News

ਨਿਰਭਇਆ ਕਾਂਡ ਦੇ ਦੋਸ਼ੀ ਮੌਤ ਤੋਂ ਡਰੇ, ਖਾਣਾ ਪੀਣਾ ਛੱਡਿਆ

ਨਵੀਂ ਦਿੱਲੀ, 13 ਦਸੰਬਰ : ਬਹੁ ਚਰਚਿਤ ਨਿਰਭਇਆ ਬਲਾਤਕਾਰ ਕਾਂਡ ਦੇ ਚਾਰ ਦੋਸ਼ੀ, ਜੋ ਤਿਹਾੜ ਜੇਲ ਵਿਚ ਬੰਦ ਹਨ,  ਫਾਂਸੀ ਦੀਆਂ ਤਿਆਰੀਆਂ ਵੇਖ ਕੇ  ਖੌਫਜ਼ਦਾ ਹੋ ਗÂੈ ਹਨ ਤੇ ਉਹਨਾਂ ਮੌਤ ਦੇ ਡਰੋਂ ਖਾਣਾ ਪੀਣਾ ਛੱਡ ਦਿਤਾ ਹੈ। ਹਾਲਾਂਕਿ ਰਾਸ਼ਟਰਪਤੀ ਨੇ ਉਹਨਾਂ ਦੀ ਰਹਿਮ ਦੀ ਪਟੀਸ਼ਨ ‘ਤੇ ਹਾਲੇ ਕੋਈ ਫੈਸਲਾ ਨਹੀਂ ਲਿਆ ਪਰ ਜਿਸ ਤਰੀਕੇ ਗ੍ਰਹਿ ਮੰਤਰਾਲੇ ਨੇ ਰਹਿਮ ਦੀ ਪਟੀਸ਼ਨ ਖਾਰਜ ਕਰਨ ਦੀ ਸਿਫਾਰਸ਼ ਰਾਸ਼ਟਰਪਤੀ ਨੂੰ ਕੀਤੀ ਹੈ, ਉਸ ਤੋਂ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਇਹਨਾਂ ਦੀ ਪਟੀਸ਼ਨ ਖਾਰਜ ਹੋ ਸਕਦੀ ਹੈ।
ਤਿਹਾੜ ਜੇਲ ਵਿਚ ਬੰਦ ਚਾਰੋ ਦੋਸ਼ੀਆਂ ਅਕਸੈ, ਮੁਕੇਸ਼, ਵਿਨੈ ਤੇ ਪਵਨ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਉਹਨਾਂ ਦੀ ਮੌਤ ਹੁਣ ਤੈਅ ਹੈ। ਉਹਨਾਂ  ਦੇ ਚੇਹਰਿਆਂ  ‘ਤੇ ਮੌਤ ਦਾ ਖੌਫ ਦਿਸ ਰਿਹਾ ਹੈ ਤੇ ਖਾਣਾ ਪੀਣ ਵੀ ਛੁੱਟ ਗਿਆ ਹੈ।

ਇਹ ਵੀ ਵੇਖੋ : Sukhbir ਤੇ Manpreet ਭਿੜੇ ਆਹਮੋ-ਸਾਹਮਣੇ, ਹੋਏ ਮਿਹਣੋ-ਮਹਿਣੀ, ਦੇਖੋ ਕੀ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਆਪੋ ਆਪਣੇ ਸੈਲ ਵਿਚ ਦੇਰ ਰਾਤ ਤੱਕ ਚੱਕਰ ਕੱਟਦੇ ਰਹਿੰਦੇ ਹਨ। ਕਿਸੇ ਨੂੰ ਕੋਈ ਦਵਾਈ ਤਾਂ ਨਹੀਂ ਦਿੱਤੀ ਗਈ ਪਰ ਇਹਨਾਂ ਨੂੰ ਤਰਲ ਪਦਾਰਥ ਤੇ ਠੋਸ ਭੋਜਨ ਇਸ ਤਰੀਕੇ ਦਿੱਤਾ ਜਾ ਰਿਹਾ ਹੈ ਕਿ ਇਹਨਾਂ ਦਾ ਬਲੱਡ ਪ੍ਰੈਸ਼ਰ ਠੀਕ ਰਹੇ।
ਯੂ. ਪੀ. ਤੋਂ ਮੰਗੇ ਦੋ ਜੱਲਾਦ : ਤਿਹਾੜ ਜੇਲ ਅਧਿਕਾਰੀਆਂ ਨੇ ਨਿਰਭਇਆ ਕਾਂਡ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇਣ ਵਾਸਤੇ ਯੂ. ਪੀ. ਦੀਆਂ ਵੱਖ ਵੱਖ ਜੇਲਾਂ ਤੋਂ ਦੋ ਜੱਲਾਦ ਮੰਗੇ ਹਨ ਜਦਕਿ ਮੇਰਠ ਜੇਲ ਦੇ ਜੱਲਾਦ ਪਵਨ ਨੇ ਕਿਹਾ ਕਿ ਉਹ ਚਾਰਾਂ ਦੋਸ਼ੀਆਂ  ਨੂੰ ਫਾਂਸੀ ਦੇਣ ਲਈ ਤਿਆਰ ਹੈ।

ਇਹ ਵੀ ਵੇਖੋ : ਹੁਣ DALJIT CHEEMA ਦਾ ਪਰਿਵਾਰਵਾਦ ‘ਤੇ ਵੱਡਾ ਬਿਆਨ, ਟਕਸਾਲੀਆਂ ਦੀਆਂ ਵੀ ਖੋਲ੍ਹ ‘ਤੀਆਂ ਪੋਲਾਂਉਸਨੇ ਕਿਹਾ ਕਿ ਦੋਸ਼ੀਆਂ ਨੂੰ ਫਾਂਸੀ ਹੋਣੀ ਹੀ ਚਾਹੀਦੀ ਹੈ। ਉਸਨੇ ਕਿਹਾ ਕਿ ਉਹ ਪੂਰੀ ਤਰਾਂ ਤਿਆਰ ਹੈ ਤੇ ਜਦੋਂ ਅਧਿਕਾਰੀ ਕਹਿਣਗੇ ਉਹ ਜਾਵੇਗਾ। ਉਸਨੇ ਦੱਸਿਆ ਕਿ ਪਹਿਲਾਂ ਦੋਸ਼ੀਆਂ ਦਾ ਟਰਾਇਲ ਹੋਵੇਗਾ ਤੇ ਉਹਨਾਂ ਦੇ ਭਾਰ ਦੀ ਜਾਂਚ ਕੀਤੀ ਜਾਵੇਗੀ ਅਤੇ ਹੋਰ ਪ੍ਰਕਿਰਿਆਵਾਂ ਪੂਰੀਆਂ ਕਰਨੀਆਂ ਹੋਣਗੀਆਂ।

Published by Gaganpreet

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button