Breaking NewsD5 specialIndiaNewsPunjabUncategorized

ਨਿਰਭਯਾ ਬਲਾਤਕਾਰ ਮਾਮਲੇ ‘ਚ ਵੱਡੇ ਖ਼ੁਲਾਸੇ, ਵੇਖੋ ਕਿਵੇਂ ਫਾਂਸੀ ਦੇਣ ਤੱਕ ਵਰਤਿਆ ਕਾਨੂੰਨ?

ਨਵੀਂ ਦਿੱਲੀ : ਜ਼ੱਲਾਦ ਦੀ ਹਾਜ਼ਰੀ ‘ਚ ਬੁੱਧਵਾਰ ਤੜਕੇ ਸਾਢੇ ਪੰਜ ਵਜੇ ਫ਼ਾਂਸੀ ਘਰ ‘ਚ ਡਮੀ ਨਾਲ ਫ਼ਾਂਸੀ ਦਾ ਟਰਾਇਲ ਕੀਤਾ ਗਿਆ। ਦੋਸ਼ੀਆਂ ਦੇ ਭਾਰ ਦੇ ਬਰਾਬਰ ਤਿਆਰ ਕੀਤੇ ਗਏ ਡਮੀ ਨੂੰ ਫ਼ਾਂਸੀ ‘ਤੇ ਲਮਕਾਇਆ ਗਿਆ। ਇਸ ਦੌਰਾਨ ਉਹ ਸਾਰੀਆਂ ਪ੍ਰਕਿਰਿਆਵਾਂ ਕੀਤੀਆਂ ਗਈਆਂ ਜਿਨ੍ਹਾਂ ਨੂੰ ਫ਼ਾਂਸੀ ਦੇ ਦੌਰਾਨ ਕਰਨਾ ਹੈ।

ਟਰਾਇਲ ਵਿੱਚ ਉਨ੍ਹਾਂ ਰੱਸੀਆਂ ਦਾ ਇਸਤੇਮਾਲ ਕੀਤਾ ਗਿਆ, ਜਿਸਦੇ ਨਾਲ ਦੋਸ਼ੀਆਂ ਨੂੰ ਫ਼ਾਂਸੀ ਦਿੱਤੀ ਜਾਣੀ ਹੈ। ਜੇਲ੍ਹ ਸੂਤਰਾਂ ਨੇ ਦੱਸਿਆ ਕਿ ਟਰਾਇਲ ਦੇ ਦੌਰਾਨ ਸਭ ਤੋਂ ਅਹਿਮ ਗੱਲ ਇਹ ਰਹੀ ਕਿ ਇਸ ਵਿੱਚ ਦੋਸ਼ੀਆਂ ਦੀ ਜਗ੍ਹਾ ਚਾਰ ਜੇਲ੍ਹ ਕਰਮਚਾਰੀਆਂ ਨੂੰ ਦੋਸ਼ੀਆਂ ਦੇ ਸੈਲ ਨਾਲ ਫ਼ਾਂਸੀ ਘਰ ਤੱਕ ਲਿਆਇਆ ਗਿਆ ਤਾਂ ਕਿ ਪੂਰੀ ਪ੍ਰਕਿਰਿਆ ਦੇ ਲੱਗਣ ਵਾਲੇ ਸਮੇਂ ਦਾ ਅੰਦਾਜ਼ਾ ਕੀਤਾ ਜਾ ਸਕੇ।

ਨਿਰਭਯਾ ਬਲਾਤਕਾਰ ਮਾਮਲੇ ‘ਚ ਵੱਡੇ ਖ਼ੁਲਾਸੇ, ਵੇਖੋ ਕਿਵੇਂ ਫਾਂਸੀ ਦੇਣ ਤੱਕ ਵਰਤਿਆ ਕਾਨੂੰਨ?

ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਫਾਂਸੀ ਦੀ ਸਜ਼ਾ ਪਾ ਚੁੱਕੇ ਨਿਰਭਿਆ ਦੇ ਗੁਨਹਗਾਰ ਆਖ਼ਿਰਕਾਰ ਸੱਤ ਸਾਲ, ਤਿੰਨ ਮਹੀਨੇ ਅਤੇ ਤਿੰਨ ਦਿਨ ਬਾਅਦ ਆਪਣੇ ਅੰਜ਼ਾਮ ”ਤੇ ਪਹੁੰਚ ਗਏ। ਨਿਰਭਆ ਦੇ ਚਾਰੇ ਦੋਸ਼ੀਆਂ ਨੂੰ ਸ਼ੁੱਕਰਵਾਰ ਤੜਕੇ 5 : 30 ਵਜੇ ਤਿਹਾੜ ਜੇਲ੍ਹ ‘ਚ ਫ਼ਾਂਸੀ ‘ਤੇ ਲਟਕਾ ਦਿੱਤਾ ਗਿਆ।

ਪਹਿਲਾ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਦੇ ਦੋਸ਼ੀਆਂ ਦੀ ਫ਼ਾਂਸੀ ਨੂੰ ਟਲਵਾਉਣ ਲਈ ਦਰਜ ਮੰਗ ਵੀਰਵਾਰ ਨੂੰ ਖਾਰਿਜ ਕਰ ਦਿੱਤੀ, ਜਿਸਦੇ ਬਾਅਦ ਦੋਸ਼ੀਆਂ ਦੇ ਵਕੀਲ ਨੇ ਫ਼ਾਂਸੀ ਦੀ ਸਜ਼ਾ ‘ਤੇ ਰੋਕ ਲਗਾਉਣ ਲਈ ਸੁਪ੍ਰੀਮ ਕੋਰਟ ‘ਚ ਮੰਗ ਦਾਖਲ ਕੀਤੀ। ਜਿਸਨੂੰ ਉੱਚ ਅਦਾਲਤ ਨੇ ਵੀ ਖਾਰਿਜ ਕਰ ਦਿੱਤਾ। ਸਵੇਰੇ 5.30 ਵਜੇ ਚਾਰਾਂ ਦੋਸ਼ੀਆਂ ਨੂੰ ਫ਼ਾਂਸੀ ‘ਤੇ ਲਟਕਾ ਦਿੱਤਾ ਗਿਆ।

Nirbhaya Gangrape Breaking | ਸਵੇਰੇ ਸਵੇਰੇ ਦੋਸ਼ੀਆਂ ਨੂੰ ਹੋਈ ਫਾਂਸੀ, ਸੁਣੋ ਮਾਂ-ਪਿਓ ਤੇ ਵਕੀਲ ਦਾ ਪਹਿਲਾ ਬਿਆਨ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਜੇਲ੍ਹ ਪੁੱਜਣ ਤੋਂ ਬਾਅਦ ਜ਼ਲਾਦ ਨੇ ਫ਼ਾਂਸੀ ਘਰ ਦਾ ਮੁਆਇਨਾ ਕੀਤਾ ਸੀ ਇਸ ਦੌਰਾਨ ਡਾਕਟਰਾਂ ਨੇ ਚਾਰੇ ਦੋਸ਼ੀਆਂ ਦਾ ਮੈਡੀਕਲ ਟੈਸਟ ਕਰਕੇ ਉਨ੍ਹਾਂ ਦਾ ਭਾਰ ਅਤੇ ਗਲੇ ਦਾ ਨਾਪ ਲਿਆ। ਜ਼ਲਾਦ ਨੇ ਜੇਲ੍ਹ ਅਧਿਕਾਰੀਆਂ ਨਾਲ ਰੱਸੀ ਲੈ ਕੇ ਉਸਦਾ ਫੰਦਾ ਤਿਆਰ ਕੀਤਾ । ਨਾਲ ਹੀ ਪੱਥਰ ਅਤੇ ਰੇਤ ਨਾਲ ਦੋਸ਼ੀਆਂ ਦੇ ਭਾਰ ਦੇ ਮੁਤਾਬਕ ਡਮੀ ਤਿਆਰ ਕੀਤਾ। ਸਾਰੀ ਵਿਵਸਥਾ ਹੋਣ ਤੋਂ ਬਾਅਦ ਰਾਤ ਨੂੰ ਜ਼ਲਾਦ ਨੇ ਕੁੱਝ ਦੇਰ ਆਰਾਮ ਕੀਤਾ ਅਤੇ ਫਿਰ ਤੜਕੇ ਜਾਗ ਗਿਆ।

