Breaking NewsD5 specialIndiaNewsPoliticsPunjab

ਨਹੀਂ ਵਧਾਈ ਜਾਵੇਗੀ ਸੰਘਰਸ਼ ਕਰਨ ਵਾਲੇ ਅਧਿਆਪਕਾਂ ਦੀ ਤਨਖਾਹ : ਕੈਪਟਨ

ਪਟਿਆਲਾ: ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ‘ਚ ਆਪਣੀਆਂ ਤਨਖਾਹਾਂ ‘ਚ ਕਟੌਤੀ ਕਰਨ ਨੂੰ ਲੈਕੇ ਮਰਨ ਵਰਤ ‘ਤੇ ਬੈਠੇ ਅਧਿਆਪਕਾਂ ਨੂੰ ਕਰਾਰਾ ਝਟਕਾ ਦਿੱਤਾ ਹੈ। ਚੰਡੀਗੜ੍ਹ ‘ਚ ਇਕ ਪ੍ਰੈਸ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕੀ ਸਰਕਾਰ ਵੱਲੋ ਲਿਆ ਗਿਆ ਫੈਸਲਾ ਅੰਤਿਮ ਫੈਸਲਾ ਹੈ ਤੇ ਫਿਲਹਾਲ ਮਰਨ ਵਰਤ ‘ਤੇ ਬੈਠੇ ਤੇ ਹੋਰ ਠੇਕਾ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਮਾਮਲਾ ਦਸੰਬਰ ‘ਚ ਹੋਣ ਵਾਲੇ ਸਰਦ ਰੁੱਤ ਇਜਲਾਸ ਦੌਰਾਨ ਵਿਚਾਰਿਆ ਜਾਏਗਾ। ਉਧਰ ਦੂਜੇ ਪਾਸੇ ਅਧਿਆਪਕ ਆਗੂਆਂ ਦਾ ਕਹਿਣਾ ਕੀ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਏ ਉਦੋਂ ਤੱਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।

Read Also ਦਿਵਾਲੀ ਤੋਂ ਪਹਿਲਾਂ ਕੈਪਟਨ ਸਰਕਾਰ ਦਾ ਅਧਿਆਪਕਾਂ ਨੂੰ ਤੋਹਫ਼ਾ

ਇੰਨ੍ਹਾਂ ਹੀ ਨਹੀਂ ਜਦੋਂ D5ਚੈੱਨਲ ਪੰਜਾਬੀ ਦੀ ਟੀਮ ਵੱਲੋਂ ਪਹਿਲਾਂ ਤੋਂ ਹੀ ਸਿੱਖਿਆ ਵਿਭਾਗ ‘ਚ 3 ਸਾਲ ਪੂਰੇ ਕਰਕੇ 11 ਮਹੀਨੇ ਤੋਂ ਪੱਕੇ ਹੋਣ ਦੀ ਉਮੀਦ ਲਗਾਏ ਬੈਠੇ ਅਧਿਆਪਕਾਂ ਦਾ ਮੁੱਦਾ ਸੀ.ਐਮ. ਸਾਹਮਣੇ ਚੁੱਕਿਆ ਤਾਂ ਉਨ੍ਹਾਂ ਪੂਰੇ ਮਾਮਲੇ ‘ਤੇ ਅਣਜਾਣਤਾ ਪ੍ਰਗਟਾਉਦਿਆਂ ਕਿਹਾ ਕੀ ਜੇਕਰ ਉਨ੍ਹਾਂ ਦੀ ਨਿਯੁਕਤੀ ਵੇਲੇ ਰੇਗੂਲਰ ਕਰਨ ਦੀ ਪਦ ਸੀ ਤਾਂ ਉਨ੍ਹਾਂ ਨੂੰ ਪੱਕੇ ਕਰਨ ਲਈ ਵਿਚਾਰਿਆ ਜਾਏਗਾ। ਉਧਰ ਜਦੋਂ ਪੂਰੇ ਮਾਮਲੇ ਬਾਰੇ 5178 ਯੂਨੀਅਨ ਦੇ ਅਾਗੂਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ‘ਤੇ ਝੂਠ ਬੋਲਣ ਦਾ ਇਲਜ਼ਾਮ ਲਗਾਇਆ ਤੇ ਕਿਹਾ ਕੀ ਸਰਕਾਰ ਨੂੰ ਸਭ ਪਤਾ ਏ ਕੈਪਟਨ ਜਾਣਬੁੱਝਕੇ ਟਾਲ ਮਟੋਲ ਕਰ ਰਹੇ ਨੇ। ਅਧਿਆਪਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਦਸਬੰਰ ‘ਚ ਮਾਮਲਾ ਵਿਚਾਰਨ ਵਾਲੀ ਗੱਲ ਦਾ ਵਿਰੋਧ ਕਰਦਿਆਂ ਆਪਣਾ ਸੰਘਰਸ਼ ਜਾਰੀ ਰੱਖਣ ਦੀ ਚੇਤਾਵਨੀ ਦਿੱਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button