ਨਸ਼ੀਲੀਆਂ ਗੋਲੀਆਂ ਸਣੇ ਫੜਿਆ ਕਾਂਗਰਸੀ ਬਾਬਾ! ਵੱਡੇ ਵੱਡੇ ਕਾਂਗਰਸੀਆਂ ਤੇ ਪੁਲਿਸ ਅਫ਼ਸਰਾਂ ਦਾ ਖ਼ਾਸ!
ਮੋਗਾ : ਜ਼ਿਲ੍ਹਾ ਪੁਲਿਸ ਮੁਖੀ ਮੋਗਾ ਹਰਮਨਦੀਪ ਸਿੰਘ ਗਿੱਲ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਹਰਿੰਦਰ ਪਾਲ ਸਿੰਘ ਕਪਤਾਨ ਪੁਲਿਸ ਆਈ ਮੋਗਾ ਸ੍ਰੀ ਯਾਦਵਿੰਦਰ ਸਿੰਘ ਬਾਜਵਾ ਉਪ ਕਪਤਾਨ ਪੁਲਿਸ ਧਰਮਕੋਟ ਐੱਸਆਈ ਜਸਵਿੰਦਰ ਸਿੰਘ ਮੌਕੇ ਥਾਣਾ ਅਫਸਰ ਕੋਟਈਸੇਖਾਂ ਦੇ ਦਿਸਾ ਨਿਰਦੇਸ਼ਾਂ ਹੇਠ ਕਸਬਾ ਕੋਟ ਈਸੇ ਖਾਂ ਅਧੀਨ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਖਿਲਾਫ਼ ਵਿੱਢੀ ਮਹਿੰਮ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ।
NEWS BULLETIN || ਪੰਜਾਬ ਦੀਆਂ ਵੱਡੀਆਂ ਖ਼ਬਰਾਂ, ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ | Punjab News
ਜਦੋਂ ਪਰਮਦੀਪ ਸਿੰਘ ਇੰਚਾਰਜ ਪੁਲਿਸ ਚੌਕੀ ਦੌਲੇਵਾਲਾ ਮਿਲ ਕੇ ਵਿਨੋਦ ਕੁਮਾਰ ਉਰਫ ਬਾਬਾ ਸੋਨੂੰ ਸੁਖਵਿੰਦਰ ਸਿੰਘ ਉਰਫ ਸੁੱਖਾ ਆਪਣੀ ਕਾਰ Toyota ਰੰਗ ਸਿਲਵਰ ਗਰੇਆ ਨੰਬਰ pb05z7576 ਸਵਾਰ ਹੋ ਕੇ ਜਾ ਰਹੇ ਸਨ। ਜਿਨ੍ਹਾਂ ਨੂੰ ਕਿਲੀ ਗਾਂਧਰਾਂ ਦੇ ਪੁਲ ਤੋਂ ਕਾਬੂ ਕੀਤਾ ਜਿਨ੍ਹਾਂ ਪਾਸੋਂ 20000ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਪ੍ਰੈੱਸ ਕਾਨਫਰੰਸ ਕਰਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਪੀ.ਡੀ ਸ੍ਰੀ ਹਰਿੰਦਰਪਾਲ ਸਿੰਘ ਆਈ ਮੋਗਾ ਨੇ ਦੱਸਿਆ ਕਿ ਉਕਤ ਦੋਵੇਂ ਦੋਸ਼ੀਆਂ ਨੂੰ ਕਾਬੂ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਕਤ ਦੋਸ਼ੀਆਂ ਖ਼ਿਲਾਫ਼ 226185 ਐੱਨਡੀਪੀ ਮਾਮਲਾ ਦਰਜ ਕਰਕੇ ਅਗਲੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
MAJITHIYA ਨਈਂ ਟਲਦਾ, ਫਿਰ ਘੇਰ ਲਿਆ CAPTAIN, ਨਾਲੇ ਮੰਤਰੀਆਂ ਦੀ ਵੀ ਬਣਾਤੀ ਰੇਲ! D5 Channel Punjabi
ਜ਼ਿਕਰਯੋਗ ਹੈ ਕਿ ਉਕਤ ਨਸ਼ਾ ਤਸਕਰ ਜਿੱਥੇ ਮੰਦਰ ਦਾ ਪੁਜਾਰੀ ਹੈ ਤੇ ਆਪਣੇ ਆਪ ਨੂੰ ਬਾਬਾ ਵੀ ਦੱਸਦਾ ਹੈ। ਜ਼ਿਕਰਯੋਗ ਹੈ ਕਿ ਜਿੱਥੇ ਬਾਬੇ ਦੀਆਂ ਵੱਖ ਵੱਖ ਕਾਂਗਰਸੀ ਵਿਧਾਇਕਾਂ ਨਾਲ ਤਸਵੀਰਾਂ ਵੀ ਇਹ ਬਿਆਨ ਕਰਦੀਆਂ ਹਨ ਕਿ ਭਗਤ ਬਾਬਾ ਵਿਧਾਇਕਾਂ ਦੀ ਸ਼ਹਿ ਤੇ ਹੀ ਅਜਿਹੇ ਨਸ਼ਾ ਤਕਸਰੀ ਦੇ ਕੰਮ ਕਰਦਾ ਹੈ। ਤੁਹਾਨੂੰ ਇਹ ਵੀ ਦਈਏ ਕਿ ਇੱਥੇ ਹੀ ਬੱਸ ਨਹੀਂ ਉੱਕਤ ਨਸਾ ਤਸ਼ਕਰੀ ਬਾਬੇ ਦੇ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਫੋਟੋਆ ਦੇਖਣ ਨੂੰ ਮਿਲੀਆਂ ਹਨ ਜੋ ਇਹੀ ਬਿਆਨ ਕਰਦੀਆਂ ਹਨ ਕਿ ਇਨ੍ਹਾਂ ਫੋਟੋਆਂ ਦੇ ਆਸਰੇ ਬਾਬਾ ਨਸ਼ਾ ਤਸਕਰੀ ਦਾ ਕੰਮ ਵੱਡੇ ਪੱਧਰ ਤੇ ਕਰਦਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.