ਨੇਪਾਲ ਵਿਚ ਪਿਛਲੇ ਮਹੀਨੇ ਅਚਾਨਕ ਆਏ ਹੜ੍ਹਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,453 ਹੋ ਗਈ ਹੈ ਅਤੇ 5285 ਲੋਕ ਅਜੇ ਵੀ ਲਾਪਤਾ ਹਨ। ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ (ਐੱਨ.ਡੀ.ਆਰ.ਆਰ.ਐੱਮ.ਏ.) ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਥਾਰਟੀ ਨੇ ਦੱਸਿਆ ਕਿ ਹੁਣ ਤੱਕ 1,451 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਦੋ ਹੋਰ ਲੋਕਾਂ ਦੀ ਇਲਾਜ ਦੌਰਾਨ ਮੌਤ ਹੋਈ।
ਅਥਾਰਟੀ ਮੁਤਾਬਕ ਹੁਣ ਤੱਕ ਕੁੱਲ 13,795 ਲੋਕਾਂ ਨੂੰ ਬਚਾਇਆ ਗਿਆ ਹੈ। ਬਚਾਏ ਗਏ ਲੋਕਾਂ ਵਿਚੋਂ 1,113 ਲੋਕ ਇਸ ਸਮੇਂ 21 ਆਰਜ਼ੀ ਕੈਂਪਾਂ ਵਿਚ ਰਹਿ ਰਹੇ ਹਨ। ਇਨ੍ਹਾਂ ਵਿਚ ਨੁਵਾਕੋਟ ਦੇ 187, ਰਸੂਵਾ ਦੇ 805 ਅਤੇ ਧਾਦਿੰਗ ਜ਼ਿਲ੍ਹੇ ਦੇ 121 ਲੋਕ ਸ਼ਾਮਲ ਹਨ।
ਨੇਪਾਲ-ਤਿੱਬਤ ਸਰਹੱਦ ਨੇੜੇ 26 ਅਗਸਤ ਨੂੰ ਅਚਾਨਕ ਆਏ ਹੜ੍ਹਾਂ ਨੇ ਉੱਤਰੀ ਅਤੇ ਮੱਧ ਨੇਪਾਲ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਭਾਰੀ ਤਬਾਹੀ ਮਚਾਈ ਸੀ।
ਅਥਾਰਟੀ ਅਨੁਸਾਰ, ਨੇਪਾਲ ਵਿਚ ਸੁਰੱਖਿਆ ਏਜੰਸੀਆਂ ਨੇ ਹੁਣ ਤੱਕ ਹੜ੍ਹ ਪ੍ਰਭਾਵਿਤ ਕਰੀਬ 11,000 ਲੋਕਾਂ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਹੈ। ਅਥਾਰਟੀ ਨੇ ਦੱਸਿਆ ਕਿ ਹੜ੍ਹ ਵਿਚ ਜ਼ਖ਼ਮੀ ਸੱਤ ਲੋਕਾਂ ਦਾ ਅਜੇ ਇਲਾਜ ਚੱਲ ਰਹਾ ਹੈ। ਆਫ਼ਤ ਦੇ ਇੱਕ ਮਹੀਨੇ ਬਾਅਦ ਵੀ ਮ੍ਰਿਤਕਾਂ ਦੀ ਪਛਾਣ ਕਰਨਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਹੁਣ ਤੱਕ ਬਰਾਮਦ 1,453 ਲਾਸ਼ਾਂ ਵਿਚੋਂ 112 ਦੀ ਪਛਾਣ ਕਰਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.