ਪਟਿਆਲਾ ਦੀਆਂ ਤਿੰਨ ਸਖਸ਼ੀਅਤਾਂ ਨੂੰ ਮਿਲਿਆ ਪਦਮ ਐਵਾਰਡ
ਪਟਿਆਲਾ : ਬਹੁਤ ਰਾਜਾ ‘ਚ ਆਪਣਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਹਰ ਸਾਲ ਭਾਰਤ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ। ਇਨ੍ਹਾਂ ਸਨਮਾਨਾਂ ‘ਚ ਪਦਮ ਵਿਭੂਸ਼ਣ, ਪਦਮ ਭੂਸ਼ਣ, ਪਦਮ ਸ਼੍ਰੀ ਸਨਮਾਨ ਦਿੱਤੇ ਜਾਂਦੇ ਹਨ। ਇਨ੍ਹਾਂ ਪੁਰਸਕਾਰਾਂ ਨੂੰ ਲੈ ਕੇ ਸ਼ਾਹੀ ਸ਼ਹਿਰ ਪਟਿਆਲਾ ਇਸ ਬਾਰ ਭਾਗਸ਼ਾਲੀ ਰਿਹਾ ਕਿਉਂਕਿ ਇਸ ਬਾਰ ਇਸ ਵਾਰ ਤਿੰਨ ਵੱਡੇ ਸਨਮਾਨ ਪਟਿਆਲਾ ਦੇ ਹਿੱਸੇ ਆਏ ਹਨ। ਇਸ ਬਾਰ ਪਟਿਆਲਾ ਤੋਂ ਰਾਜਨੀਤੀ ਨਾਲ ਸਬੰਧਿਤ ਤਰਲੋਚਨ ਸਿੰਘ ਨੂੰ ਪਦਮ ਭੂਸ਼ਣ ਦਿੱਤਾ ਗਿਆ ਹੈ।
ਹੁਣੇ-ਹੁਣੇ ਆਈ ਵੱਡੀ ਖ਼ਬਰ,ਕਿਸਾਨਾ ‘ਤੇ ਪੁਲਿਸ ਹੋਈ ਆਹਮੋ ਸਾਹਮਣੇ!
ਤਰਲੋਚਨ ਸਿੰਘ ਮੈਂਬਰ ਪਾਰਲੀਮੈਂਟ ਰਹੇ ਹਨ। ਨਾਲ ਹੀ ਤਰਲੋਚਨ ਸਿੰਘ 2003 ਤੋਂ 2006 ਤੱਕ ਅਲਪ ਸੰਖਿਅਕ ਦੇ ਚੇਅਰਮੈਨ ਵੀ ਰਹੇ ਹਨ ਅਤੇ ਰਾਸ਼ਟਰੀ ਮਾਨਵ ਅਧਿਕਾਰ ਕਮਿਸ਼ਨ ਦੇ ਮੈਂਬਰ ਵੀ ਰਹੇ ਹਨ। ਨਾਲ ਹੀ ਡਾਕਟਰ ਆਰਐਲ ਮਿੱਤਲ ਨੂੰ ਪਦਮ ਸ੍ਰੀ ਨਾਲ ਨਿਵਾਜਿਆ ਜਾਵੇਗਾ। ਡਾ. ਆਰ.ਐਲ ਮਿੱਤਲ ਪਹਿਲਾ ਵੀ ਰਾਸਟਰੀ ਐਵਾਰਡ ਲੈ ਚੁੱਕੇ ਹਨ। ਡਾ.ਆਰ.ਐਲ ਮਿੱਤਲ ਹੱਡੀਆਂ ਦੇ ਮਾਹਿਰ ਡਾਕਟਰ ਹਨ। ਦੱਸ ਦਈਏ ਕਿ ਡਾ.ਆਰ.ਐਲ ਮਿੱਤਲ ਸਰਕਾਰੀ ਕਾਲਜ਼ ਦੇ ਪ੍ਰਿੰਸੀਪਲ ਵੀ ਰਹੇ ਹਨ। ਇਸ ਤੋਂ ਇਲਾਵਾ ਪੰਜਾਬੀ ਸੰਸਕ੍ਰਿਤੀ ਦਾ ਅੰਗ ਫੁਲਕਾਰੀ ਦੀ ਕਢਾਈ ਕਰਨ ਵਾਲੀ ਤ੍ਰਿਪੜੀ ਦੀ ਲਾਜਵੰਤੀ ਦੇਵੀ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.