Breaking NewsD5 specialIndiaNewsTop News

ਨੈਸ਼ਨਲ ਹੇਰਾਲਡ ਮਾਮਲੇ ‘ਚ Sonia Gandhi ਨੂੰ ਨਵਾਂ ਸੰਮਨ ਜਾਰੀ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਨੈਸ਼ਨਲ ਹੇਰਾਲਡ ਮਾਮਲੇ ’ਚ ਨਵਾਂ ਸੰਮਨ ਮਿਲਿਆ ਹੈ। ਵੀਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੂੰ ਪੱਤਰ ਲਿਖ ਕੇ ਬੀਮਾਰੀ ਕਾਰਨ ਪੁੱਛਗਿੱਛ ਟਾਲਨ ਦੀ ਅਪੀਲ ਕੀਤੀ ਸੀ, ਜਿਸ ਨੂੰ ਜਾਂਚ ਏਜੰਸੀ ਨੇ ਮਨਜ਼ੂਰ ਕਰ ਲਿਆ ਹੈ।

ਕੌਣ ਹੈ Balwinder Jattana ? Moosewala ਨੇ ਗਾਣੇ ‘ਚ ਕਿਉਂ ਕੀਤਾ ਜ਼ਿਕਰ? | D5 Channel Punjabi

ਦੱਸ ਦਈਏ ਕਿ ਮਹਾਂਮਾਰੀ ਨਾਲ ਪੀੜਿਤ ਸੋਨੀਆ ਗਾਂਧੀ ਦਾ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੂੰ ਸੋਮਵਾਰ ਨੂੰ ਹੀ ਛੁੱਟੀ ਮਿਲੀ ਹੈ। ਸੋਨੀਆ ਨੂੰ 12 ਜੂਨ ਨੂੰ ਨੱਕ ’ਚੋਂ ਖੂਨ ਵਹਿਣ ਤੋਂ ਬਾਅਦ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ।

Punjab Budget Live : Vidhan Sabha Session ’ਚ Moosewala ਲਈ ਲਿਆ ਗਿਆ ਵੱਡਾ ਫੈਸਲਾ | D5 Channel Punjabi

ਸੋਨੀਆ ਨੇ ਪਹਿਲਾਂ 8 ਜੂਨ ਨੂੰ ਈ. ਡੀ. ਦੇ ਸਾਹਮਣੇ ਪੇਸ਼ ਹੋਣਾ ਸੀ ਪਰ ਉਨ੍ਹਾਂ ਮਹਾਂਮਾਰੀ ਕਾਰਨ ਹੋਰ ਸਮਾਂ ਮੰਗਿਆ ਸੀ। ਏਜੰਸੀ ਨੇ ਫਿਰ ਇਕ ਨਵਾਂ ਸੰਮਨ ਜਾਰੀ ਕੀਤਾ ਅਤੇ ਉਸ ਨੂੰ 23 ਜੂਨ ਨੂੰ ਸ਼ਾਮਲ ਹੋਣ ਲਈ ਕਿਹਾ। ਇਸ ਤੋਂ ਪਹਿਲਾਂ ਈ. ਡੀ. ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ 5 ਦਿਨ ਲੰਬੀ ਪੁੱਛਗਿੱਛ ਕੀਤੀ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button