D5 specialPunjab

ਨਿਰੰਕਾਰੀ ਭਵਨ ਬੰਬ ਧਮਾਕਾ ਕੇਸ ਦਾ ਦੂਜਾ ਮੁਲਜ਼ਮ ਅਵਤਾਰ ਸਿੰਘ ਵੀ ਪੁਲਿਸ ਸ਼ਿਕੰਜੇ ’ਚ

ਕੁਝ ਸਮੇਂ ਬਾਅਦ ਡੀਜੀਪੀ ਪੰਜਾਬ ਸੁਰੇਸ਼ ਅਰੋੜਾ ਪੱਤਰਕਾਰ ਸੰਮੇਲਨ ਵਿਚ ਕਰ ਸਕਦੇ ਹਨ ਐਲਾਨ

ਅੰਮ੍ਰਿਤਸਰ : ਜਿਵੇਂ ਕਿ ਗਲੋਬਲ ਪੰਜਾਬ ਟੀ.ਵੀ. ਵਲੋਂ ਆਪਣੇ ਪਾਠਕਾਂ ਨੂੰ ਕੁਝ ਦਿਨ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਪੰਜਾਬ ਪੁਲਿਸ ਨੇ ਰਾਜਾਸਾਂਸੀ ਨਿਰੰਕਾਰੀ ਭਵਨ ਬੰਬ ਧਮਾਕੇ ਵਾਲੇ ਕੇਸ ਵਿੱਚ ਬਿਕਰਮਜੀਤ ਸਿੰਘ ਦੇ ਦੂਜੇ ਸਾਥੀ ਦੱਸੇ ਜਾ ਰਹੇ ਅਵਤਾਰ ਸਿੰਘ ਨੂੰ ਵੀ ਫੜ ਲਿਆ ਹੈ ਉਸ ਸਬੰਧੀ ਹੁਣ ਖੁਲਾਸੇ ਹੋਣੇ ਸ਼ੁਰੂ ਹੋ ਗਏ ਹਨ। ਪਤਾ ਲੱਗਾ ਹੈ ਕਿ ਅਵਤਾਰ ਸਿੰਘ ਕੋਲੋਂ ਪੁਲਿਸ ਨੇ ਪੁਛਗਿਛ ਤੋਂ ਬਾਅਦ ਭਾਰੀ ਮਾਤਰਾ ਵਿਚ ਹਥਿਆਰ ਵੀ ਬਰਾਮਦ ਕੀਤੇ ਹਨ ਜਿਸ ਬਾਰੇ ਅੱਜ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਵਲੋਂ ਪੱਤਰਕਾਰ ਸੰਮੇਲਨ ਵਿਚ ਖੁਲਾਸਾ ਕੀਤੇ ਜਾਣ ਦੀ ਪੂਰੀ ਉਮੀਦ ਹੈ।

ਤੇਜ਼ੀ ਨਾਲ ਆ ਰਹੀਆਂ ਸੂਚਨਾਵਾਂ ਮੁਤਾਬਿਕ ਪੁਲਿਸ ਵਲੋਂ ਇਸ ਮਾਮਲੇ ਵਿੱਚ ਪੁਛਗਿਛ ਲਈ ਕਈ ਥਾਵਾਂ ਤੋਂ ਕੁਝ ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਪੁਛਗਿਛ ਕੀਤੀ ਜਾ ਰਹੀ ਸੀ ਜਿਨ੍ਹਾਂ ਨੂੰ ਹੁਣ ਇੱਕੋਦਮ ਛੱਡ ਦਿੱਤਾ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਸੂਹੀਆ ਏਜੰਸੀਆਂ ਦੇ ਆਈ.ਜੀ. ਪਿਛਲੇ ਦੋ ਦਿਨਾਂ ਤੋਂ ਅੰਮ੍ਰਿਤਸਰ ਵਿਚ ਹੀ ਡੇਰਾ ਲਾਈ ਬੈਠੇ ਹਨ ਤੇ ਕਿਹਾ ਜਾ ਰਿਹਾ ਹੈ ਕਿ ਅਵਤਾਰ ਸਿੰਘ ਦੇ ਪਰਿਵਾਰ ਦਾ ਧਿਆਨ ਵੰਡਾਉਣ ਲਈ ਉਨ੍ਹਾਂ ਨੂੰ ਤਿੰਨ ਦਿਨਾਂ ਵਿਚ ਅਵਤਾਰ ਸਿੰਘ ਨੂੰ ਪੁਲਿਸ ਸਾਹਮਣੇ ਪੇਸ਼ ਕੀਤੇ ਜਾਣ ਦਾ ਅਲਟੀਮੇਟਮ ਦਿੱਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਇਨ੍ਹਾਂ ਚਰਚਾਵਾਂ ਦਾ ਉਸ ਦਿਨ ਤੋਂ ਹੀ ਬਾਜ਼ਾਰ ਗਰਮ ਹੈ ਜਿਸ ਦਿਨ ਤੋਂ ਪੁਲਿਸ ਨੇ ਬਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਅਜਨਾਲਾ ਦੇ ਪਿੰਡ ਚੱਕ ਮਿਸ਼ਰੀ ਖਾਨ ਵਿਖੇ ਵੀ ਅਵਤਾਰ ਸਿੰਘ ਦੇ ਘਰ ਰੇਡ ਕੀਤੀ ਸੀ ਤੇ ਕਿਹਾ ਗਿਆ ਸੀ ਕਿ ਉਸ ਰਾਤ ਅਵਤਾਰ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ ਵਿਚ ਕਾਮਯਾਬ ਰਿਹਾ ਸੀ ਪਰ ਇਸਦੇ ਨਾਲ ਹੀ ਕੁਝ ਚਰਚਾਵਾਂ ਇਹ ਵੀ ਰਹੀਆਂ ਸਨ ਕਿ ਪੁਲਿਸ ਨੇ ਅਵਤਾਰ ਸਿੰਘ ਨੂੰ ਮੌਕੇ ਤੇ ਫੜ ਲਿਆ ਸੀ ਤੇ ਇਸ ਕਾਰਨ ਉਸਦਾ ਪਰਿਵਾਰ ਵੀ ਘਰ-ਬਾਰ ਖੁੱਲ੍ਹਾ ਛੱਡ ਕੇ ਫਰਾਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button