SportsTop News

ਨਿਊਯਾਰਕ ਮੈਰਾਥਨ ’ਚ ਹਿੱਸਾ ਲੈ ਰਹੀ ਦੌੜਾਕ ਦੀ ਮੌਤ

ਨਿਊਯਾਰਕ ਸਿਟੀ ਮੈਰਾਥਨ ਵਿਚ ਦੌੜ ਰਹੀ 24 ਸਾਲਾ ਰੇਚਲ ਆਪਾ ਦੀ ਤਬੀਅਤ ਵਿਗੜਨ ਮਗਰੋਂ ਹਸਪਤਾਲ ਵਿਚ ਮੌਤ ਹੋ ਗਈ। ਪ੍ਰਬੰਧਕਾਂ ਮੁਤਾਬਕ ਦੌੜ ਦੇ ਰਸਤੇ ਉੱਤੇ ਹੀ ਉਸ ਦੀ ਜਾਨ ਬਚਾਉਣ ਦੇ ਯਤਨ ਕੀਤੇ ਗਏ ਅਤੇ ਫਿਰ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲ ਪਹੁੰਚਾਇਆ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਰੇਚਲ ਦੇ ਪਿਤਾ ਸਟੀਵ ਆਪਾ ਨੇ ਦੱਸਿਆ ਕਿ ਉਸ ਧੀ ਨੂੰ ਪਹਿਲਾਂ ਕੋਈ ਸਿਹਤ ਸਮੱਸਿਆ ਨਹੀਂ ਸੀ ਅਤੇ ਉਸ ਨੇ ਦੌੜ ਲਈ ਬਾਕਾਇਦਾ ਤਿਆਰੀ ਕੀਤੀ ਸੀ। ਮੈਰਾਥਨ ਦੌਰਾਨ ਉਹ ਸੁਨੇਹਿਆਂ ਰਾਹੀਂ ਉਸ ਦਾ ਹਾਲ-ਚਾਲ ਪੁੱਛਦੇ ਰਹੇ। ਪਰ 24ਵੇਂ ਮੀਲ ਦੇ ਨੇੜੇ ਪਹੁੰਚਣ ਮਗਰੋਂ ਉਸ ਵੱਲੋਂ ਜਵਾਬ ਆਉਣਾ ਬੰਦ ਹੋ ਗਿਆ। ਪਿਤਾ ਨੇ ਮੌਤ ਦਾ ਕਾਰਨ ‘ਰੈਬਡੋਮਾਇਓਲਿਸਿਸ’ ਨਾਂਅ ਦੀ ਗੰਭੀਰ ਸਰੀਰਕ ਹਾਲਤ ਦੱਸਿਆ ਹੈ।
ਹਾਲਾਂਕਿ ਮੈਰਾਥਨ ਦੇ ਪ੍ਰਬੰਧਕਾਂ ਨੇ ਮੌਤ ਦੇ ਕਾਰਨ ਦੀ ਪੁਸ਼ਟੀ ਨਹੀਂ ਕੀਤੀ। ਬਕਨੈੱਲ ਯੂਨੀਵਰਸਿਟੀ ਨੇ ਆਪਣੀ ਸਾਬਕਾ ਵਿਦਿਆਰਥਣ ਨੂੰ ਯਾਦ ਕਰਦਿਆਂ ਦੱਸਿਆ ਕਿ ਰੇਚਲ ਚਾਰ ਸਾਲ ਉਸ ਦੀ ਹਾਕੀ ਟੀਮ ਦਾ ਅਹਿਮ ਹਿੱਸਾ ਰਹੀ ਸੀ। ਮੈਰਾਥਨ ਪ੍ਰਬੰਧਕਾਂ ਅਤੇ ਯੂਨੀਵਰਸਿਟੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button