ਤੈਅ ਸਮੇਂ ਤੇ ਜੇਲ੍ਹ ਦੇ ਅਧਿਕਾਰੀ ਵੀ ਜੇਲ੍ਹ ਨੰਬਰ ਤਿੰਨ ਵਿੱਚ ਪਹੁੰਚ ਗਏ। ਉਸ ਤੋਂ ਬਾਅਦ ਅਧਿਕਾਰੀਆਂ ਨੇ ਉਹ ਸਾਰੀ ਪ੍ਰਕਿਰਿਆ ਸ਼ੁਰੂ ਕੀਤੀ ਜੋ ਫ਼ਾਂਸੀ ਦੇ ਦਿਨ ਕਰਨੀ ਹੈ। ਫ਼ਾਂਸੀ ਘਰ ਵਿੱਚ ਸਾਰੀ ਤਿਆਰੀ ਹੋਣ ਤੋਂ ਬਾਅਦ ਜ਼ਲਾਦ ਨੇ ਚਾਰੇ ਡਮੀਆਂ ਨੂੰ ਫੰਦਾ ਪਾਇਆ ਅਤੇ ਤੈਅ ਸਮੇਂ ਤੇ ਜੇਲ੍ਹ ਅਧਿਕਾਰੀ ਦੇ ਇਸ਼ਾਰਾ ਕਰਨ ‘ਤੇ ਲੀਵਰ ਖਿੱਚ ਦਿੱਤਾ। ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਟਰਾਇਲ ਦੇ ਦੌਰਾਨ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਹੋਈ ਅਤੇ ਇਹ ਪੂਰੀ ਤਰ੍ਹਾਂ ਨਾਲ ਕਾਮਯਾਬ ਰਿਹਾ।

ਸਿਡਨੀ ਤੋਂ ਆਇਆ ਸੀ ਪੰਜਾਬੀ, ਕੋਰੋਨਾ ਦੇ ਸ਼ੱਕ ‘ਚ ਹਸਪਤਾਲ ‘ਚ ਕੀਤਾ ਦਾਖਲ, 7ਵੀਂ ਮੰਜ਼ਿਲ ਤੋਂ ਮਾਰੀ ਛਾਲ

ਜੇਲ੍ਹ ਨੰਬਰ ਤਿੰਨ ਦੀ ਵਧਾਈ ਗਈ ਸੀ ਸੁਰੱਖਿਆ
ਤਿਹਾੜ ਜੇਲ੍ਹ ਨੰਬਰ ਤਿੰਨ ਦੇ ਫ਼ਾਂਸੀ ਘਰ ਵਿੱਚ ਨਿਰਭਿਆ ਦੇ ਦੋਸ਼ੀਆਂ ਦੀ ਫ਼ਾਂਸੀ ਨੂੰ ਦੇਖਦੇ ਹੋਏ ਸੁਰੱਖਿਆ ਵਧਾ ਦਿੱਤੀ ਗਈ ਹੈ। ਜੇਲ੍ਹ ਦੇ ਬਾਹਰ ਇਲਾਵਾ ਸੁਰੱਖਿਆ ਜੋਰ ਤੈਨਾਤ ਕਰ ਦਿੱਤਾ ਗਿਆ ਸੀ। ਇੱਥੇ ਆਉਣ ਜਾਣ ਵਾਲਿਆਂ ‘ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਸੀ ਅਤੇ ਜੇਲ੍ਹ ਦੇ ਅੰਦਰ ਜਾਣ ਵਾਲਿਆਂ ਨੂੰ ਵਿਸ਼ੇਸ਼ ਜਾਂਚ ਤੋਂ ਬਾਅਦ ਹੀ ਜਾਣ ਦਿੱਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button