Breaking NewsD5 specialNewsPoliticsPunjab

”ਨੂੰਹ ਰਾਣੀ ਦੀ ਵਜ਼ੀਰੀ ਲਈ ਪੰਜਾਬ ਦਾ ਹੀ ਸੌਦਾ ਕਰ ਗਏ ਬਾਦਲ”

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਪੂਰੀ ਤਰਾਂ ਬਰਬਾਦ ਕਰਨ ‘ਤੇ ਤੁੱਲ ਗਈ ਹੈ। ਦੋਨਾਂ ਰਾਜਾਂ ‘ਚ ਮੌਜੂਦ ਦੁਨੀਆ ਦੇ ਬਿਹਤਰੀਨ ਮੰਡੀਕਰਨ ਪ੍ਰਬੰਧ ਨੂੰ ਤਹਿਸ ਨਹਿਸ ਕਰਨ ਅਤੇ ਕਣਕ-ਝੋਨੇ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਨੂੰ ਖ਼ਤਮ ਕਰਨ ਬਾਰੇ ਜੋ ਤਾਨਾਸ਼ਾਹੀ ਆਰਡੀਨੈਂਸ ਪਾਸ ਕੀਤੇ ਗਏ ਹਨ, ਇਸ ਤਬਾਹਕੁੰਨ ਫ਼ੈਸਲੇ ਲਈ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਰਾਬਰ ਦੀ ਦੋਸ਼ੀ ਹੈ।

ਭਗਵੰਤ ਮਾਨ ਨੇ ਕਰਤਾ ਕੈਪਟਨ ਤੇ ਬਾਦਲ ਦਾ ਘੋਗਾ ਚਿੱਤ! ਨਵਜੋਤ ਸਿੱਧੂ ਲਈ ਰਾਹ ਕਰਤੇ ਸਾਫ

ਭਗਵੰਤ ਮਾਨ ਸ਼ਨੀਵਾਰ ਨੂੰ ਰਾਜਧਾਨੀ ‘ਚ ਮੀਡੀਆ ਦੇ ਰੂਬਰੂ ਹੋਏ ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਸਮੇਤ ਬਾਦਲ ਪਰਿਵਾਰ ‘ਤੇ ਜਮ ਕੇ ਬਰਸੇ। ਇਸ ਮੌਕੇ ਉਨ੍ਹਾਂ ਨਾਲ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ, ਵਿਧਾਇਕ ਮੀਤ ਹੇਅਰ, ਕੋਰ ਕਮੇਟੀ ਮੈਂਬਰ ਅਤੇ ਸੂਬਾ ਖ਼ਜ਼ਾਨਚੀ ਸੁਖਵਿੰਦਰ ਸੁੱਖੀਅਤੇ ਗੈਰ ਬੜਿੰਗ, ਪੋਲੀਟਿਕਲ ਰਿਵਿਊ ਕਮੇਟੀ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਯੂਥ ਆਗੂ ਸੰਦੀਪ ਸਿੰਗਲਾ ਅਤੇ ਪਾਰਟੀ ਬੁਲਾਰਾ ਗੋਵਿੰਦਰ ਮਿੱਤਲ ਮੌਜੂਦ ਸਨ।

ਜੱਗ ਜਾਹਰ ਹੋਈ ਪੁਲਿਸ ਤੇ ਭਗੋੜੇ ਸਿੱਧੂ ਮੂਸੇਵਾਲੇ ਦੀ ਦੋਸਤੀ ਨਾਕੇ ‘ਤੇ ਫੜ ਕੇ ਫੇਰ ਛੱਡਿਆ ਸੁਣੋ DSP ਦੇ ਬਹਾਨੇ

