Breaking NewsD5 specialInternationalNewsSportsTop News

ਨੋਵਾਕ ਜੋਕੋਵਿਚ ਨੂੰ ਵੱਡੀ ਰਾਹਤ, ਕੋਰਟ ਨੇ ਵੀਜ਼ਾ ਰੱਦ ਕਰਨ ਦਾ ਆਦੇਸ਼ ਕੀਤਾ ਖਾਰਿਜ਼

ਮੈਲਬੋਰਨ :  ਆਸਟਰੇਲੀਆ ਦੇ ਇਕ ਜੱਜ ਨੇ ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦਾ ਵੀਜ਼ਾ ਬਹਾਲ ਕਰ ਦਿੱਤਾ ਹੈ ਜੋ ਵੈਕਸੀਨ ਨਾ ਲਗਾਉਣ ਕਾਰਨ ਪਿਛਲੇ ਹਫ਼ਤੇ ਉਨ੍ਹਾਂ ਦੇ ਇੱਥੇ ਪਹੁੰਚਦਿਆਂ ਹੀ ਰੱਦ ਕਰ ਦਿੱਤਾ ਗਿਆ ਸੀ। ਸਰਕਟ ਕੋਰਟ ਦੇ ਜੱਜ ਐਂਥੋਨੀ ਕੇਲੀ ਨੇ ਸਰਕਾਰ ਨੂੰ ਹੁਕਮ ਦਿੱਤਾ ਕਿ ਫ਼ੈਸਲੇ ਦੇ 30 ਮਿੰਟ ਦੇ ਅੰਦਰ ਜੋਕੋਵਿਚ ਨੂੰ ਮੈਲਬੋਰਨ ਦੇ ਹੋਟਲ ਦੇ ਇਕਾਂਤਵਾਸ ਤੋਂ ਬਾਹਰ ਕੀਤਾ ਜਾਵੇ।

ਮੋਦੀ ਦੀ ਕੁਤਾਹੀ ਮਾਮਲੇ ’ਚ ਵੱਡੀ ਅਪਡੇਟ ! ‘ਆਪ’ ਨੂੰ ਕੀਤਾ ਨੋਟਿਸ ਜਾਰੀ, ਹੁਣ ਸੇਵਾ ਮੁਕਤ ਜੱਜ ਕਰੂ ਫੈਸਲਾ !

ਸਰਕਾਰੀ ਵਕੀਲ ਕ੍ਰਿਸਟੋਫਰ ਟ੍ਰਾਨ ਨੇ ਜੱਜ ਨੂੰ ਦੱਸਿਆ ਕਿ ਇਮੀਗ੍ਰੇਸ਼ਨ, ਨਾਗਰਿਕਤਾ ਤੇ ਬਹੁ ਸੱਭਿਆਚਾਰਕ ਵਿਭਾਗ ਦੇ ਮੰਤਰੀ ਐਲੇਕਸ ਹਾਕੇ ਤੈਅ ਕਰਨਗੇ ਕਿ ਵੀਜ਼ਾ ਰੱਦ ਕਰਨ ਲਈ ਉਨ੍ਹਾਂ ਨੂੰ ਨਿੱਜੀ ਅਧਿਕਾਰ ਦਾ ਇਸਤੇਮਾਲ ਕਰਨਾ ਹੈ ਜਾਂ ਨਹੀਂ। ਇਸ ਦਾ ਮਤਲਬ ਇਹ ਹੈ ਕਿ ਜੋਕੋਵਿਚ ਨੂੰ ਫਿਰ ਤੋਂ ਜਲਾਵਤਨ ਝੱਲਣਾ ਪੈ ਸਕਦਾ ਹੈ ਤੇ ਉਹ 17 ਜਨਵਰੀ ਤੋਂ ਸ਼ੁਰੂ ਹੋ ਰਹੇ ਆਸਟਰੇਲੀਆਈ ਓਪਨ ਤੋਂ ਬਾਹਰ ਹੋ ਸਕਦੇ ਹੈ । ਜੋਕੋਵਿਚ ਨੇ ਆਪਣੇ ਜਲਾਵਤਨ ਤੇ ਵੀਜ਼ਾ ਰੱਦ ਕੀਤੇ ਜਾਣ ਨੂੰ ਆਸਟਰੇਲੀਆ ਦੇ ਫੈਡਰਲ ਸਰਕਟ ਤੇ ਫੈਮਿਲੀ ਕੋਰਟ ਚ ਚੁਣੌਤੀ ਦਿੱਤੀ ਸੀ ।

BIG NEWS : Kejriwal ਨੂੰ Election Commission ਦਾ ਝਟਕਾ, ਹੋਵੇਗੀ ਕਾਰਵਾਈ | D5 Channel Punjabi

ਆਸਟਰੇਲੀਆ ਸਰਕਾਰ ਨੇ ਬੁੱਧਵਾਰ ਨੂੰ ਮੈਲਬੋਰਨ ਪੁੱਜਦੇ ਹੀ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਸੀ ਕਿਉਂਕਿ ਮਹਾਂਮਾਰੀ ਨਿਯਮਾਂ ਚ ਮੈਡੀਕਲ ਛੂਟ ਪ੍ਰਾਪਤ ਕਰਨ ਲਈ ਉਹ ਮਾਪਦੰਡਾਂ ਤੇ ਖ਼ਰੇ ਨਹੀਂ ਉਤਰੇ ਸਨ। ਜੋਕੋਵਿਚ ਨੇ ਕਿਹਾ ਕਿ ਉਨ੍ਹਾਂ ਨੂੰ ਟੀਕਾਕਰਨ ਦਾ ਸਬੂਤ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਉਨ੍ਹਾਂ ਕੋਲ ਸਬੂਤ ਹੈ ਕਿ ਉਹ ਪਿਛਲੇ ਮਹੀਨੇ ਮਹਾਂਮਾਰੀ ਇਨਫੈਕਸ਼ਨ ਦਾ ਸ਼ਿਕਾਰ ਹੋਏ ਸਨ। ਅਦਾਲਤ ‘ਚ ਪੇਸ਼ ਜੋਕੋਵਿਚ ਦੇ ਦਸਤਾਵੇਜ਼ਾਂ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਟੀਕਾ ਨਹੀਂ ਲਗਵਾਇਆ ਹੈ। ਆਸਟਰੇਲੀਆ ਦੇ ਚਿਕਿਤਸਾ ਵਿਭਾਗ ਨੇ 6 ਮਹੀਨਿਆਂ ਦੇ ਅੰਦਰ ਮਹਾਂਮਾਰੀ ਇਨਫੈਕਸ਼ਨ ਦੇ ਸ਼ਿਕਾਰ ਲੋਕਾਂ ਨੂੰ ਟੀਕਾਕਰਨ ‘ਚ ਅਸਥਾਈ ਛੂਟ ਦਿੱਤੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button