InternationalTop News

ਨਸ਼ੇ ’ਚ ਟੱਲੀ ਪੰਜਾਬੀ ਨੇ ਰੋਕੀਆਂ ਰੇਲ ਗੱਡੀਆਂ

ਕੈਨੇਡਾ ਵਿਚ ਲਗਾਤਾਰ ਐਕਸਪਾਇਰ ਹੋ ਰਹੇ ਵਰਕ ਪਰਮਿਟਸ ਨੇ ਪੰਜਾਬੀ ਨੌਜਵਾਨਾਂ ਦਾ ਤਮਾਸ਼ਾ ਬਣਾ ਕੇ ਰੱਖ ਦਿਤਾ ਹੈ ਜੋ ਮਜਬੂਰੀ ਵੱਸ ਨਾ ਤਾਂ ਇੰਡੀਆ ਪਰਤ ਸਕਦੇ ਹਨ ਅਤੇ ਨਾ ਹੀ ਇਥੇ ਗੁਜ਼ਾਰਾ ਚਲਾਉਣ ਦਾ ਰਾਹ ਨਜ਼ਰ ਆ ਰਿਹਾ ਹੈ। ਜੀ ਹਾਂ, ਬੀ.ਸੀ. ਦੇ ਏਅਪੋਰਟ ਸਟੇਸ਼ਨ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਮਾਨਸਿਕ ਤਵਾਜ਼ਨ ਗਵਾ ਚੁੱਕਾ ਇਕ ਪੰਜਾਬੀ ਨੌਜਵਾਨ ਰੇਲਵੇ ਟ੍ਰੈਕ ਦੇ ਐਨ ਵਿਚਾਰ ਬੈਠਾ ਦੇਖਿਆ ਜਾ ਸਕਦਾ ਹੈ। ਕੁਝ ਲੋਕਾਂ ਮੁਤਾਬਕ ਉਸ ਨੇ ਨਸ਼ਾ ਕੀਤਾ ਹੋਇਆ ਸੀ ਜਦਕਿ ਕੁਝ ਲੋਕ ਕਮਲਾ ਦੱਸ ਰਹੇ ਸਨ ਪਰ ਉਸ ਦੀਆਂ ਹਰਕਤਾਂ ਕਰ ਕੇ ਸਕਾਈ ਟ੍ਰੇਨ ਦੀ ਆਵਾਜਾਈ ਪ੍ਰਭਾਵਤ ਹੋਈ। ਵੀਡੀਓ ਵਿਚ ਉਹ ਪਲੈਟਫ਼ਾਰਮ ’ਤੇ ਖੜ੍ਹੇ ਲੋਕਾਂ ਨੂੰ ਪੁਲਿਸ ਸੱਦਣ ਵਾਸਤੇ ਵੀ ਆਖਦਾ ਹੈ ਅਤੇ ਲਗਾਤਾਰ ਉਸ ਦੀਆਂ ਹਰਕਤਾਂ ਜਾਰੀ ਰਹਿੰਦੀਆਂ ਹਨ।ਬੀ.ਸੀ. ਦੇ ਏਅਰਪੋਰਟ ਸਟੇਸ਼ਨ ਦੀ ਵੀਡੀਓ ਹੋ ਰਹੀ ਵਾਇਰਲ ਸੋਸ਼ਲ ਮੀਡੀਆ ਰਾਹੀਂ ਕੁਮੈਂਟ ਕਰਨ ਵਾਲੇ ਇਸ ਨੂੰ ਏਅਰਪੋਰਟ ਤੋਂ ਹੀ ਇੰਡੀਆ ਵਾਲੇ ਜਹਾਜ਼ ਵਿਚ ਬਿਠਾਉਣ ਦੀ ਮੰਗ ਕਰ ਰਹੇ ਹਨ। ਕੈਲਗਰੀ ਵਿਖੇ ਪੰਜਾਬੀ ਨੌਜਵਾਨਾਂ ਦੇ ਧਰਨੇ ਦਾ ਵਿਰੋਧ ਕਰਨ ਵਾਲੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਹਰ ਪਲੈਟਫ਼ਾਰਮ ’ਤੇ ਅਪਲੋਡ ਕਰ ਰਹੇ ਹਨ ਅਤੇ ਉੜਤਾ ਪੰਜਾਬ ਤੋਂ ਬਾਅਦ ਉੜਤਾ ਕੈਨੇਡਾ ਵਰਗੀਆਂ ਟਿੱਪਣੀਆਂ ਦਾ ਦੌਰ ਜਾਰੀ ਹੈ। ਇਕ ਸੋਸ਼ਲ ਮੀਡੀਆ ਵਰਤੋਂਕਾਰ ਨੇ ਲਿਖਿਆ ਕਿ ਰੁਜ਼ਗਾਰ ਨਾ ਮਿਲਣ ਕਰ ਕੇ ਰੋਟੀ ਮਿਲਣੀ ਔਖੀ ਹੋ ਚੁੱਕੀ ਹੈ ਅਤੇ ਪੁਲਿਸ ਹਿਰਾਸਤ ਵਿਚ ਜਾਂਦਿਆਂ ਇਹ ਨੌਜਵਾਨ ਸਰਕਾਰੀ ਰੋਟੀਆਂ ’ਤੇ ਸਮਾਂ ਲੰਘਾਉਣਾ ਚਾਹੁੰਦਾ ਹੈ। ਦੂਜੇ ਪਾਸੇ ਬਰੈਂਪਟਨ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਪੀਲ ਰੀਜਨਲ ਪੁਲਿਸ ਇਕ ਪਲਾਜ਼ੇ ਵਿਚ ਪੰਜਾਬੀ ਨੌਜਵਾਨ ਨੂੰ ਹਥਕੜੀਆਂ ਲਾਉਂਦੀ ਨਜ਼ਰ ਆ ਰਹੀ ਹੈ। ਬਰੈਂਪਟਨ ਵਿਖੇ ਵਾਰਦਾਤ ਮਗਰੋਂ ਇਕ ਗ੍ਰਿਫ਼ਤਾਰਵੀਡੀਓ ਵਿਚ ਪੁਲਿਸ ਕਰੂਜ਼ਰ ਦੇ ਆਲੇ ਦੁਆਲੇ ਵੱਡੀ ਗਿਣਤੀ ਵਿਚ ਹੋਰ ਨੌਜਵਾਨ ਵੀ ਨਜ਼ਰ ਆ ਰਹੇ ਹਨ ਜੋ ਤਮਾਸ਼ਬੀਨ ਮੰਨੇ ਜਾ ਸਕਦੇ ਹਨ ਪਰ ਅਸਲ ਘਟਨਾਕ੍ਰਮ ਪਤਾ ਨਹੀਂ ਲੱਗ ਸਕਿਆ। ਭੀੜ ਨੂੰ ਵੇਖਦਿਆਂ ਕਿਆਸੇ ਲਾਏ ਜਾ ਰਹੇ ਹਨ ਕਿ ਦੋ ਧਿਰਾਂ ਵਿਚਾਲੇ ਹੋਇਆ ਝਗੜਾ ਗ੍ਰਿਫ਼ਤਾਰੀ ਦਾ ਕਾਰਨ ਹੋ ਸਕਦਾ ਹੈ ਪਰ ਪੀਲ ਰੀਜਨਲ ਪੁਲਿਸ ਵੱਲੋਂ ਇਸ ਬਾਰੇ ਤਸਦੀਕ ਨਹੀਂ ਕੀਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button