ਨੋਟਬੰਦੀ ਤੋਂ ਬਾਅਦ ਵੀ ਨਹੀਂ ਲੱਗੀ ਲਗਾਮ, ਦੇਸ਼ ‘ਚ 2000 ਰੁਪਏ ਦੇ ਸਭ ਤੋਂ ਜ਼ਿਆਦਾ ਨਕਲੀ ਨੋਟ
ਨਵੀਂ ਦਿੱਲੀ : ਭਾਰਤ ‘ਚ ਨਕਲੀ ਨੋਟਾਂ ਦਾ ਕੰਮ-ਕਾਜ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਸਾਲਾਨਾ ਰਿਪੋਰਟ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਸਾਲ ਜਿੰਨੇ ਵੀ ਨਕਲੀ ਨੋਟ ਫੜੇ ਗਏ, ਉਨ੍ਹਾਂ ‘ਚ ਸਭ ਤੋਂ ਜ਼ਿਆਦਾ 2000 ਰੁਪਏ ਦੇ ਹੀ ਸਨ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2018 ਦੀ ਤੁਲਨਾ ‘ਚ 2019 ‘ਚ ਨਕਲੀ ਨੋਟਾਂ ਦੇ ਫੜੇ ਜਾਣ ਦੇ ਮਾਮਲਿਆਂ ‘ਚ ਤੇਜ਼ੀ ਆਈ ਹੈ। ਐਨਸੀਆਰਬੀ ਦੇ ਅੰਕੜਿਆਂ ਮੁਤਾਬਕ 2019 ‘ਚ ਦੇਸ਼ ‘ਚ 25.39 ਕਰੋੜ ਰੁਪਏ ਦੇ ਨਕਲੀ ਨੋਟ ਫੜੇ ਗਏ ਜਦੋਂ ਕਿ 2018 ‘ਚ ਇਹ ਰਕਮ 17.95 ਕਰੋੜ ਰੁਪਏ ਸੀ।
🔴 LIVE 🔴ਪੁਲਿਸ ਨੇ ਭਜਾ-ਭਜਾ ਕੁੱਟੇ ਅਕਾਲੀ! | ਸ਼ੰਭੂ ਬਾਰਡਰ ‘ਤੇ ਮਾਹੌਲ ਹੋਇਆ ਗਰਮ! ||
ਐਨਸੀਆਰਬੀ ਮੁਤਾਬਕ 2019 ‘ਚ 2000 ਰੁਪਏ ਦੇ 90,566 ਨੋਟ ਫੜੇ ਗਏ। ਸਭ ਤੋਂ ਜ਼ਿਆਦਾ ਕਰਨਾਟਕ ਤੋਂ 2000 ਰੁਪਏ ਦੇ 23,599 ਨਕਲੀ ਨੋਟ ਫੜੇ ਗਏ। ਗੁਜਰਾਤ ਤੋਂ 14,494 ਅਤੇ ਪੱਛਮੀ ਬੰਗਾਲ ਤੋਂ 13,637 ਨਕਲੀ ਨੋਟ ਬਰਾਮਦ ਹੋਏ। ਰਿਜ਼ਰਵ ਬੈਂਕ ਆਫ ਇੰਡੀਆ ਪਹਿਲਾਂ ਹੀ ਆਪਣੀ ਰਿਪੋਰਟ ‘ਚ ਕਹਿ ਚੁੱਕਿਆ ਹੈ ਕਿ 2019 – 20 ਦੇ ਵਿੱਤੀ ਸਾਲ ‘ਚ ਉਸਨੇ 2000 ਦੇ ਨਵੇਂ ਨੋਟ ਨਹੀਂ ਛਾਪੇ ਹਨ। ਦੇਸ਼ ‘ਚ ਵੀ 2000 ਦੇ ਨੋਟ ਹੁਣ ਘੱਟ ਸਰਕੂਲੇਸ਼ਨ ‘ਚ ਹਨ, ਇਸਦੇ ਬਾਵਜੂਦ ਵੱਡੀ ਗਿਣਤੀ ‘ਚ ਨਕਲੀ ਨੋਟ ਜ਼ਬਤ ਕੀਤੇ ਜਾ ਰਹੇ ਹਨ।
ਲਓ ਫੇਰ ਪਹੁੰਚ ਗਏ ਸ਼ੰਭੂ ਬਾਰਡਰ ‘ਤੇ ਕਿਸਾਨ, ਤੜਕੇ-ਤੜਕੇ ਖੋਲ੍ਹਤੀ ਮੋਦੀ ਦੀ ਨੀਂਦ!
ਦੱਸ ਦਈਏ ਕਿ ਕੇਂਦਰ ਸਰਕਾਰ ਨੇ 8 ਨਵੰਬਰ, 2016 ਨੂੰ ਦੇਸ਼ ‘ਚ ਨੋਟਬੰਦੀ ਲਾਗੂ ਕੀਤੀ ਸੀ। ਜਿਸਦੇ ਤਹਿਤ 500 – 1000 ਦੇ ਨੋਟ ਬੰਦ ਕੀਤੇ ਗਏ ਸਨ। ਇਸਦਾ ਮਕਸਦ ਸੀ ਦੇਸ਼ ‘ਚ ਫੈਲ ਰਹੇ ਕਾਲੇ ਧਨ ਅਤੇ ਨਕਲੀ ਨੋਟਾਂ ਦੀ ਕਰੰਸੀ ਨੂੰ ਬੰਦ ਕਰਨਾ। ਉਸ ਤੋਂ ਬਾਅਦ ਸਰਕਾਰ 2000 ਰੁਪਏ ਦੇ ਨੋਟ ਲੈ ਕੇ ਆਈ ਸੀ ਤਾਂ ਦਾਅਵਾ ਕੀਤਾ ਗਿਆ ਸੀ ਕਿ ਇਸ ‘ਚ ਕਈ ਹਾਈ ਸਕਿਓਰਟੀ ਫੀਚਰ ਹਨ ਜਿਨ੍ਹਾਂ ਦੀ ਨਕਲ ਨਹੀਂ ਕੀਤੀ ਜਾ ਸਕਦੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.