Breaking NewsD5 specialEntertainmentNews

ਨਸੀਰੁਦੀਨ ਸ਼ਾਹ ਦੀ ਹਾਲਤ ‘ਚ ਸੁਧਾਰ ,ਹਸਪਤਾਲ ਤੋਂ ਮਿਲ ਸਕਦੀ ਹੈ ਛੁੱਟੀ

ਮੁੰਬਈ : ਜਾਣੇ – ਪਹਿਚਾਣੇ ਅਦਾਕਾਰ ਨਸੀਰੁੱਦੀਨ ਸ਼ਾਹ ਦੀ ਹਾਲਤ ਹੁਣ ਸਥਿਰ ਹੈ ਅਤੇ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੂੰ ਨਿਮੋਨਿਆ ਹੋਣ ਤੋਂ ਬਾਅਦ ਸ਼ਹਿਰ ਦੇ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਸ਼ਾਹ ਨੂੰ (70) ਨੂੰ ਮੰਗਲਵਾਰ ਨੂੰ ਉਪਨਗਰ ਖਾਰ ਸਥਿਤ ਹਿੰਦੂਜਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇਹ ਕੋਵਿਡ – 19 ਕੇਂਦਰ ਨਹੀਂ ਹੈ। ਨਸੀਰੁੱਦੀਨ ਸ਼ਾਹ ਦੇ ਸਕੱਤਰ ਨੇ ਵੀਰਵਾਰ ਨੂੰ ਇਕ ਏਜੰਸੀ ਨੂੰ ਦੱਸਿਆ ‘‘ ਉਹ ਹੁਣ ਠੀਕ ਹਨ। ਉਨ੍ਹਾਂ ਨੂੰ ਅੱਜ ਛੁੱਟੀ ਮਿਲ ਸਕਦੀ ਹੈ। ’’

FIR ਦਰਜ ਹੋਣ ਤੋਂ ਬਾਅਦ ਸੁਖਬੀਰ ਬਾਦਲ ਦੀ ਸਿੱਧੀ ਚਿਤਾਵਨੀ !ਰੱਖ ਲਿਆ ਗੱਡੀ ‘ਚ ਬਿਸਤਰਾ, ਕਹਿੰਦਾ ਹੱਥ ਲਾਕੇ ਦਿਖਾਵੇ !

ਸ਼ਾਹ ਦੀ ਪਤਨੀ ਅਤੇ ਅਦਾਕਾਰਾ ਰਤਨਾ ਪਾਠਕ ਸ਼ਾਹ ਨੇ ਏਜੰਸੀ ਨੂੰ ਦੱਸਿਆ ਕਿ ਸ਼ਾਹ ਨੂੰ ਨਿਮੋਨਿਆ ਹੋਇਆ ਹੈ ਅਤੇ ਹੁਣ ਉਨ੍ਹਾਂ ਦੀ ਸਿਹਤ ਸਥਿਰ ਹੈ। ਉਨ੍ਹਾਂ ‘ਤੇ ਇਲਾਜ਼ ਦਾ ਅਸਰ ਦਿਖ ਰਿਹਾ ਹੈ ਅਤੇ ਉਂਮੀਦ ਹੈ ਕਿ ਜ਼ਲਦ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਸ਼ਾਹ ਆਖਰੀ ਵਾਰ 2020 ‘ਚ ਡਰਾਮਾ ‘ਮੀ ਰਕਸਮ’ ‘ਚ ਨਜ਼ਰ ਆਏ ਸਨ। ਸੀਨੀਅਰ ਅਦਾਕਾਰ ਦਿਲੀਪ ਕੁਮਾਰ ਵੀ ਇਸ ਹਸਪਤਾਲ ‘ਚ ਭਰਤੀ ਹਨ। ਸਾਹ ਲੈਣ ‘ਚ ਤਕਲੀਫ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button