ਖੇਤੀ ਨਾਲ ਜੁੜੇ ਮੋਦੀ ਕੈਬਨਿਟ ਦੇ ਆਰਡੀਨੈਂਸਾਂ ਨੂੰ ਸੰਘੀ ਢਾਂਚੇ ‘ਤੇ ਸਿੱਧਾ ਹਮਲਾ ਕਰਾਰ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਪੰਜਾਬ ਅਤੇ ਹਰਿਆਣਾ ਦੇ ਅਧਿਕਾਰਾਂ ‘ਤੇ ਡਾਕਾ ਵੱਜ ਰਿਹਾ ਸੀ ਤਾਂ ਬਾਦਲ ਪਰਿਵਾਰ ਦੀ ਨੂੰਹ ਰਾਣੀ ਬੀਬੀ ਹਰਸਿਮਰਤ ਕੌਰ ਬਾਦਲ ਕੈਬਨਿਟ ਬੈਠਕ ‘ਚ ਹਾਜ਼ਰ ਸਨ। ਭਗਵੰਤ ਮਾਨ ਨੇ ਕਿਹਾ, ” ਨੂੰਹ ਰਾਣੀ ਦੀ ਕੁਰਸੀ ਬਚਾਉਣ ਲਈ ਬਾਦਲ ਪਰਿਵਾਰ ਨੇ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਅਤੇ ਹਿੱਤਾਂ ਮੋਦੀ ਸਰਕਾਰ ਨਾਲ ਸੌਦਾ ਕਰ ਦਿੱਤਾ। ਅਸਲੀ ਸੰਘੀ ਢਾਂਚੇ ਅਤੇ ਅਨੰਦਪੁਰ ਸਾਹਿਬ ਦੇ ਮਤੇ ਰਾਹੀਂ ਪੰਜਾਬ ਨੂੰ ਵੱਧ ਅਧਿਕਾਰਾਂ ਲਈ ਸਿਆਸੀ ਡਰਾਮੇ ਕਰਨ ਵਾਲਾ ਬਾਦਲ ਪਰਿਵਾਰ ਅੱਜ ਇੱਕ ਵਜ਼ੀਰੀ ਖ਼ਾਤਰ ਅਧਿਕਾਰ ਖੋਹੇ ਜਾਣ ਦਾ ਸਵਾਗਤ ਕਰ ਰਿਹਾ ਹੈ। ਕੀ ਬਾਦਲ ਪੰਜਾਬ ਲਈ ਹਰਸਿਮਰਤ ਕੌਰ ਬਾਦਲ ਦੀ ਕੁਰਬਾਨੀ ਨਹੀਂ ਦੇ ਸਕਦੇ?”

Wanted ਮੂਸੇਵਾਲੇ ‘ਤੇ ਦਿਆਲ ਹੋਈ ਪੁਲਿਸ ਨਾਭਾ ਤੋਂ ਕਰਿਆ ਸੀ ਕਾਬੂ, ਅੱਧੇ ਘੰਟੇ ‘ਚ ਛੱਡਿਆ

ਭਗਵੰਤ ਮਾਨ ਨੇ ਦੱਸਿਆ ਕਿ ਐਮਐਸਪੀ ਅਤੇ ਮੌਜੂਦਾ ਮੰਡੀਕਰਨ ਪ੍ਰਬੰਧ ਖ਼ਤਮ ਕਰਕੇ ਮੋਦੀ ਸਰਕਾਰ ਵੱਲੋਂ ਜਿੰਨਾ ਅਡਾਨੀਆਂ-ਅੰਬਾਨੀਆਂ ਨੂੰ ਪੰਜਾਬ ‘ਚ ਉਤਾਰਿਆ ਜਾ ਰਿਹਾ ਹੈ, ਉਹ ਕਲੱਸਟਰ ਖੇਤੀ ਦੀ ਆੜ ‘ਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਗੁਲਾਮ-ਮੁਜਾਹਰੇ ਬਣਾਉਣਗੇ। ਜਿਸ ਨਾਲ 30 ਹਜ਼ਾਰ ਤੋਂ ਵੱਧ ਆੜ੍ਹਤੀਏ ਖ਼ਤਮ ਹੋਣਗੇ। ਤਿੰਨ ਲੱਖ ਤੋਂ ਵੱਧ ਮੁਨੀਮ, ਪੱਲੇਦਾਰ ਅਤੇ ਡਰਾਇਵਰ-ਟਰਾਂਸਪੋਰਟ ਪੂਰੀ ਤਰਾਂ ਵਿਹਲੇ ਹੋ ਜਾਣਗੇ। 1434 ਖ਼ਰੀਦ ਕੇਂਦਰ ਬੇਕਾਰ ਅਤੇ ਮੰਡੀ ਬੋਰਡ ਵੱਲੋਂ ਪੇਂਡੂ ਵਿਕਾਸ ਫ਼ੰਡ ਨਾਲ ਬਣਾਈਆਂ ਗਈਆਂ 71000 ਕਿੱਲੋਮੀਟਰ ਲੰਬੀਆਂ ਲਿੰਕ ਸੜਕਾਂ ਅਨਾਥ ਹੋ ਜਾਣਦੀਆਂ। ਪੰਜਾਬ ਦੇ ਖ਼ਜ਼ਾਨੇ ਨੂੰ ਸਾਲਾਨਾ 12000 ਕਰੋੜ ਤੋਂ ਵੱਧ ਦਾ ਸਿੱਧਾ ਨੁਕਸਾਨ ਹੋਵੇਗਾ। ਕੀ ਹਰਸਿਮਰਤ ਬਾਦਲ ਦੀ ਕੁਰਸੀ ਦੀ ਕੁਰਬਾਨੀ ਲਈ ਐਨਾ ਨੁਕਸਾਨ ਘੱਟ ਹੈ?

