IndiaTop News

ਨੇਪਾਲ ’ਚ 5200 ਮੀਟਰ ਦੀ ਉਚਾਈ ਤੋਂ ਡਿੱਗਿਆ ਗਲੇਸ਼ੀਅਰ ਦਾ ਦੋ-ਤਿਹਾਈ ਹਿੱਸਾ, ਸੈਟੇਲਾਈਟ ਤਸਵੀਰਾਂ ’ਚ ਸਾਹਮਣੇ ਆਇਆ ਭੋਟੇਕੋਸ਼ੀ ਆਫ਼ਤ ਦਾ ਕਾਰਨ

ਨੇਪਾਲ ਦੇ ਰਸੁਵਾ ਜ਼ਿਲ੍ਹਏ ’ਚ ਭੋਟੇਕੋਸ਼ੀ ਨਦੀ ’ਚ ਆਏ ਵਿਨਾਸ਼ਕਾਰੀ ਹੜ੍ਹ ਨੂੰ ਲੈਕੇ ਸੈਟੇਲਾਈਟ ਤਸਵੀਰਾਂ ਨੇ ਪੂਰੀ ਤਸਵੀਰ ਸਾਫ਼ ਕਰ ਦਿੱਤੀ ਹੈ। ਇਸਰੋ ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (ਐੱਨਆਰਐੱਸਸੀ) ਨੇ ਸੈਟੇਲਾਈਟ ਤਸਵੀਰਾਂ ਰਾਹੀਂ ਦੱਸਿਆ ਕਿ 5200 ਮੀਟਰ ਦੀ ਉਚਾਈ ’ਤੇ ਲਾਂਗਤਾਂਗ ਲਿਰੂੰਗ ਗਲੇਸ਼ੀਅਰ ਦਾ ਦੋ-ਤਿਹਾਈ ਹਿੱਸਾ ਟੁੱਟਣ ਤੋਂ ਬਾਅਦ ਪਾਣੀ ਦੀ ਪਰਲੋ ਨੇ ਜਨਮ ਲਿਆ, ਜਿਸਨੇ ਭੋਟੇਕੋਸ਼ੀ ਨਦੀ ’ਚ ਭਿਆਨਕ ਹੜ੍ਹ ਦੇ ਹਾਲਾਤ ਪੈਦਾ ਕਰ ਦਿੱਤੇ ਤੇ ਆਪਣੇ ਰਾਹ ’ਚ ਆਉਣ ਵਾਲੇ ਹਰ ਚੀਜ਼ ਨੂੰ ਤਬਾਹ ਕਰ ਦਿੱਤਾ। ਵਿਗਿਆਨੀਆਂ ਨੇ ਬਹੁਤ ਜ਼ਿਆਦਾ ਮੀਂਹ ਨੂੰ ਇਸ ਆਫ਼ਤ ਦਾ ਕਾਰਨ ਨਹੀਂ ਮੰਨਿਆ।
ਰਿਮੋਟ ਸੈਂਸਿੰਗ ਸੈਂਟਰ ਦੇ ਡਾਇਰੈਕਟਰ ਪ੍ਰਕਾਸ਼ ਚੌਹਾਨ ਅਨੁਸਾਰ, 26 ਅਗਸਤ ਨੂੰ ਕਰੀਬ ਸਵੇਰੇ 10.30 ਵਜੇ ਭਾਰਤੀ ਸਮੇਂ ’ਤੇ ਮਿਲੀਆਂ ਤਸਵੀਰਾਂ ਦੀ ਘਟਨਾ ਤੋਂ ਪਹਿਲਾਂ ਦੀਆਂ ਤਸਵੀਰਾਂ ਨਾਲ ਬਰਾਬਰੀ ਕੀਤੀ ਗਈ। 