ਨਹਿਰੂ – ਗਾਂਧੀ ‘ਤੇ ਟਿੱਪਣੀ ਕਰ ਬੁਰੀ ਫਸੀ ਪਾਇਲ ਰੋਹਤਗੀ, ਹੋਈ ਗ੍ਰਿਫ਼ਤਾਰ
ਮੁੰਬਈ : ਆਪਣੇ ਬਿਆਨਾਂ ਦੀ ਵਜ੍ਹਾ ਨਾਲ ਹਮੇਸ਼ਾ ਵਿਵਾਦਾਂ ‘ਚ ਰਹਿਣ ਵਾਲੀ ਅਦਾਕਾਰਾ ਅਤੇ ਸਾਬਕਾ ਬਿਗ- ਬਾਸ ਪ੍ਰਤੀਯੋਗੀ ਪਾਇਲ ਰੋਹਤਗੀ ਨੂੰ ਰਾਜਸਥਾਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।ਪਾਇਲ ‘ਤੇ ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਦੇ ਪਿਤਾ ਮੋਤੀ ਲਾਲ ਨਹਿਰੂ ‘ਤੇ ਭੱਦੀ ਟਿੱਪਣੀ ਕਰਨ ਦਾ ਇਲਜ਼ਾਮ ਹੈ। ਪਾਇਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਉਨ੍ਹਾਂ ਦੇ ਪਤੀ ਪਹਿਲਵਾਨ ਸੰਗਰਾਮ ਸਿੰਘ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਗੁਹਾਰ ਲਗਾਈ ਹੈ।
ਵੱਡੀ ਖ਼ਬਰ, Navjot Sidhu ਨੂੰ ਡਿਪਟੀ ਮੁੱਖ ਮੰਤਰੀ ਬਣਾਉਣ ‘ਤੇ ਕਾਂਗਰਸ ਹਾਈਕਮਾਨ ਦਾ ਵੱਡਾ ਬਿਆਨ
ਪਾਇਲ ਦੀ ਗ੍ਰਿਫ਼ਤਾਰੀ ਦਾ ਹੁਣ ਭਾਜਪਾ ਵੀ ਵਿਰੋਧ ਕਰ ਰਹੀ ਹੈ। ਰਾਜਸਥਾਨ ਭਾਜਪਾ ਬੁਲਾਰੇ ਲਕਸ਼ਮੀਕਾਂਤ ਭਾਰਦਵਾਜ ਨੇ ਕਿਹਾ ਹੈ ਕਿ ਕਾਂਗਰਸ ਦੂਜੇ ਦੇਸ਼ਾਂ ਵਿੱਚ ਤਾਂ ਆਜ਼ਾਦੀ ਦਾ ਰਾਗ ਅਲਾਪਦੀ ਹੈ ਪਰ ਉਸਨੇ ਪੁਲਿਸ ਦੀ ਟੀਮ ਨੂੰ ਅਹਿਮਦਾਬਾਦ ਭੇਜਕੇ ਇੱਕ ਕਲਾਕਾਰ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਇਹ ਸ਼ਰਮਨਾਕ ਅਤੇ ਇਸਦੀ ਨਿੰਦਾ ਕਰਣੀ ਚਾਹੀਦੀ ਹੈ।
DSP ਸੇਖੋਂ ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਆਹ ਲੋਕ ਵੀ ਆਏ ਵਿਰੋਧ ‘ਚ, ਕਹੀਆਂ ਵੱਡੀਆਂ ਗੱਲਾਂ
ਆਪਣੀ ਗ੍ਰਿਫ਼ਤਾਰੀ’ਤੇ ਪਾਇਲ ਨੇ ਟਵੀਟ ‘ਚ ਲਿਖਿਆ ਸੀ – ਮੈਨੂੰ ਰਾਜਸਥਾਨ ਪੁਲਿਸ ਨੇ ਮੋਤੀਲਾਲ ਨਹਿਰੂ ‘ਤੇ ਇੱਕ ਵੀਡੀਓ ਸ਼ੇਅਰ ਕਰਨ ਲਈ ਗ੍ਰਿਫ਼ਤਾਰ ਕੀਤਾ ਹੈ। ਉਸ ਵੀਡੀਓ ਨੂੰ ਮੈਂ ਗੂਗਲ ਤੋਂ ਜਾਣਕਾਰੀ ਲੈ ਕੇ ਬਣਾਇਆ ਸੀ। ਬੋਲਣ ਦੀ ਆਜ਼ਾਦੀ ਇੱਕ ਮਜ਼ਾਕ ਹੈ। ਇਸ ਟਵੀਟ ਵਿੱਚ ਉਨ੍ਹਾਂ ਨੇ ਰਾਜਸਥਾਨ ਪੁਲਿਸ, ਪੀਐਮਓ, ਹੋਮ ਮਿਨੀਸਟਰੀ ਦੇ ਆਫੀਸ਼ੀਅਲ ਟਵਿਟਰ ਅਕਾਉਂਟ ਨੂੰ ਟੈਗ ਕੀਤਾ ਹੈ।
I am arrested by @PoliceRajasthan for making a video on #MotilalNehru which I made from taking information from @google 😡 Freedom of Speech is a joke 🙏 @PMOIndia @HMOIndia
— PAYAL ROHATGI & Team- Bhagwan Ram Bhakts (@Payal_Rohatgi) December 15, 2019
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.