ਸ਼ਾਮਲ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button