ਵੱਡੀ ਖਬਰ ਪੰਜਾਬ ‘ਚ ਭਾਜਪਾ ਦੇ ਉਲਟ ਹੋਇਆ ਅਕਾਲੀ ਦਲ ? ਆਹ ਗੱਲ ਕਰਕੇ ਪਿਆ ਪੁਆੜਾ

ਭਗਵੰਤ ਮਾਨ ਨੇ ਕਿਹਾ ਕਿ ਹੁਣ ਕੇਂਦਰ ਦੇ ਆਰਡੀਨੈਂਸਾਂ ‘ਤੇ ਮਗਰਮੱਛ ਦੇ ਹੰਝੂ ਵਹਾ ਰਹੇ ਕੈਪਟਨ ਅਮਰਿੰਦਰ ਸਿੰਘ ਸਪੱਸ਼ਟ ਕਰਨ ਕਿ ਉਨ੍ਹਾਂ ਸਮਾਂ ਰਹਿੰਦੇ ਕੇਂਦਰ ਸਰਕਾਰ ਦੀਆਂ ਇਨ੍ਹਾਂ ਮਾਰੂ ਤਜਵੀਜ਼ਾਂ ਦਾ ਵਿਰੋਧ ਕਿਉਂ ਨਹੀਂ ਕੀਤਾ? ਮਾਰੂ ਤਰਮੀਮਾਂ (ਸੋਧਾਂ) ਨੂੰ ਸਹਿਮਤੀ ਕਿਉਂ ਦਿੱਤੀ? ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਦੇ ਸੋਮਿਆਂ ਅਤੇ ਕਿਸਾਨਾਂ ਨੂੰ ਨਿੰਬੂ ਵਾਂਗ ਨਿਚੋੜ ਕੇ ਸੁੱਟ ਦਿੱਤਾ ਹੈ। ਪੰਜਾਬ ਦੇ ਲੋਕ ਯਾਦ ਰੱਖਣ ਕਿ ਇਸ ਲਈ ਕਾਂਗਰਸ ਬਾਦਲ ਦਲ ਅਤੇ ਭਾਜਪਾ ਬਰਾਬਰ ਦੇ ਜ਼ਿੰਮੇਵਾਰ ਹਨ। ਭਗਵੰਤ ਮਾਨ ਨੇ ਬੀਜ ਘੁਟਾਲੇ ਅਤੇ ਸ਼ਰਾਬ ਮਾਫ਼ੀਆ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਕਟਹਿਰੇ ‘ਚ ਖੜ੍ਹਾ ਕਰਦਿਆਂ ਕਿਹਾ ਕਿ ਦੋਵਾਂ ਮਹਿਕਮਿਆਂ ਦਾ ਮੰਤਰੀ ਖ਼ੁਦ ਕੈਪਟਨ ਅਮਰਿੰਦਰ ਸਿੰਘ ਹੈ, ਫਿਰ ਅਜਿਹਾ ਕਿਉਂ ਅਤੇ ਕਿਵੇਂ ਹੋ ਗਿਆ?

ਆਹ ਕੀ ਬੋਲ ਗਏ ਭਾਈ ਧਿਆਨ ਸਿੰਘ ਮੰਡ “ਅੱਜ ਸਿੱਖ ਨੂੰ ਗੁਰੂ ਦਾ ਭੈਅ ਨਹੀ”