26 ਅਗਸਤ ਦੀ ਲੈਂਡਸੈਟ-9 ਤਸਵੀਰ ’ਚ ਗਲੇਸ਼ੀਅਰ ਦੇ ਟੁੱਟਣ ਤੇ ਢਹਿਣ ਦਾ ਖੇਤਰ ਸਪੱਸ਼ਟ ਕੀਤਾ ਗਿਆ। ਉਥੇ ਹੀ, 24 ਅਗਸਤ ਦੀ ਸੈਂਟੀਨਲ-2 ਤਸਵੀਰ ’ਚ ਇਹੀ ਖੇਤਰ ਗਲੇਸ਼ੀਅਰ ਦੇ ਤੌਰ ’ਤੇ ਦਿਖਾਈ ਦਿੱਤਾ, ਜਦਕਿ ਬਾਅਦ ਦੀ ਤਸਵੀਰ ’ਚ ਉਥੇ ਬਰਫ਼ੀਲੀ ਚੱਟਾਨ ਦੇ ਖਿਸਕਣ ਦਾ ਖੇਤਰ ਦਰਜ ਹੋਇਆ। ਸੈਟੇਲਾਈਟ ਤਸਵੀਰਾਂ ’ਚ ਭੋਟੇਕੋਸ਼ੀ ਨਦੀ ਦਾ ਆਮ ਚੈਨਲ ਦੇ ਮੁਕਾਬਲੇ ਕਾਫੀ ਚੌੜਾ ਤੇ ਹੜ੍ਹ ਦਾ ਪਾਣੀ ਆਸਪਾਸ ਦੀ ਘਾਟੀ ਤੱਕ ਫੈਲਿਆ ਦਿਖਾਈ ਦਿੱਤਾ। ਉਨ੍ਹਾਂ ਦੱਸਿਆ ਕਿ ਤੈਰਦੀ ਬਰਫ਼ ਨੇ 5200 ਮੀਟਰ ਦੀ ਉਚਾਈ ਤੋਂ ਢਲਾਣ ’ਚ ਕਰੀਬ 1200 ਮੀਟਰ ਦਾ ਸਫ਼ਰ ਤਹਿ ਕੀਤਾ
ਗੁਰਤਾਕਰਸ਼ਣ ਬਲ ਕਾਰਨ ਤੇਜ਼ ਢਲਾਣ ’ਚ ਘਰਸ਼ਣ ਹੋਇਆ ਤੇ ਬਰਫ਼ ਪਾਣੀ ਦੇ ਸੈਲਾਬ ’ਚ ਬਦਲਦੀ ਗਈ। ਪਾਣੀ ਨਾਲ ਭਾਰੀ ਜ਼ਮੀਨੀ ਖਿਸਕਾਅ ਵੀ ਹੋਇਆ ਤੇ ਵੱਡੇ-ਵੱਡੇ ਬੋਲਡਰ ਵੀ ਰੁੜ੍ਹਦੇ ਗਏ, ਜਿਸਨੇ ਹੜ੍ਹ ਨੂੰ ਵਿਨਾਸ਼ਕਾਰੀ ਰੂਪ ਦੇ ਦਿੱਤਾ। ਦੂਜੇ ਪਾਸੇ, ਅੰਤਰਰਾਸ਼ਟਰੀ ਸੈਟੇਲਾਈਟ ਕੰਪਨੀ ਪਲੈਨੇਟ ਲੈਬਸ ਦੀਆਂ ਘਟਨਾ ਤੋਂ ਪਹਿਲਾਂ ਤੇ ਬਾਅਦ ਦੀਆਂ ਤਸਵੀਰਾਂ ਦੀ ਮਾਹਿਰ ਸਮੀਖਿਆ ’ਚ ਵੀ ਹਰੇ ਪਹਾੜੀ ਢਲਾਣ ਦੇ ਵੱਡੇ ਹਿੱਸੇ ਦੇ ਭੂਰੇ ਮਲਬੇ ਨਾਲ ਢਕੇ ਜਾਣ ਦੇ ਸਬੂਤ ਮਿਲੇ। ਐੱਨਆਰਐੱਸਸੀ ਦੀ ਸ਼ੁਰੂਆਤੀ ਪ੍ਰਕਿਰਿਆ ਅਨੁਸਾਰ, ਮਲਬੇ ਨਾਲ ਨਦੀ ਦੇ ਤੰਗ ਹਿੱਸੇ ’ਚ ਅਸਥਾਈ ਰੁਕਾਵਟ ਬਣਨ ਤੇ ਉਸ ਪਿੱਛੇ ਜਮ੍ਹਾਂ ਪਾਣੀ ਤੇ ਮਲਬੇ ਦੇ ਅਚਾਨਕ ਆਜ਼ਾਦ ਹੋਣ ਦੀ ਸੰਭਾਵਨਾ ਹੈ। ਵਿਸਥਾਰ ਅਧਿਐਨ ਹਾਲੇ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button