Breaking NewsD5 specialNewsPunjabTop News

ਪਟਿਆਲਾ ਦੇ ਸਰਕਾਰੀ ਹਸਪਤਾਲ ‘ਚ ਬਲੈਕ ਫੰਗਸ ਨਾਲ  2 ਲੋਕਾਂ ਦੀ ਮੌਤ

ਪਟਿਆਲਾ : ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਬਲੈਕ ਫੰਗਸ ਦੇ ਕਾਰਨ 2 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪਟਿਆਲਾ ਦੇ ਮੈਡੀਕਲ ਸੁਪਰਡੈਂਟ ਹਰਨਾਮ ਸਿੰਘ ਰੇਖੀ ਨੇ ਦੱਸਿਆ ਕਿ ਘੱਟ ਇਮਿਊਨਟੀ ਵਾਲੇ ਮਰੀਜ਼ਾਂ ਲਈ ਇਹ ਬੀਮਾਰੀ ਇਕ ਸ਼ਰਾਪ ਹੈ। ਜੇਕਰ ਤੁਰੰਤ ਇਸ ਬੀਮਾਰੀ ਦਾ ਇਲਾਜ ਨਾ ਸ਼ੁਰੂ ਕੀਤਾ ਜਾਵੇ ਤਾਂ ਇਸ ’ਚ ਮੌਤ ਦਰ 80 ਫ਼ੀਸਦੀ ਹੈ।

ਹੋਰ ਲਵੋ ਕਿਸਾਨਾਂ ਨਾਲ ਪੰਗਾ,ਆਹ ਦੇਖੋ ਚਲਦੀ ਗੱਡੀ ਚੋਂ ਬਾਹਰ ਕੱਢਲਿਆ MLA!ਬੱਸ ਫੇਰ ਕਰਤਾ ਉਹੀ ਕੰਮ!

ਉਨ੍ਹਾਂ ਕਿਹਾ ਕਿ ਇਸ ਬੀਮਾਰੀ ਨਾਲ ਜ਼ਿਆਦਾਤਰ ਉਹ ਵਿਅਕਤੀ ਪੀੜਿਤ ਹੁੰਦਾ ਹੈ, ਜਿਸ ਨੂੰ ਸ਼ੂਗਰ, ਬੀ. ਪੀ., ਕਿਡਨੀ ਖ਼ਰਾਬ ਹੋਵੇ, ਇਮਿਊਨਿਟੀ ਸਿਸਟਮ ਜ਼ਿਆਦਾ ਕਮਜ਼ੋਰ ਅਤੇ ਕੈਂਸਰ ਵਰਗੀ ਬੀਮਾਰੀ ਹੋਵੇ। ਇਹ ਬੀਮਾਰੀ ਨੱਕ ’ਤੇ ਹਮਲਾ ਕਰਦੀ ਹੈ। ਉਸ ਤੋਂ ਬਾਅਦ ਸਰੀਰ ਦੇ ਬਾਕੀ ਹਿੱਸਿਆਂ ’ਚ ਦਾਖ਼ਲ ਹੋ ਜਾਂਦੀ ਹੈ। ਇਸ ਬੀਮਾਰੀ ਨਾਲ ਹੱਡੀਆਂ ਵੀ ਗਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਇਹ ਦਿਮਾਗ ’ਤੇ ਵੀ ਅਟੈਕ ਕਰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button