ਉਨ੍ਹਾਂ ਦੋਵਾਂ ਘੁਟਾਲਿਆਂ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜਾਂ ਕੋਲ ਕਰਾਉਣ ਦੀ ਮੰਗ ਕਰਦਿਆਂ ਕਿਹਾ ਕਿ ਕੈਪਟਨ ਦਾ ਕਰੀਬੀ ਮੰਤਰੀ ਸੁੱਖ ਸਰਕਾਰੀਆ ਆਪਣੇ ਆਕਾ ਖ਼ਿਲਾਫ਼ ਜਾਂਚ ਕਿਵੇਂ ਕਰ ਲਵੇਗਾ? ਭਗਵੰਤ ਮਾਨ ਨੇ ਬੀਜ ਘੁਟਾਲੇ ‘ਚ ਮੰਤਰੀ ਸੁੱਖੀ ਰੰਧਾਵਾ ਦੀ ਸ਼ਮੂਲੀਅਤ ‘ਤੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਕੈਪਟਨ ਦੇ ਮਹਿਕਮੇ ‘ਚ ਘੁਸ ਕੇ ਹਜ਼ਾਰਾਂ ਕਰੋੜ ਦਾ ਘੋਟਾਲਾ ਕਰਨ ਵਾਲੇ ਜੇਲ੍ਹ ਮੰਤਰੀ ਸੁੱਖੀ ਰੰਧਾਵਾ ਨੂੰ ਜੇ ਬਰਖ਼ਾਸਤ ਨਾ ਕੀਤਾ ਤਾਂ ‘ਆਪ’ ਵੱਲੋਂ ਕੋਠੀ ਮੂਹਰੇ ਧਰਨੇ ਲਗਾਏ ਜਾਣਗੇ। ਭਗਵੰਤ ਮਾਨ ਨੇ ਕਾਂਗਰਸ ਦੇ ਬੀਜ ਘੁਟਾਲੇ ਦੇ ਨਾਲ-ਨਾਲ ਬਾਦਲ ਸਰਕਾਰ ਵੇਲੇ ਤਤਕਾਲੀ ਖੇਤੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ 5 ਲੱਖ ਕਵਿੰਟਲ ਕਣਕ ਬੀਜ ਸਬਸਿਡੀ ਘੁਟਾਲੇ ਅਤੇ ਤਤਕਾਲੀ ਖੇਤੀ ਮੰਤਰੀ ਤੋਤਾ ਸਿੰਘ ਦੇ ਨਕਲੀ ਬੀਟੀ ਕਾਟਨ ਅਤੇ ਨਕਲੀ ਪੈਸਟੀਸਾਈਡ ਵਾਲੇ ‘ਚਿੱਟੀ ਮੱਖੀ’ ਘੁਟਾਲੇ ਦੀ ਵੀ ਯਾਦ ਦਿਵਾਈ।

ਬਲਿਊ ਸਟਾਰ ਦੀ ਬਰਸੀ ਮੌਕੇ ਖਾਲਿਸਤਾਨ ਦੇ ਮੁੱਦੇ ‘ਤੇ ਜਥੇਦਾਰ ਤੇ ਲੋਗੋਂਵਾਲ ਦਾ ਵੱਡਾ ਬਿਆਨ

ਸਿਆਸੀ ਇਕਾਂਤਵਾਸ ‘ਚ ਚਲ ਰਹੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ‘ਆਪ’ ‘ਚ ਸ਼ਮੂਲੀਅਤ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਜੇਕਰ ਕੋਈ ਵੀ ਸਖ਼ਤ ਆਪਣੇ ਨਿੱਜੀ ਸਵਾਰਥ ਛੱਡ ਕੇ ਬਿਨਾ ਸ਼ਰਤ ਪਾਰਟੀ ‘ਚ ਆਉਣਾ ਚਾਹੁੰਦਾ ਹੈ ਤਾਂ ਉਸ ਦਾ ਗਰਮਜੋਸ਼ੀ ਨਾਲ ਸਵਾਗਤ ਹੈ। ਚਰਚਿਤ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀਆਂ ਪੰਜਾਬ ‘ਚ ‘ਆਪ’ ਲਈ ਸੇਵਾਵਾਂ ਲਏ ਜਾਣ ਦੇ ਸਵਾਲ ‘ਤੇ ਭਗਵੰਤ ਮਾਨ ਨੇ ਕਿਹਾ ਕਿ ਅਜੇ ਤੱਕ ਸਾਡੀ ਤਰਫ਼ੋਂ ਕੋਈ ਅਜਿਹੀ ਤਜਵੀਜ਼ ਨਹੀਂ ਗਈ ਅਤੇ ਨਾ ਹੀ ਪਾਰਟੀ ਹਾਈਕਮਾਨ ਨੇ ਸਾਡੇ ਕੋਲ ਰੱਖੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button